ਬਠਿੰਡਾ , 18 ਮਈ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼ )
ਚੈਨਲ ਸੁਪਨ ਉਡਾਰੀ ਸਮੇਂ – ਸਮੇਂ ਸਿਰ ਸਾਹਿਤਕ ਤੇ ਸਮਾਜਿਕ ਗਤੀਵਿਧੀਆਂ ਨੂੰ ਪ੍ਰਫੁਲਿਤ ਕਰਨ ਲਈ ਆਪਣਾ ਯੋਗਦਾਨ ਹਮੇਸ਼ਾ ਪਾਉਂਦਾ ਆ ਰਿਹਾ ਹੈ , ਜੋ ਉਸਦੀ ਨਿਸੁਆਰਥ ਸੇਵਾ ਭਾਵਨਾ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਉਪਰਾਲਾ ਰਿਹਾ ਹੈ। ਇਸ ਚੈਨਲ ਵੱਲੋਂ ਸਥਾਨਕ ਰੇਸ ਅਕੈਡਮੀ ਘੋੜੇ ਵਾਲਾ ਚੌਂਕ ਵਿਖੇ ਇੱਕ ਕਵੀ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਕਵਿੱਤਰੀ ਡਾਕਟਰ ਨਵਦੀਪ ਕੌਰ , ਡਾਕਟਰ ਭੀਮ ਸੈਨ ਸ਼ਰਮਾ , ਲੈਕਚਰਾਰ ਜਸਪਾਲ ਜੱਸੀ , ਰਾਜਬੀਰ ਕੌਰ , ਸੋਨੀ ਸੰਧੂ ਅਤੇ ਰਾਜਵਿੰਦਰ ਸ਼ਮੀਰ ਦੀਆਂ ਰਚਨਾਵਾਂ ਦਾ ਦੌਰ ਚੱਲੇਗਾ। ਇਸ ਸਮੁੱਚੇ ਕਵੀ ਦਰਬਾਰ ਨੂੰ ਚੈਨਲ ਵੱਲੋਂ ਰਿਕਾਰਡ ਕਰਕੇ ਪੰਜਾਬੀ ਸਰੋਤਿਆਂ ਤੇ ਦਰਸ਼ਕਾਂ ਦੇ ਰੁਬਰੂ ਕੀਤਾ ਜਾਵੇਗਾ। ਕਵਿਤਾਵਾਂ ਦੇ ਦੌਰ ਉਪਰੰਤ ਸਮਾਜ ਸੇਵਿਕਾ ਰੀਤੂ ਸਵੇਰਾ ਦਾ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਲਈ ਸਨਮਾਨ ਕੀਤਾ ਜਾਵੇਗਾ। ਇਸ ਸਮੁੱਚੇ ਸਮਾਗਮ ਲਈ ਰੇਸ ਅਕੈਡਮੀ ਦੇ ਡਾਇਰੈਕਟਰ ਫਨਕਾਰ ਸ਼ਰਮਾ ਤੇ ਮੈਨੇਜਰ ਅਰੂਸ਼ੀ ਸ਼ਰਮਾ ਦਾ ਵਿਸੇਸ਼ ਸਹਿਯੋਗ ਹੈ। ਸਮਾਗਮ ਵਿੱਚ ਸਾਹਿਤਕ ਪ੍ਰੇਮੀਆਂ ਨੂੰ ਹਾਰਦਿਕ ਸੱਦਾ ਦਿੱਤਾ ਗਿਆ ਹੈ।