“ਸੰਘਰਸ਼ ਦਾ ਦੌਰ” ਕਿਤਾਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ


ਅੰਮ੍ਰਿਤਸਰ 14 ਜੁਲਾਈ (ਰਸ਼ਪਿੰਦਰ ਕੌਰ ਗਿੱਲ/ਵਰਲਡ ਪੰਜਾਬੀ ਟਾਈਮਜ਼)
ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਦੀ ਇਸਤਰੀ ਵਿੰਗ ਪੰਜਾਬ ਦੀ ਜਨਰਲ ਸਕੱਤਰ ਬੀਬੀ ਰਸ਼ਪਿੰਦਰ ਕੌਰ ਗਿੱਲ ਅਤੇ ਬੀਬੀ ਕੁਲਵਿੰਦਰ ਕੌਰ ਪ੍ਰਧਾਨ ਜਿਲਾ ਜਲੰਧਰ ਨੇ ਸਿੱਖ ਕੌਮ ਦੇ ਮਹਾਨ ਜਰਨੈਲ ਅਮਰ ਸ਼ਹੀਦ ਜਨਰਲ ਲਾਭ ਸਿੰਘ ਜੀ ਦੇ ਸਾਲਾਨਾ ਸ਼ਹੀਦੀ ਸਮਾਗਮ ਵਿੱਚ ਪਿੰਡ ਪੰਜਵੜ ਜ਼ਿਲਾ ਅੰਮ੍ਰਿਤਸਰ ਗੁਰੂਦੁਆਰਾ ਸਾਹਿਬ ਸ਼ਹੀਦ ਸਿੰਘਾਂ ਪਿੰਡ ਪੰਜਵੜ ਵਿਖੇ ਜਿੱਥੇ ਉਸ ਮਹਾਨ ਸੂਰਬੀਰ ਯੋਧੇ ਦੀ ਕੁਰਬਾਨੀ ਨੂੰ ਸਿੱਜਦਾ ਕੀਤਾ, ਉੱਥੇ “ਸੰਘਰਸ਼ ਦਾ ਦੌਰ” ਕਿਤਾਬ ਦੇ ਦੂਸਰੇ ਐਡੀਸ਼ਨ ਦੀਆਂ ਕਪੀਆਂ ਪੰਥਕ ਸਖਸ਼ੀਅਤਾਂ ਨੂੰ ਭੇਂਟ ਕੀਤੀਆਂ। ਬੀਬੀ ਦਵਿੰਦਰ ਕੌਰ ਜੀ ਜਨਰਲ ਲਾਭ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਆਪਣੇ ਦੋਵੇਂ ਬੱਚਿਆਂ ਨਾਲ ਅਮਰੀਕਾ ਚਲੇ ਗਏ ਸੀ। ਹਰੇਕ ਸਾਲ ਆਪਣੇ ਸ਼ਹੀਦ ਪਤੀ ਅਤੇ ਕੌਮ ਦੇ ਮਹਾਨ ਜਰਨੈਲ ਦਾ ਸ਼ਹਾਦਤ ਦਿਹਾੜਾ ਮਨਾਉਣ ਵਾਸਤੇ ਅਮਰੀਕਾ ਤੋਂ ਪੰਜਾਬ ਆਉਂਦੇ ਹਨ। ਬੀਬੀ ਦਵਿੰਦਰ ਕੌਰ ਜੀ ਨੇ ਅਮਰੀਕਾ ਵਿੱਚ ਜਾ ਕੇ ਸਖਤ ਮਿਹਨਤ ਕੀਤੀ ਅਤੇ ਆਪਣੇ ਦੋਵਾਂ ਪੁੱਤਰਾਂ ਦੀ ਪਰਵਰਿਸ਼ ਕੀਤੀ। ਅੱਜ 12 ਜੁਲਾਈ 2025 ਨੂੰ ਪਿੰਡ ਪੰਜਵੜ ਵਿਖੇ ਬੀਬੀ ਦਵਿੰਦਰ ਕੌਰ ਜੀ, ਬੀਬੀ ਕੁਲਵਿੰਦਰ ਕੌਰ ਜੀ, ਭਾਈ ਬਲਜਿੰਦਰ ਸਿੰਘ ਜੀ ਕੋਟ ਭਾਰਾ (ਲੇਖਕ-ਕੌਰਨਾਮਾ), ਬਾਬਾ ਹਰਦੀਪ ਸਿੰਘ ਜੀ ਮਹਿਰਾਜ, ਭਾਈ ਪਰਮਜੀਤ ਸਿੰਘ ਜੀ, ਭਾਈ ਬਲਦੇਵ ਸਿੰਘ ਜੀ ਭਰਾਤਾ ਅਮਰ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਅਤੇ ਇੰਗਲੈਂਡ ਵਿੱਚ ਦਰਸ਼ਨ ਦਾਸ ਨੂੰ ਸੋਧਣ ਦੇ ਕੇਸ ਵਿੱਚ 34 ਸਾਲ ਜੇਲ੍ਹ ਕੱਟ ਕੇ ਵਾਪਸ ਪੰਜਾਬ ਆਏ ਭਾਈ ਰਜਿੰਦਰ ਸਿੰਘ ਜੀ ਮੁਗਲਵਾਲਾ ਨੂੰ ਸਿੱਖ “ਸੰਘਰਸ਼ ਦਾ ਦੌਰ” ਕਿਤਾਬ ਬੀਬੀ ਰਸ਼ਪਿੰਦਰ ਕੌਰ ਗਿੱਲ ਜੀ ਵੱਲੋਂ ਭੇਂਟ ਕੀਤੀ ਗਈ। “ਸੰਘਰਸ਼ ਦਾ ਦੌਰ” ਕਿਤਾਬ ਦੇ ਲੇਖਕ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਨੇ ਆਪਣੀ ਹੱਡ ਬੀਤੀ ਲਿਖ ਕੇ ਸਾਹਿਤ ਦੇ ਖੇਤਰ ਵਿੱਚ ਆਪਣਾ ਯੋਗਦਾਨ ਬਾਖੂਬੀ ਨਿਭਾਇਆ ਹੈ। ਪਿੰਡੇ ਤੇ ਹੰਡਾਏ ਬੇਇਨਸਾਫੀਆਂ ਭਰੇ ਜ਼ੁਲਮਾਂ ਦੇ ਇੱਕ ਦੌਰ ਦੀ ਗਾਥਾ ਹੈ, “ਸੰਘਰਸ਼ ਦਾ ਦੌਰ” ਕਿਤਾਬ। ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਨੇ ਆਪਣੇ ਹੱਡੀਂ ਹੰਡਾਏ ਸਿੱਖ ਸੰਘਰਸ਼ ਦੀਆਂ ਸੰਖੇਪ ਯਾਦਾਂ ਬਿਆਣ ਕੀਤੀਆਂ ਹਨ ਇਸ ਕਿਤਾਬ ਵਿੱਚ।
—
ਧੰਨਵਾਦ (
Thanks)ਰਸ਼ਪਿੰਦਰ ਕੌਰ ਗਿੱਲ (Rachhpinder Kaur Gill)ਪ੍ਧਾਨ (President)
ਪੀਘਾਂ ਸੋਚ ਦੀਆਂ ਸਾਹਿਤ ਮੰਚ (Pinga Soch Diyan Sahit Manch)
Contact- +91-9888697078 (Whats app)