ਕੋਟਕਪੂਰਾ, 23 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਸਿੱਖਿਆ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦਿਆਂ ਇਲਾਕੇ ਦੀ ਨਾਮਵਰ ਸੰਸਥਾ ਐੱਸ.ਬੀ.ਆਰ.ਐੱਸ. ਗੁਰੂਕੁਲ ਸਕੂਲ ਦੇ ਡਾਇਰੈਕਟਰ/ਪਿ੍ਰੰਸੀਪਲ ਧਵਨ ਕੁਮਾਰ ਦੀ ਅਗਵਾਈ ਹੇਠ ਆਨਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਬੀਤੇ ਦਿਨੀਂ ਸਕੂਲ ’ਚ ਇਮਤਿਹਾਨਾਂ ਦਾ ਆਗਾਜ ਹੋ ਚੁੱਕਿਆ ਸੀ ਪਰ ਤਤਕਾਲੀ ਪਹੁੰਚੇ ਸਰਕਾਰੀ ਹੁਕਮਾਂ ਨੂੰ ਮੰਨਦਿਆਂ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਅਤੇ ਚੱਲ ਰਹੇ ਇਮਤਿਹਾਨਾਂ ਨੂੰ ਆਨਲਾਈਨ ਮਾਧਿਅਮ ਰਾਹੀਂ ਜਾਰੀ ਕਰਨ ਦਾ ਪ੍ਰਬੰਧ ਕੀਤਾ ਗਿਆ। ਡਾਇਰੈਕਟਰ ਧਵਨ ਕੁਮਾਰ ਵਲੋਂ ਦੋ ਦਿਨ ਦੀ ਟ੍ਰੇਨਿੰਗ ’ਚ ਅਧਿਆਪਕਾਂ ਨੂੰ ਗੂਗਲ ਫੋਰਮ ਰਾਹੀਂ ਪੇਪਰ ਬਣਾਉਣੇ ਦੱਸੇ ਗਏ ਤਾਂ ਕਿ ਬੱਚਿਆਂ ਦਾ ਸਿੱਖਿਆ ਨਾਲ ਪੂਰਨ ਤਰੀਕੇ ਨਾਲ ਸੰਯੋਗ ਬਣਿਆ ਰਹੇ ਨਾਲ ਹੀ ਨਾਲ ਅਚਾਨਕ ਆਉਣ ਵਾਲੀਆਂ ਅਜਿਹੀਆਂ ਪਰਿਸਥਿਤੀਆਂ ’ਚ ਸਮਾਯੋਜਨ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ। ਉਹਨਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਦਾ ਵਿਦਿਆਰਥੀ ਜੀਵਨ ’ਚ ਬਹੁਤ ਮਹੱਤਵ ਹੈ, ਜਿਸ ਦੇ ਚੱਲਦੇ ਉਹਨਾਂ ਅਜਿਹੀਆਂ ਕਈ ਵਿਧੀਆਂ ਬਾਰੇ ਦੱਸਿਆ ਜਿਹਨਾਂ ਢੰਗਾਂ ਨਾਲ਼ ਬਿਨਾਂ ਵਿਘਨ ਪਾਏ ਸਿੱਖਿਆ ਨੂੰ ਜਾਰੀ ਰੱਖਿਆ ਜਾ ਸਕਦਾ ਹੈ, ਸੋ ਸਕੂਲ ਦੇ ਸਾਰੇ ਅਧਿਆਪਕਾਂ ਨੇ ਸਕੂਲ ਵੱਲੋਂ ਮਿਲੀ ਸਮਾਂ ਸਾਰਨੀ ਅਨੁਸਾਰ ਆਨਲਾਈਨ ਕਲਾਸਾਂ ਲਾ ਕੇ ਬੱਚਿਆਂ ਨੂੰ ਪੜਾਇਆ ਨਾਲ਼ ਹੀ ਨਾਲ਼ ਨਿਸ਼ਚਿਤ ਕੀਤੀ ਗਈ ਡੇਟਸ਼ੀਟ ਮੁਤਾਬਿਕ ਆਨਲਾਈਨ ਮਾਧਿਅਮ ਰਾਹੀਂ ਇਮਤਿਹਾਨ ਵੀ ਲਏ ਗਏ, ਸਾਰੇ ਬੱਚਿਆਂ ਨੇ ਸਮੇਂ ਸਿਰ ਪੇਪਰ ਦੇਣ ਦੇ ਨਾਲ਼ ਨਾਲ਼ ਬਾਕੀ ਵਿਸ਼ਿਆਂ ਨਾਲ਼ ਸਬੰਧਤ ਕਲਾਸਾਂ ਵੀ ਲਾਈਆਂ, ਜਿਸ ਦੇ ਚਲਦੇ ਇਹ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਆਨਲਾਈਨ ਇਮਤਿਹਾਨਾਂ ਅਤੇ ਵੱਖ-ਵੱਖ ਵਿਸ਼ਿਆਂ ਨਾਲ਼ ਸਬੰਧਤ ਆਨਲਾਈਨ ਕਲਾਸਾਂ ਵਿੱਚ ਬੱਚਿਆਂ ਦੀ ਹਾਜਰੀ 100 ਫੀਸਦੀ ਰਹੀ ਜਿੱਥੇ ਇਹ ਸਿੱਖਿਆ ਵਿਧੀ ਬੱਚਿਆਂ ਲਈ ਲਾਹੇਵੰਦ ਸਾਬਿਤ ਹੋਈ ਉੱਥੇ ਹੀ ਮਾਪਿਆਂ ਵੱਲੋਂ ਇਸ ਕੋਸ਼ਿਸ਼ ਲਈ ਅਧਿਆਪਕਾਂ ਅਤੇ ਸਕੂਲ ਮੁਖੀ ਦੀ ਰੱਜ ਕੇ ਤਾਰੀਫ਼ ਵੀ ਕੀਤੀ ਗਈ।