ਫਰੀਦਕੋਟ, 7 ਅਪੈ੍ਰਲ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਸੰਸਥਾਵਾਂ ਦੇ ਚੇਅਰਮੈਨ ਸਿਮਰਜੀਤ ਸਿੰਘ ਸੇਖੋਂ ਨੇ ਅਮਰਜੀਤ ਸਿੰਘ ਬਰਾੜ ਵਲੋਂ ਲਿਖੀਆਂ ਗਈਆਂ ਕਿਤਾਬਾਂ ‘ਆਦਰਸ਼ ਜਿੰਦਗੀ ਦੀ ਖੋਜ਼’ ਅਤੇ ‘ਜਿੰਦਗੀ ਦੇ ਸਬਕ’ ਰਿਲੀਜ਼ ਕੀਤੀਆਂ। ਇਸ ਮੌਕੇ ਉਹਨਾਂ ਨਾਲ ਬਾਬਾ ਫਰੀਦ ਸੰਸਥਾਵਾਂ ਦੇ ਵਾਈਸ ਪ੍ਰੈਜੀਡੈਂਟ ਦੀਪਇੰਦਰ ਸਿੰਘ ਸੇਖੋਂ, ਜਨਰਲ ਸਕੱਤਰ ਸੁਰਿੰਦਰ ਸਿੰਘ ਰੋਮਾਣਾ, ਖਜਾਨਚੀ ਡਾ. ਗੁਰਇੰਦਰ ਮੋਹਨ ਸਿੰਘ, ਮੈਂਬਰ ਗੁਰਜਾਪ ਸਿੰਘ ਸੇਖੋਂ, ਨਰਿੰਦਰਪਾਲ ਸਿੰਘ ਬਰਾੜ ਅਤੇ ਬੰਟੀ ਸਿੰਘ ਸੇਖੋਂ ਆਦਿ ਸ਼ਾਮਲ ਸਨ। ਸਿਮਰਜੀਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰਜੀਤ ਸਿੰਘ ਬਰਾੜ ਬਹੁਤ ਹੀ ਉੱਘੇ ਹੋਏ ਲੇਖਕ ਹਨ ਤੇ ਹੁਣ ਤੱਕ ਲਗਭਗ 12 ਕਿਤਾਬਾਂ ਲਿਖ ਚੁੱਕੇ ਹਨ। ਉਹਨਾਂ ਦੱਸਿਆ ਕਿ ਇਹ ਬਾਬਾ ਫਰੀਦ ਸੰਸਥਾਵਾਂ ਦੇ ਸੰਸਥਾਪਕ ਇੰਦਰਜੀਤ ਸਿੰਘ ਖਾਲਸਾ ਜੀ ਦੇ ਵੀ ਬਹੁਤ ਨੇੜੇ ਸਨ। ਇਹਨਾਂ ਨੇ ਸਮਾਜ ਦੀਆਂ ਸਕਰਾਤਮਕ ਗਤੀਵਿਧੀਆਂ ਵਿੱਚ ਵੀ ਹਮੇਸ਼ਾਂ ਆਪਣਾ ਯੋਗਦਾਨ ਪਾਇਆ ਹੈ। ਅੰਤ ਵਿੱਚ ਉਹਨਾਂ ਨੇ ਕਿਤਾਬਾਂ ਰਿਲੀਜ਼ ਕਰਨ ਮੌਕੇ ਅਮਰਜੀਤ ਸਿੰਘ ਬਰਾੜ ਨੂੰ ਵਧਾਈ ਵੀ ਦਿੱਤੀ।