ਪੰਜਾਬੀ ਸਾਹਿਤ ਸਭਾ ਮੁਕਤਸਰ ਦੇ ਜਨਰਲ ਸਕੱਤਰ ਦਾ ਕਨੇਡਾ ਵਿਖੇ ਵਿਸ਼ੇਸ਼ ਸਨਮਾਨ
ਫਰੀਦਕੋਟ 13 ਨਵੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਇਕੱਤਰਤਾ ਸੀਨੀਅਰ ਸਿਟੀਜਨ ਸੈਂਟਰ ਸਰੀ (ਕਨੈਡਾ) ਵਿਖੇ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨਗੀ ਮੰਡਲ ਵਿੱਚ ਪ੍ਰਿਤਪਾਲ ਸਿੰਘ ਗਿੱਲ, ਜਸਵੀਰ ਸਿੰਘ ਭਲੂਰੀਆ, ਪੱਤਰਕਾਰ ਕੁਲਵੰਤ ਸਰੋਤਾ ਅਤੇ ਜਨਰਲ ਸੱਕਤਰ ਪਲਵਿੰਦਰ ਸਿੰਘ ਰੰਧਾਵਾ ਵੀ ਸ਼ਾਮਿਲ ਸਨ ।ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਇਸ ਮੀਟਿੰਗ ਚ ਹਾਜ਼ਰੀਨ ਸ਼ਾਇਰਾਂ ਵੱਲੋਂ ਗੁਰੂ ਸਾਹਿਬ ਜੀ ਦੇ ਫਲਸਫੇ ਅਤੇ ਜੀਵਨ ਸਬੰਧੀ ਰਚਨਾਵਾਂ ਦੀ ਪੇਸ਼ਕਾਰੀ ਕੀਤੀ ਅਤੇ ਵਿਦਵਾਨਾਂ ਵੱਲੋਂ ਗੁਰੂ ਸਾਹਿਬ ਦੇ ਜੀਵਨ ਫਲਸਫ਼ੇ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਤੇ ਪ੍ਰੋਫੈਸਰ ਕਸ਼ਮੀਰਾ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਨੂੰ ਵਿਗਿਆਨਕ ਸੋਚ ਨਾਲ ਸਮਝਣ ਤੇ ਜ਼ੋਰ ਦਿੱਤਾ।
ਡਾਕਟਰ ਪਿਰਥੀਪਾਲ ਸਿੰਘ ਸੋਹੀ,ਬਲਦੇਵ ਸਿੰਘ ਬਾਠ ਅਤੇ ਚਰਨ ਸਿੰਘ ਆਦਿ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫ਼ੇ ਉੱਪਰ ਚਰਚਾ ਕੀਤੀ। ਰਚਨਾਵਾਂ ਦੇ ਦੌਰ ‘ਚ ਚਮਕੌਰ ਸਿੰਘ ਸੰਘਾ, ਬਿੱਕਰ ਸਿੰਘ ਖੋਸਾ, ਪਵਨ ਭੰਮਿਆਂ, ਹਰਚਰਨ ਸਿੰਘ ਸੰਧੂ, ਦਰਸ਼ਨ ਸਿੰਘ ਸੰਘਾ, ਹਰਚੰਦ ਸਿੰਘ ਗਿੱਲ, ਦਵਿੰਦਰ ਕੌਰ ਜੌਹਲ, ਸੁਖਪ੍ਰੀਤ ਬੱਡੋਂ, ਕਵਿੰਦਰ ਚਾਂਦ ,ਨਰਿੰਦਰ ਸਿੰਘ ਬਾਹੀਆ, ਸੁਰਜੀਤ ਸਿੰਘ ਮਾਧੋਪੁਰੀ,ਇੰਦਰਜੀਤ ਸਿੰਘ ਧਾਮੀ,ਅਮਰੀਕ ਸਿੰਘ ਲਹਿਲ,ਹਰਿੰਦਰ ਕੌਰ ਸੋਹੀ, ਸੁਰਿੰਦਰ ਸਿੰਘ ਜੱਬਲ, ਦਰਸ਼ਨ ਸਿੰਘ ਦੋਸਾਂਝ,ਗੁਰਦਰਸ਼ਨ ਸਿੰਘ ਮਠਾੜੂ, ਗੁਰਮੀਤ ਸਿੰਘ ਕਾਲਕਟ,ਅਮਰੀਕ ਪਲਾਹੀ,ਮਲਕੀਤ ਸਿੰਘ ਖੰਗੂੜਾ, ਸੁਰਜੀਤ ਸਿੰਘ ਗਿੱਲ, ਬਲਵੀਰ ਸਿੰਘ ਸੰਘਾ, ਦੇਵਿੰਦਰ ਸਿੰਘ ਮਾਂਗਟ, ਸਚਦੇਵ ਸਿੰਘ, ਬਲਜੀਤ ਸਿੰਘ ਮੋਰਿੰਡਾ, ਅਜੀਤ ਸਿੰਘ ਬਾਜਵਾ,ਗੁਰਮੀਤ ਸਿੰਘ ਧਾਲੀਵਾਲ,ਹਰਮਿੰਦਰ ਜੌਹਲ, ਚਿੱਤਰਕਾਰ ਕੀਕੂ ਪਰਮਿੰਦਰ, ਸੁਖਪ੍ਰੀਤ ਸਿੰਘ ਸਰੀਂਹ ਵਾਲਾ, ਪਰਮਿੰਦਰ ਸਵੈਚ, ਨਰਿੰਦਰ ਸਿੰਘ ਪੰਨੂ, ਛਿੰਦਰ ਪੁਰੇਵਾਲ, ਬੀ ਅਟਵਾਲ, ਨਿਰਮਲ ਗਿੱਲ, ਅਤੇ ਅਜ਼ਮੇਰ ਸਿੰਘ ਆਦਿ ਨੇ ਗੁਰੂ ਨਾਨਕ ਜੀ ਦੇ ਜੀਵਨ ਨਾਲ ਸਬੰਧਿਤ ਰਚਨਾਵਾਂ ਪੇਸ਼ ਕੀਤੀਆਂ।
ਪ੍ਰੋਗਰਾਮ ਦੇ ਦੂਜੇ ਦੌਰ ਵਿੱਚ ਪ੍ਰੋ: ਕਸ਼ਮੀਰਾ ਸਿੰਘ ਅਤੇ ਪ੍ਰਧਾਨਗੀ ਮੰਡਲ ਨੇ ਨਾਮਵਰ ਲੇਖਕ ਜਸਵੀਰ ਸਿੰਘ ਭਲੂਰੀਆ ਦੀ ਕਾਵਿ ਰੂਪ ‘ਚ ਬਾਲ ਬੁਝਾਰਤਾਂ ਦੀ ਪੁਸਤਕ ‘ ਨਵੀਆਂ ਬਾਤਾਂ ‘ ਲੋਕ ਅਰਪਣ ਕੀਤੀ। ਪੁਸਤਕ ਬਾਰੇ ਪੰਜਾਬੀ ਦੇ ਨਾਮਵਰ ਗ਼ਜ਼ਲਗੋ ਹਰਦਮ ਸਿੰਘ ਮਾਨ ਅਤੇ ਕੁਲਵੰਤ ਸਰੋਤਾ ਨੇ ਚਰਚਾ ਕੀਤੀ।ਪੁਸਤਕ ਦੇ ਲੇਖਕ ਜਸਵੀਰ ਸਿੰਘ ਭਲੂਰੀਆ ਨੇ ਪੁਸਤਕ ਦੀ ਸਿਰਜਣਾ ਬਾਰੇ ਵਿਚਾਰ ਸਾਂਝੇ ਸਹਿਯੋਗ ਲਈ ਉਸਤਾਦ ਅਮਰੀਕ ਸਿੰਘ ਤਲਵੰਡੀ, ਸਾਧੂ ਰਾਮ ਲੰਗੇਆਣਾ,ਜਗਤਾਰ ਸਿੰਘ ਸੋਖੀ ਅਤੇ ਕੁਲਵੰਤ ਸਰੋਤਾ ਵਿਸ਼ੇਸ਼ ਤੌਰ ਤੇ ਜਿਕਰ ਕੀਤਾ।
ਸਭਾ ਵੱਲੋਂ ਜਸਵੀਰ ਸਿੰਘ ਭਲੂਰੀਆ, ਪੱਤਰਕਾਰ ਕੁਲਵੰਤ ਸਰੋਤਾ,ਨਾਮੀ ਗੀਤਕਾਰ ਜਗਦੇਵ ਮਾਨ ਅਤੇ ਪੰਜਾਬੀ ਕਵੀ ਪਵਨ ਭਾਮੀਆਂ ਨੂੰ ਵਿਸ਼ੇਸ਼ ਤੌਰ ਸਨਮਾਨਿਤ ਕੀਤਾ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਸਭਾ ਦੇ ਜਨਰਲ ਸੱਕਤਰ ਪਲਵਿੰਦਰ ਸਿੰਘ ਰੰਧਾਵਾ ਨੇ ਕੀਤਾ।

