
ਨਾਭਾ 14 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਨਾਭਾ ਵਿਖੇ ਜਬਰ ਜੁਲਮ ਵਿਰੋਧੀ ਫਰੰਟ ਰਜਿ,ਪੰਜਾਬ ਅਤੇ ਸ੍ਰੀ ਗੁਰੂ ਰਵਿਦਾਸ ਸੇਵਾ ਸੋਸਾਇਟੀ ਨਾਭਾ ਵੱਲੋਂ ਸਾਂਝੇ ਤੌਰ ਤੇ ਸੀ ਜੇ ਆਈ ਸੁਪਰੀਮ ਕੋਰਟ ਆਫ ਇੰਡੀਆ ਮਾਨਯੋਗ ਬੀ ਆਰ ਗਵੱਈ ਉੱਪਰ ਹਮਲਾ ਕਰਕੇ ਉਹਨਾਂ ਨੂੰ ਜਾਤੀ ਤੌਰ ਤੇ ਅਪਮਾਨਤ ਕਰਨ ਵਿਰੁੱਧ ਅਤੇ ਹਰਿਆਣਾ ਸਰਕਾਰ ਦੇ ਏ ਡੀ ਜੀ ਪੀ ਸ੍ਰੀ ਵਾਈ ਪੂਰਨ ਕੁਮਾਰ ਆਈ ਪੀ ਐਸ ਨੂੰ ਉੱਚ ਜਾਤੀ ਦੇ ਪੁਲਿਸ ਅਫਸਰਾਂ ਵੱਲੋਂ ਜਾਤੀ ਤੌਰ ਤੇ ਤੰਗ ਪਰੇਸ਼ਾਨ ਤੇ ਜਲੀਲ ਕਰਕੇ ਉਸ ਦੀ ਜਾਨ ਲੈਣ ਵਾਲੇ ਮੁਲਜਮਾਂ ਖਿਲਾਫ ਕਾਰਵਾਈ ਕਰਵਾਉਣ ਲਈ ਤੇ ਟੋਡਰਵਾਲ ਜਾਤੀ ਅੱਤਿਆਚਾਰ ਕਾਂਡ ਅਤੇ ਪੰਜਾਬ ਦੀ ਧਰਤੀ ਤੇ ਉਦਯੋਗ ਮਾਲਕਾਂ ਵੱਲੋਂ ਗੰਦਾ ਅਤੇ ਦੂਸ਼ਿਤ ਪਾਣੀ ਸਿੱਧਾ ਧਰਤੀ ਵਿੱਚ ਸੁੱਟ ਕੇ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਕਰਨ ਤੇ ਰੋਕ ਲਗਾਉਣ ਅਤੇ ਅਜਿਹਾ ਕਰਨ ਵਾਲੇ ਫੈਕਟਰੀ ਮਾਲਕਾਂ ਖਿਲਾਫ ਕਾਰਵਾਈ ਕਰਨ ਦੀਆਂ ਮੰਗਾਂ ਨੂੰ ਲੈ ਕੇ ਦਫਤਰ ਐਸ ਡੀ ਐਮ ਨਾਭਾ ਵਿਖੇ ਭਾਰੀ ਗਿਣਤੀ ਵਿੱਚ ਹਾਜ਼ਰ ਵਰਕਰਾਂ ਵੱਲੋਂ ਰੋਸ ਮਾਰਚ ਅਤੇ ਮੁਜ਼ਾਹਰਾ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਐਸ ਡੀ ਐਮ ਸਾਹਿਬ ਨਾਭਾ ਰਾਹੀਂ ਮਾਨਯੋਗ ਰਾਸ਼ਟਰਪਤੀ ਸਾਹਿਬਾ ਭਾਰਤ ਸਰਕਾਰ ਦਿੱਲੀ ਨੂੰ ਮੰਗ ਪੱਤਰ ਭੇਜਿਆ ਗਿਆ ਸੰਸਥਾਵਾਂ ਆਗੂਆਂ ਵੱਲੋਂ ਮੰਗ ਕੀਤੀ ਕਿ ਸੁਪਰੀਮ ਕੋਰਟ ਆਫ ਇੰਡੀਆ ਦੇ ਮੁੱਖ ਜੱਜ ਨੂੰ ਅਪਮਾਨਤ ਕਰਨ ਵਾਲਾ ਆਰ ਐਸ ਐਸ ਦਾ ਕਾਰਕੂੰਨ ਹੈ ਜਿਸ ਨੇ ਕਾਨੂੰਨ ਅਤੇ ਸੰਵਿਧਾਨ ਦੀ ਹੀ ਉਲੰਘਣਾ ਨਹੀਂ ਕੀਤੀ ਬਹੁਤ ਵੱਡਾ ਦੇਸ਼ ਧਰੋਹੀ ਕੰਮ ਕੀਤਾ ਇਸ ਖਿਲਾਫ ਦੇਸ਼ ਧਰੋਹੀ ਦਾ ਪਰਚਾ ਦਰਜ ਕਰਕੇ ਇਸਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ ਅਤੇ ਪਿਛਲੇ ਦਿਨੀ ਵਾਈ ਪੂਰਨ ਕੁਮਾਰ ਆਈ ਪੀ ਐਸ / ਏ ਡੀ ਜੀ ਪੀ ਹਰਿਆਣਾ ਨੂੰ ਜਾਤੀ ਤੌਰ ਤੇ ਤੰਗ ਤੇ ਪਰੇਸ਼ਾਨ ਕਰਕੇ ਮਰਨ ਲਈ ਮਜਬੂਰ ਕਰਨ ਵਾਲੇ ਡੀ ਜੀ ਪੀ ਹਰਿਆਣਾ ਅਤੇ ਰੋਹਤਕ ਦੇ ਐਸ ਪੀ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ ਜਬਰ ਜੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ ਚੇਅਰਮੈਨ ਪਾਲ ਸਿੰਘ ਭੱਦਲਥੂਹਾ, ਸਮਸੇਰ ਸਿੰਘ ,ਬਾਲੀਆ ਬਲਵਿੰਦਰ ਸਿੰਘ ਗਲਵੱਟੀ ,ਅੰਮ੍ਰਿਤ ਸਿੰਘ ਅਤੇ ਸ੍ਰੀ ਗੁਰੂ ਰਵਿਦਾਸ ਸੇਵਾ ਸੋਸਾਇਟੀ ਦੇ ਹੰਸ ਰਾਜ ਮਹਿਮੀ ਸਾਬਕਾ ਪ੍ਰਧਾਨ ,ਸ੍ਰੀ ਰਾਮਧਨ ਸਿੰਘ ਆਡੀਟਰ, ਜਨ ਸਕੱਤਰ ਸ੍ਰੀ ਅਮਰ ਸਿੰਘ, ਦਲਵੀਰ ਸਿੰਘ ਛੀਟਾਂਵਾਲਾ ਸਟੇਜ ਸਕੱਤਰ, ਮਿਹਰ ਸਿੰਘ , ਭਵੀਸਨ ਸਿੰਘ ,ਕੈਪਟਨ ਸੋਮ ਸਿੰਘ , ਸਤਪਾਲ ਸਿੰਘ ਦਰਗਾਪੁਰ ਆਦਿ ਆਗੂਆਂ ਵੱਲੋਂ ਹਰਿਆਣਾ ਸਰਕਾਰ ਤੇ ਦਿੱਲੀ ਦੀ ਸਰਕਾਰ ਤੇ ਤੇ ਸੈਂਟਰ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ ਗਈ ਉਹਨਾਂ ਕਿਹਾ ਕਿ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਬਹੁਜਨ ਸਮਾਜ ਸੜਕਾਂ ਤੇ ਨਿਕਲਣ ਲਈ ਮਜਬੂਰ ਹੋਵੇਗਾ