ਆਨੰਦਪੁਰ ਸਾਹਿਬ 24 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਜਗਤ ਪੰਜਾਬੀ ਸਭਾ ਕੈਨੇਡਾ ਵਲੋਂ ਕਰਵਾਏ ਗਏ ਸਨਮਾਨ ਸਮਰੋਹ ਵਿੱਚ ਉਹਨਾ ਚੋਣਵੀਆਂ ਸਖਸ਼ੀਅਤਾਂ ਨੂੰ ਸਨਮਾਣਿਤ ਕੀਤਾ ਗਿਆ ਜਿਨਾਂ ਨੇ ਨੈਤਿਕ ਸਿੱਖਿਆ ਨੂੰ ਅਪਣਾਉਂਦੇ ਹੋਏ ਸਮਾਜ ਵਿਚ ਚੰਗੇ ਕੰਮ ਕੀਤੇ ਹਨ। ਇਹ ਸਨਮਾਨ ਸਮਾਰੋਹ ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਸ੍ਰੀ ਅਜਾਇਬ ਸਿੰਘ ਚੱਠਾ ਦੀ ਅਗੁਵਾਈ ਹੇਠ ਕੀਤਾ ਗਿਆ ।ਇਸ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਨ।ਇਸ ਮੌਕੇ ਤੇ ਰਾਜਸਥਾਨ ਦੇ ਹਨਮਾਨਗੜ ਜਿਲੇ ਤੋਂ ਪੰਜਾਬੀ ਅਧਿਆਪਕ ਅਨੋਖ ਸਿੰਘ ਨੂੰ ਭੀ ਸਨਮਾਨਿਤ ਕੀਤਾ ਗਿਆ।ਸਿੰਘ ਨੂੰ ਇਹ ਸਨਮਾਨ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਅਤੇ ਇੱਕ ਸਮਾਜ ਸੇਵੀ ਦੇ ਰੂਪ ਵਿੱਚ ਕੰਮ ਕਰਨ ਲਈ ਦਿੱਤਾ ਗਿਆ। ਰਾਜਸਥਾਨ ਵਿੱਚ ਮਾਂ ਬੋਲੀ ਪੰਜਾਬੀ ਨੂੰ ਪ੍ਰਮੋਟ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ।