ਲੁਧਿਆਣਾ 18 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਐੱਸ ਸੀ /ਬੀ ਸੀ ਅਧਿਆਪਕ ਯੂਨੀਅਨ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਚੰਗਣਾ ਅਤੇ ਆਗੂ ਅਧਿਆਪਕ ਹਰਭਿੰਦਰ ਸਿੰਘ ਮੁੱਲਾਪੁਰ ਨੇ ਕਸਬਾ ਹੰਬੜਾ ਵਿਖੇ ਅਧਿਆਪਕ ਸਾਥੀਆਂ ਨਾਲ ਮੀਟਿੰਗ ਕਰਦਿਆਂ 15 ਅਕਤੂਬਰ 2024 ਨੂੰ ਸੰਪੰਨ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਪੋਲਿੰਗ ਪਾਰਟੀਆਂ ਨਾਲ ਵਾਪਰੀਆਂ ਹਿੰਸਕ ਘਟਨਾਵਾਂ ਦਾ ਗੰਭੀਰ ਨੋਟਿਸ ਲਿਆ ਹੈ। ਜਥੇਬੰਦੀ ਦੇ ਆਗੂਆਂ ਵਲੋਂ ਇਤਰਾਜ਼ ਪ੍ਰਗਟ ਕੀਤਾ ਗਿਆ ਕਿ ਲੋਕਤੰਤਰ ਦੇ ਪਿੜ ਵਿੱਚ ਸਭ ਤੋਂ ਸੰਵੇਦਨਸ਼ੀਲ ਚੋਣਾਂ ਲਈ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਇਸ ਸੰਬੰਧੀ ਚੋਣ ਕਮਿਸ਼ਨ ਪ੍ਰਸ਼ਾਸ਼ਨ ਦੀ ਕੁਤਾਹੀ ਦਾ ਹੀ ਨਤੀਜਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓਜ਼ ‘ਤੇ ਖਿਲਾਫ ਪੱਥਰਾ ਗੋਲੀਆਂ ਲੜਾਈਆਂ ਦੀਆਂ ਤਸਵੀਰਾਂ ਅਤੇ ਵੀਡੀਓਜ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਮੁਲਾਜ਼ਮਾਂ ਨੇ ਲੁਕ -ਭੱਜ ਕੇ ਆਪਣੀ ਜਾਨ ਬਚਾਈ। ਇਨ੍ਹਾਂ ਵੋਟਾਂ ਦੀ ਨਾਹ ਪੱਖੀ ਵਿਹਾਰਕਤਾ ਨੂੰ ਲੈ ਕੇ ਸਮੁੱਚੇ ਮੁਲਾਜ਼ਮ ਚਿੰਤਤ ਹਨ। ਕਿਉਂਕਿ ਪੋਲਿੰਗ ਪਾਰਟੀ ਨਾਲ ਇੱਕ ਜਾਂ ਦੋ ਪੁਲਿਸ ਮੁਲਾਜ਼ਮ ਤਾਇਨਾਤ ਕਰਨੇ ਮੁਲਾਜ਼ਮਾਂ ਨੂੰ ਮੌਤ ਦੇ ਮੂੰਹ ਵਿੱਚ ਪਾਉਣਾ ਹੈ। ਅਜਿਹੀ ਨਾਜ਼ੁਕ ਸਥਿੱਤੀ ਵਿੱਚ ਮੁਲਾਜ਼ਮਾਂ ਨਾਲ ਕਿਸੇ ਤਰ੍ਹਾਂ ਦਾ ਵੀ ਭਾਣਾ ਵਰਤ ਸਕਦਾ ਹੈ।
ਜਦ ਕਿ ਚੋਣ ਪ੍ਰਸ਼ਾਸਨ ਵੱਲੋਂ ਚੋਣਾਂ ਸੰਬੰਧੀ ਮੁਲਾਜ਼ਮਾਂ ਦੀ ਜਵਾਬਦੇਹੀ ਪ੍ਰਤੀ ਪੂਰੀ ਸਖ਼ਤੀ ਵਰਤੀ ਜਾਂਦੀ ਹੈ। ਥੋੜੀ ਜਿਹੀ ਕੁਤਾਹੀ ਵਰਤਣ ਤੇ ਵੀ ਮੁਲਾਜ਼ਮਾਂ ਨੂੰ ਸਸਪੈਂਸ਼ਨ ਆਰਡਰ ਦੇਣ ਤੋਂ ਇਲਾਵਾ ਐੱਫ. ਆਈ .ਆਰ ਤੱਕ ਦਰਜ਼ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਂਦਾ । ਜਦ ਕਿ ਚੋਣ ਡਿਊਟੀ ਦੌਰਾਨ ਮੁਲਾਜ਼ਮ ਪੂਰੀ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਆਪਣੀ ਜ਼ਿਮੇਵਾਰੀ ਨਿਭਾਉਂਦਿਆਂ ਨਿਰਪੱਖ ਚੋਣ ਕਰਵਾਉਣ ਤੇ ਆਪਣੀ ਪੂਰੀ ਵਾਹ ਲਗਾ ਦਿੰਦੇ । ਆਗੂਆਂ ਨੇ ਜਥੇਬੰਦੀ ਵਲੋਂ ਮੁੱਖ ਚੋਣ ਕਮਿਸ਼ਨਰ ਪੰਜਾਬ ਤੋਂ ਮੰਗ ਕੀਤੀ ਹੈ ਕਿ ਚੋਣਾਂ ਵਿੱਚ ਤਾਇਨਾਤ ਹੋਣ ਜਾ ਰਹੇ ਹਰ ਮੁਲਾਜ਼ਮ ਦਾ ਘੱਟ ਤੋਂ ਘੱਟ ਇੱਕ ਕਰੋੜ ਰੁਪਏ ਦਾ ਜੀਵਨ ਬੀਮਾ ਕੀਤਾ ਜਾਵੇ। ਹਰ ਪਾਰਟੀ ਨਾਲ ਪੰਜ ਤੋਂ ਛੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ। ਹਿੰਸਕ ਵਿਰਤੀ ਵਾਲ਼ੇ ਅਨਸਰਾਂ ਨੂੰ ਪਹਿਲਾਂ ਤੋਂ ਹੀ ਟ੍ਰੇਸ ਕੀਤਾ ਜਾਵੇ। ਜਥੇਬੰਦੀ ਵਲੋਂ ਮੁੱਖ ਚੋਣ ਕਮਿਸ਼ਨਰ ਪੰਜਾਬ ਤੋਂ ਪੰਚਾਇਤ ਦੀਆਂ ਚੋਣਾਂ ਦੌਰਾਨ ਇਸ ਦੇ ਅਹਿਮ ਪੜਾਅ ਵੋਟਾਂ ਦੀ ਗਿਣਤੀ ਨੂੰ ਪਿੰਡ ਪੱਧਰ ਤੋਂ ਨਾ ਕਰਵਾ ਕੇ ਦੂਜੇ ਦਿਨ ਜ਼ਿਲ੍ਹਾ ਜਾਂ ਬਲਾਕ ਪੱਧਰ ਤੇ ਕਰਵਾਉਣ ਦੀ ਮੰਗ ਕੀਤੀ ਗਈ ਤਾਂ ਜੋ ਲੋਕਤੰਤਰ ਦਾ ਮੁਢਲਾ ਚੋਣ ਪੜਾਅ ਬਿਨਾਂ ਕਿਸੇ ਦਬਾਅ ਅਤੇ ਹਿੰਸਾ ਤੋਂ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਉਂਦਿਆਂ ਸੰਪੰਨ ਹੋ ਸਕੇ।
ਇਸ ਮੌਕੇ ਤੇ ਮਾਸਟਰ ਰਣਜੀਤ ਸਿੰਘ ਹਠੂਰ ਮਨੋਹਰ ਸਿੰਘ ਦਾਖਾ ਯਾਦਵਿੰਦਰ ਸਿੰਘ ਜਾਂਗਪੁਰ ਮੇਜਰ ਸਿੰਘ ਹਿਸੋਵਾਲ ਰਸ਼ਪਾਲ ਸਿੰਘ ਸਵੱਦੀ ਕਲਾਂ ਅਜਮੇਰ ਸਿੰਘ ਖੰਜਰਵਾਲ ਬਲਦੇਵ ਸਿੰਘ ਮੁੱਲਾਂਪੁਰ ਬਲੋਰ ਸਿੰਘ ਮੰਡਿਆਣੀ ਤੋਂ ਇਲਾਵਾ ਹੋਰ ਵੀ ਅਧਿਆਪਕ ਹਾਜ਼ਰ ਸਨ।