ਦਿਨ ਦਿਹਾੜੇ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਔਰਤ ਕੋਲੋਂ ਪਰਸ ਖੋਹਣ ਦੀ ਅਸਫਲ ਕੌਸ਼ਿਸ਼
ਔਰਤ ਬੁਰੀ ਤਰ੍ਹਾਂ ਜਖਮੀ, ਤਸਵੀਰਾਂ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ
ਕੋਟਕਪੂਰਾ, 16 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਜਿਲੇ ਅੰਦਰ ਇੰਨੀ ਦਿਨੀ ਲੁਟੇਰਿਆਂ ਦੇ ਹੌਂਸਲੇ ਐਨੇ ਬੁਲੰਦ ਹੋ ਕੇ ਗਏ ਹਨ ਕਿ ਸ਼ਰੇਆਮ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ, ਜਿੰਨਾਂ ਨੂੰ ਰੋਕਣ ਵਿੱਚ ਪੁਲਿਸ ਨਾਕਾਮਯਾਬ ਸਾਬਿਤ ਹੋਈ ਹੈ। ਅੱਜ ਦੀ ਤਾਜ਼ਾ ਘਟਨਾ ਵਿੱਚ ਦੋ ਮੋਟਰਸਾਈਵਲ ਸਵਾਰ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ਵੱਲੋਂ ਦਿਨ ਦਿਹਾੜੇ ਭਰੇ ਬਜ਼ਾਰ ਵਿੱਚ ਇੱਕ ਔਰਤ ਦਾ ਪਰਸ ਖੋਹਣ ਦੀ ਕੋਸ਼ਿਸ ਕੀਤੀ, ਜਿਸ ਦੌਰਾਨ ਔਰਤ ਵੱਲੋਂ ਆਪਣਾ ਪਰਸ ਨਾ ਛੱਡਣ ਕਾਰਨ ਉਹ ਬੁਰੀ ਤਰਾਂ ਸੜਕ ’ਤੇ ਜਾ ਡਿੱਗੀ, ਜਿਸ ਕਾਰਨ ਉਸਦੇ ਸਿਰ ਵਿੱਚ ਸੱਟ ਲੱਗਣ ਕਾਰਨ ਬੇਸੁਰਤ ਹੋ ਗਈ, ਜਿਸ ਨੂੰ ਨਜ਼ਦੀਕੀ ਕਲੀਨਿਕ ਲਿਜਾਇਆ ਗਿਆ। ਇਸੇ ਦਰਮਿਆਨ ਦੋਨੋ ਲੁਟੇਰੇ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਫਿਲਹਾਲ ਸ਼ਿਕਾਇਤ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਕੌਸ਼ਿਸ਼ ਨਾਲ ਲੁਟੇਰਿਆਂ ਦੀ ਭਾਲ ਵਿੱਚ ਜੁੱਟ ਗਈ ਹੈ। ਪੀੜਤ ਔਰਤ ਨੇ ਦੱਸਿਆ ਕਿ ਉਹ ਬੈਂਕ ਵਿੱਚੋਂ ਨਗਦੀ ਕਢਵਾ ਕੇ ਆ ਘਰ ਵਾਪਸ ਪਰਤ ਰਹੀ ਸੀ ਕਿ ਪਿੱਛੋਂ ਦੋ ਮੋਟਰਸਾਈਕਲ ਸਵਾਰ ਆਏ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ ਅਤੇ ਉਨ੍ਹਾਂ ਦੇ ਮੋਟਰਸਾਈਕਲ ’ਤੇ ਨੰਬਰ ਪਲੇਟ ਵੀ ਨਹੀਂ ਸੀ ਲੱਗੀ, ਜੋ ਪਹਿਲਾਂ ਹੀ ਸ਼ੱਕੀ ਜਾਪੇ ਪਰ ਉਨ੍ਹਾਂ ਵੱਲੋਂ ਪਿੱਛੋਂ ਆ ਕੇ ਮੇਰਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪਹਿਲਾਂ ਹੀ ਘੁਟ ਕੇ ਫੜਿਆ ਹੋਇਆ ਸੀ। ਇਸੇ ਦਰਮਿਆਨ ਉਹ ਹੇਠਾਂ ਡਿੱਗ ਪਏ, ਫਿਰ ਉਨ੍ਹਾਂ ਨੂੰ ਕੋਈ ਸੁਰਤ ਨਹੀਂ ਰਹੀ ਕਿ ਕੀ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਗਦੀ ਪਰਸ ਵਗੈਰਾ ਸਭ ਦਾ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਿਰ ’ਤੇ ਸੱਟ ਲੱਗੀ ਹੈ। ਥਾਣਾ ਮੁਖੀ ਇੰਸਪੈਕਟਰ ਅਮਰਿੰਦਰ ਨੇ ਕਿਹਾ ਕਿ ਸੂਚਨਾ ਮਿਲਣ ’ਤੇ ਉਹ ਮੋਕੇ ’ਤੇ ਪੁੱਜ ਗਏ ਸਨ ਅਤੇ ਆਸਪਾਸ ਦੀਆਂ ਦੁਕਾਨਾਂ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਦੇਖੇ ਜਾ ਰਹੇ ਹਨ, ਜਲਦ ਹੀ ਲੁਟੇਰਿਆਂ ਦਾ ਪਤਾ ਲਾ ਲਿਆ ਜਾਵੇਗਾ।