ਸੰਗਰੂਰ 5 ਮਈ (ਜੁਝਾਰ ਸਿੰਘ ਲੌਂਗੋਵਾਲ/ਵਰਲਡ ਪੰਜਾਬੀ ਟਾਈਮਜ਼)
ਸੰਗਰੂਰ ਦੀਆਂ ਜਨਤਕ ਜਮਹੂਰੀ, ਜਥੇਬੰਦੀਆਂ ਵੱਲੋਂ 6 ਮਈ ਨੂੰ ਮੁਲਕ ਦੇ ਪੑਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਭਾਜਪਾ ਆਗੂਆਂ ਵੱਲੋਂ ਚੋਣ ਰੈਲੀਆਂ ਦੌਰਾਨ ਦੇਸ਼ ਵਿੱਚ ਧਰਮ ਦੇ ਅਧਾਰ ਤੇ ਫਿਰਕੂ ਵੰਡੀਆਂ ਪਾਉਣ, ਘੱਟ ਗਿਣਤੀਆਂ ਵਿਸੇਸ ਤੌਰ ਤੇ ਮੁਸਲਮਾਨਾਂ ਖਿਲਾਫ ਜਹਿਰ ਉਗਲਣ ਦੇ ਵਿਰੋਧ ਵਿਚ ਅਤੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦਾ ਸੱਦਾ ਦੇਣ ਲਈ ਰੋਹ ਭਰਪੂਰ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਸਦਭਾਵਨਾ ਮਾਰਚ ਕੀਤਾ ਜਾਵੇਗਾ।ਮਾਰਚ ਦੇ ਅੰਤ ਵਿਚ ਅਰਥੀ ਸਾੜੀ ਜਾਵੇਗੀ।ਇਹ ਮਾਰਚ ਬਨਾਸਰ ਬਾਗ ਤੋਂ ਚੱਲਕੇ ਬਜਾਰਾਂ ਵਿੱਚ ਪਟਿਆਲਾ ਗੇਟ, ਵੱਡਾ ਚੌਂਕ,ਛੋਟਾ ਚੌਂਕ, ਨਾਭਾ ਗੇਟ ਹੁੰਦਾ ਹੋਇਆ ਫੇਰੂਮਾਨ ਚੌਂਕ ਪਹੁੰਚੇਗਾ ਜਿਥੇ ਨਰਿੰਦਰ ਮੋਦੀ ਅਤੇ ਭਾਜਪਾ ਦੇ ਪੁਤਲੇ ਫੂਕੇ ਜਾਣਗੇ। ਰੈਲੀ ਦੀ ਤਿਆਰੀ ਸਬੰਧੀ ਮੀਟਿੰਗ ਉਪਰੰਤ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਦੇ ਪ੍ਰਧਾਨ ਜਗਜੀਤ ਭੁਟਾਲ, ਸਕੱਤਰ ਕੁਲਦੀਪ ਸਿੰਘ ਨੇ ਕਿਹਾ ਲੋਕਤੰਤਰ ਦਾ ਘਾਣ ਕਰਦਿਆਂ ਭਾਜਪਾ ਆਗੂਆਂ ਨੇ ਜਿਸ ਬੇਸ਼ਰਮੀ ਨਾਲ ਬਿਆਨ ਦਾਗੇ ਹਨ ਉਹ ਅਤਿ ਨਿੰਦਣਯੋਗ ਅਤੇ ਸਮਾਜਿਕ ਭਾਈਚਾਰੇ ਨੂੰ ਪਾਟਣ ਵਾਲੇ ਹਨ । ਉਹਨਾਂ ਚੋਣ ਕਮਿਸ਼ਨ ਤੋਂ ਨਰਿੰਦਰ ਮੋਦੀ ਅਤੇ ਭਾਜਪਾ ਆਗੂਆਂ ਖ਼ਿਲਾਫ਼ ਪੁਲਿਸ ਕੇਸ ਦਰਜ ਕਰਨ ਦੀ ਮੰਗ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਹਿਰ ਉਗਲਣੀ ਬੰਦ ਕਰਨ ਅਤੇ ਦੇਸ਼ ਦੇ ਲੋਕਾਂ ਤੋਂ ਮੁਆਫੀ ਮੰਗਣ ਲਈ ਕਿਹਾ। ਮੀਟਿੰਗ ਵਿੱਚ ਸੂਬਾ ਆਗੂ ਸਵਰਨਜੀਤ ਸਿੰਘ, ਵਿਸ਼ਵ ਕਾਂਤ ਵਿੱਤ ਸਕੱਤਰ ਮਨਧੀਰ ਸਿੰਘ, ਕੁਲਵਿੰਦਰ ਬੰਟੀ , ਲਾਲ ਚੰਦ, ਰਘੁਵੀਰ ਭੁਟਾਲ, ਇੰਨਜਿੰਦਰ ਖੀਵਾ,ਜੁਝਾਰ ਲੌਗੋਵਾਲ, ਗੁਰਬਖਸੀਸ਼ ਬਰਾੜ,ਦਰਸਨ ਕੂਨਰ, ਅਮਰੀਕ ਖੋਖਰ , ਹਰਗੋਬਿੰਦ ਸੇਰਪੁਰ ਹਾਜਰ ਸਨ।