ਕੋਟਕਪੂਰਾ, 16 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਵੱਲੋਂ ਮੇਲਾ ਮਾਘੀ ਮੌਕੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਪਹਿਲਾ ਵਿਸ਼ਾਲ ਖ਼ੂਨਦਾਨ ਕੈਂਪ ਬਾਵਾ ਮੋਟਰਜ਼, ਮਲੋਟ ਰੋਡ, ਮੁਕਤਸਰ ਸਾਹਿਬ ਵਿਖੇ ਲਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋਂ ਨੇ ਦੱਸਿਆ ਕਿ ਇਸ ਕੈਂਪ ਵਿੱਚ 140 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਖ਼ੂਨਦਾਨ ਕੈਂਪ ਨੂੰ ਸਫ਼ਲ ਬਣਾਉਣ ਲਈ ਕੈਪਟਨ ਧਰਮ ਸਿੰਘ ਗਿੱਲ, ਡਾ. ਨਿਤਨੇਮ ਸਿੰਘ, ਸੰਨੀ ਬਾਵਾ ਕਿਸਾਨ ਯੂਨੀਅਨ ਏਕਤਾ (ਫ਼ਤਿਹ), ਲੋਕ ਭਲਾਈ ਆਰਮੀ ਗਰੁੱਪ ਘੱਲ ਖੁਰਦ, ਸਿਹਤ ਵਿਭਾਗ ਮੁਕਤਸਰ, ਦੀਪ ਬਲੱਡ ਸੈਂਟਰ ਫ਼ਰੀਦਕੋਟ ਦੇ ਸਹਿਯੋਗ ਨਾਲ ਲਾਇਆ ਗਿਆ। ਇਸ ਤੋਂ ਇਲਾਵਾ ਸ਼ੇਖ਼ ਫ਼ਰੀਦ ਵੋਕੇਸ਼ਨਲ ਸੈਂਟਰ ਫ਼ਰੀਦਕੋਟ, ਪੰਜਾਬ ਸ਼ੋਸ਼ਲ ਸੁਸਾਇਟੀ, ਸ਼ੇਖ਼ ਫ਼ਰੀਦ ਸਾਹਿਤ ਅਤੇ ਵੈਲਫ਼ੇਅਰ ਕਲੱਬ ਫ਼ਰੀਦਕੋਟ, ਕਲਮਾਂ ਦੇ ਰੰਗ ਸਾਹਿਤ ਸਭਾ ਨੇ ਵੀ ਸੇਵਾਵਾਂ ਦਿੱਤੀਆਂ। ਪ੍ਰੋ. ਬੀਰ ਇੰਦਰ ਨੇ ਦੱਸਿਆ ਕਿ ਕੈਂਪ ਵਿੱਚ ਲੋਕ ਭਲਾਈ ਆਰਮੀ ਗਰੁੱਪ ਘੱਲ ਖੁਰਦ ਵੱਲੋਂ ਮੁਫ਼ਤ ਦਵਾਈਆਂ ਦਾ ਲੰਗਰ ਵੀ ਲਾਇਆ ਗਿਆ। ਗੁਰਬਿੰਦਰ ਸਿੰਘ ਸਿੱਖਾਂਵਾਲਾ ਅਤੇ ਕਿਸਾਨ ਆਗੂ ਸ਼ਰਨਜੀਤ ਸਿੰਘ ਸਰਾਂ ਮੁਤਾਬਿਕ ਉਕਤ ਕੈਂਪ ਵਿੱਚ ਸੁਸਾਇਟੀ ਵੱਲੋਂ ਸਮਾਜ ਸੇਵੀਆਗੂਆਂ, ਪਤਵੰਤੇ ਸੱਜਣਾਂ ਅਤੇ ਹਰੇਕ ਖ਼ੂਨਦਾਨੀ ਨੂੰ ਸਰਟੀਫ਼ਿਕੇਟ ਤੇ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਰਿਫ਼ਰੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ। ਅੰਤ ਵਿੱਚ ਪ੍ਰਧਾਨ ਗੁਰਜੀਤ ਹੈਰੀ ਢਿੱਲੋਂ ਨੇ ਸਭ ਸਹਿਯੋਗੀਆਂ ਅਤੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ।