ਸਨਮਾਨ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ: ਅਜੈਬ ਸਿੰਘ ਚੱਠਾ
ਚੰਡੀਗੜ੍ਹ, 25 ਫਰਵਰੀ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਜਗਤ ਪੰਜਾਬੀ ਸਭਾ ਵੱਲੋਂ ਪੱਬਪਾ ਤੇ ਓਨਟਾਰੀਓ ਫਰੈਂਡਜ ਕਲੱਬ ਦੇ ਸਹਿਯੋਗ ਨਾਲ 22 ਫ਼ਰਵਰੀ ਨੂੰ ਵਿਰਾਸਤ -ਏ- ਖ਼ਾਲਸਾ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਸਨਮਾਨ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ ਹੋ ਚੁਕੀਆਂ ਹਨ। ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ
ਸਰਗਰਮ ਮੈਂਬਰਾਂ ਦੀ ਜ਼ੂਮ ਮੀਟਿੰਗ ਵਿੱਚ ਸਮੂਹ ਮੈਂਬਰਾਂ ਦੀਆਂ ਜਿੰਮੇਵਾਰੀਆਂ ਦੀ ਸਮੀਖਿਆ ਕੀਤੀ ਗਈ ਅਤੇ ਮੈਂਬਰਾਂ ਨੇ ਵੱਖ-ਵੱਖ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ।
ਜ਼ਿਕਰਯੋਗ ਹੈ ਕਿ ਵਿਰਾਸਤ -ਏ- ਖ਼ਾਲਸਾ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੰਤਰਰਾਸ਼ਟਰੀ ਪੱਧਰ ਦਾ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਤਿੰਨ ਵੱਖ-ਵੱਖ ਪੜਾਵਾਂ ਵਿੱਚ ਸਨਮਾਨ ਕੀਤੇ
ਜਾਣਗੇ ਜਿਸ ਵਿੱਚ ਕ੍ਰਮਵਾਰ ਪੰਜਾਬੀ ਨਾਇਕ, ਪੰਜਾਬੀ ਸਾਹਿਤਕਾਰ, ਵਿਦਵਾਨ, ਸਮਾਜ ਸੇਵੀ ਅਤੇ ਜਗਤ ਪੰਜਾਬੀ ਸਭਾ ਦੇ ਸਰਗਰਮ ਮੈਂਬਰ ਸ਼ਾਮਿਲ ਹੋਣਗੇ। ਇਸ ਮੌਕੇ ਜਗਤ ਪੰਜਾਬੀ ਸਭਾ ਪੰਜਾਬ ਦੇ ਪ੍ਰਧਾਨ ਪ੍ਰਿੰ. ਹਰਕੀਰਤ ਕੌਰ, ਡਾ. ਸਤਿੰਦਰ ਕੌਰ ਕਾਹਲੋਂ, ਡਾ. ਮਨਪ੍ਰੀਤ ਕੌਰ, ਡਾ. ਗੁਰਪ੍ਰੀਤ ਕੌਰ, ਸਨਮਾਨ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ: ਅਜੈਬ ਸਿੰਘ ਚੱਠਾ ਸਿੰਘ ਸਰੌਦ, ਪ੍ਰਿੰ. ਸ਼ਰਨਜੀਤ ਕੌਰ, ਡਾ. ਨਰਿੰਦਰਜੀਤ ਕੌਰ, ਦੀਪ ਲੁਧਿਆਣਵੀ, ਬਲਜੀਤ ਕੌਰ ਝੂਟੀ, ਜਤਿੰਦਰ ਸਿੰਘ, ਸੰਦੀਪ ਕੌਰ, ਨਵਜੋਤ ਕੌਰ ਤੇ ਪਰਮਿੰਦਰ ਲੋਟੇ ਪ੍ਰਮੁੱਖ ਤੌਰ ਤੇ ਹਾਜ਼ਰ ਰਹੇ।