ਪੰਜਾਬ ਨੂੰ ਜਿੱਤਣ ਲਈ ਭਾਜਪਾ ਨੂੰ ਵਰਕਰਾਂ ਦੀ ਲੋੜ ਹੈ ਨਾ ਕਿ ਬੈਸਾਖੀਆਂ ਦੀ : ਪੰਜਗਰਾਈਂ
ਪੰਜਾਬ ਅੰਦਰ ਲੋਕ ਸਭਾ ਚੋਣਾ ਦੌਰਾਨ ਪਹਿਲਾਂ ਨਾਲੋਂ ਵੋਟ ਫੀਸਦ ਵੀ ਵਧਿਆ
ਕੋਟਕਪੂਰਾ, 25 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਅੰਦਰ ਅਕਾਲੀ-ਭਾਜਪਾ ਦੇ ਗੱਠਜੋੜ ਬਾਰੇ ਚੱਲ ਰਹੇ ਦੋ ਦਿਨਾਂ ਤੋਂ ਬਿਆਨਾਂ ’ਤੇ ਜਸਪਾਲ ਸਿੰਘ ਪੰਜਗਰਾਈਂ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐੱਸ.ਸੀ. ਮੋਰਚਾ ਨੇ ਤੰਜ ਕੱਸਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਬੈਸਾਖੀਆਂ ਦੀ ਲੋੜ ਨਹੀਂ, ਪੰਜਾਬ ਨੂੰ ਜਿੱਤਣ ਲਈ ਵਰਕਰਾਂ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਲੋਕ ਸਭਾ ਦੌਰਾਨ ਵੋਟ 19 ਪ੍ਰਤੀਸ਼ਤ ਹੋ ਚੁੱਕਾ ਹੈ, ਜਿਸ ਦਾ ਹੁਣ ਕੇਂਦਰੀ ਹਾਈਕਮਾਂਡ ਵੱਲੋਂ ਪੰਜਾਬ ਅੰਦਰ ਬਹੁਤ ਮਿਹਨਤੀ ਤੇ ਇਮਾਨਦਾਰ ਦੋ ਵਾਰ ਰਹਿ ਚੁੱਕੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਦੀ ਜਿੰਮੇਵਾਰੀ ਦੇ ਕੇ ਬਹੁਤ ਵਧੀਆ ਕੰਮ ਕੀਤਾ, ਕਿਉਂਕਿ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਨਾਲ ਪੰਜਾਬ ਅੰਦਰ ਪਹਿਲਾਂ ਨਾਲੋਂ ਹੋਰ ਵੋਟ ਪ੍ਰਤੀਸ਼ਤ ਤੋਂ ਵਾਧਾ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਅੰਦਰ ਬਣ ਰਹੀ ਨਵੀਂ ਟੀਮ, ਜਿਸ ਵਿੱਚ ਜਿਲ੍ਹਾ ਪ੍ਰਧਾਨ ਮੰਡਲ ਪ੍ਰਧਾਨ ਅਤੇ ਪੰਜਾਬ ਦੀ ਟੀਮ ਹੋਰ ਮਿਹਨਤ ਨਾਲ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਲਈ ਕੰਮ ਕਰੇਗੀ। ਜਸਪਾਲ ਸਿੰਘ ਪੰਜਗਰਾਈਂ ਨੇ ਕੇਂਦਰੀ ਅਤੇ ਪੰਜਾਬ ਦੀ ਹਾਈਕਮਾਂਡ ਤੋਂ ਪੁਰਜੋਰ ਮੰਗ ਕੀਤੀ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਾ ਪ੍ਰਧਾਨ ਆਪਣੀ ਮਨਮਰਜ਼ੀ ਕਰਕੇ ਭਾਰਤੀ ਜਨਤਾ ਪਾਰਟੀ ਦਾ ਗਰਾਫ ਜਿਨਾਂ ਨੇ ਹੇਠਾਂ ਵੱਲ ਕੀਤਾ, ਉਹਨਾਂ ਨੂੰ ਬਦਲ ਦੇਣਾ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁੱਟਬੰਦੀ ਤੋਂ ਉੱਪਰ ਉੱਠ ਕੇ ਪਿੰਡਾਂ ਵਿੱਚ ਭਾਜਪਾ ਦਾ ਵਿਕਾਸ ਕਰਨ ਦੀ ਮੁੱਖ ਲੋੜ ਹੈ। ਇਸ ਕਰਕੇ ਮਿਹਨਤੀ ਤੇ ਤਜਰਬੇਕਾਰ ਟਾਈਮ ਦੇਣ ਵਾਲੇ ਨੌਜਵਾਨ ਆਗੂਆਂ ਨੂੰ ਜ਼ਿਲਾ ਪ੍ਰਧਾਨ ਦੀ ਜਿੰਮੇਵਾਰੀ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਜਿੰਨਾ ਸਮਾਂ ਪਿੰਡਾਂ ਦੇ ਪ੍ਰਧਾਨ, ਪਿੰਡਾਂ ਦੀਆਂ ਟੀਮਾਂ ਅਤੇ ਬੂਥ ਕਮੇਟੀਆਂ ਤਿਆਰ ਨਹੀਂ ਹੁੰਦੀਆਂ, ਉਹਨਾਂ ਸਮਾਂ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਦਾ ਵਾਧਾ ਨਹੀਂ ਹੋਵੇਗਾ। ਇਸ ਕਰਕੇ ਬਹੁਤ ਸਾਰੇ ਮਿਹਨਤੀ ਵਰਕਰ ਹਨ, ਜਿਹੜੇ ਪਿੰਡਾਂ ਵਿੱਚ ਜਾ ਜਾ ਕੇ ਭਾਜਪਾ ਵਿੱਚ ਵਰਕਰਾਂ ਨੂੰ ਸ਼ਾਮਿਲ ਕਰਵਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਟਕਸਾਲੀ ਅਤੇ ਮਿਹਨਤੀ ਵਰਕਰਾਂ ਨੂੰ ਵੱਖ-ਵੱਖ ਹਲਕੇ ਦੀਆਂ ਜਿੰਮੇਵਾਰੀਆਂ ਦੇਣੀਆਂ ਚਾਹੀਦੀਆਂ ਹਨ, ਜਿੰਨਾਂ ਨੇ ਲੰਮਾ ਸਮਾਂ ਪਾਰਟੀ ਦੇ ਵਿਕਾਸ ਲਈ ਕੰਮ ਕੀਤਾ। ਜਸਪਾਲ ਸਿੰਘ ਪੰਜਗਰਾਈ ਨੇ ਚੰਡੀਗੜ੍ਹ ਵਿਖੇ ਨਵ ਨਿਯੁਕਤ ਕਾਰਜਕਾਰੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਮਿਲ ਕੇ ਵਧਾਈ ਦਿੰਦਿਆਂ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸ ਸਮੇਂ ਜਸਪਾਲ ਸਿੰਘ ਪੰਜਗਰਾਈਂ ਨੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਦਿਨ-ਰਾਤ ਮਿਹਨਤ ਕਰਕੇ ਪਾਰਟੀ ਨੂੰ ਮਜਬੂਤ ਕਰਨ ਲਈ ਹਮੇਸ਼ਾਂ ਤਤਪਰ ਰਹਿਣਗੇ।