ਕੋਟਕਪੂਰਾ 26 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼ )
ਪੁੰਨਾਰਥ ਜੋਸ਼ੀ ਸਪੁੱਤਰ ਸ੍ਰੀ ਸੰਦੀਪ ਕੁਮਾਰ ਸ਼ਰਮਾ ਨੇ 68ਵੀਆਂ ਪੰਜਾਬ ਰਾਜ ਸਕੂਲੀ ਖੇਡਾਂ 2024-25 ਅਤੇ ਖੇਡਾਂ ਵਤਨ ਪੰਜਾਬ ਸੀਜ਼ਨ 3 ਵਿੱਚ ਚੈੱਸ ਵਿੱਚ ਜ਼ਿਲ੍ਹਾ ਪੱਧਰ ਤੇ ਪਹਿਲੀ ਪੁਜੀਸ਼ਨ ਹਾਸਲ ਕਰਕੇ ਗੋਲਡ ਮੈਡਲ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।ਇਸ ਮੌਕੇ ਸ੍ਰੀ ਰਾਕੇਸ਼ ਸ਼ਰਮਾ, ਸ੍ਰੀ ਅਸ਼ੋਕ ਕੁਮਾਰ (ਬਰਗਾੜੀ) , ਸ: ਹਰਬੀਰ ਸਿੰਘ, ਸ: ਲਾਲੀ ਲਾਇਲਪੁਰੀ ਅਤੇ ਸ: ਭੁਪਿੰਦਰ ਸਿੰਘ ਮੱਕੜ ਨੇ ਬੱਚੇ ਨੂੰ ਅਸ਼ੀਰਵਾਦ ਦੇ ਕੇ ਵਧਾਈ ਦਿੰਦੇ ਹੋਏ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਪੁੰਨਾਰਥ ਜੋਸ਼ੀ ਨੇ ਦੱਸਿਆ ਕਿ ਮੇਰੀ ਇਸ ਪ੍ਰਾਪਤੀ ਦਾ ਸਿਹਰਾ ਮੇਰੇ ਕੋਚ ਸ੍ਰੀ ਅਨੁਜ ਸ਼ਿੰਗਾਰੀ ਜੀ ਨੂੰ ਜਾਂਦਾ ਹੈ।