ਬਠਿੰਡਾ,29 ਅਕਤੂਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਬਠਿੰਡਾ ਦੇ ਕਮਲਾ ਨਹਿਰੂ ਕਲੋਨੀ ਸਥਿਤ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕਡਰੀ ਸਕੂਲ ਦਾ ਨਾਂ ਉਦੋਂ ਉੱਚਾ ਹੋ ਗਿਆ ਜਦੋਂ ਇਸ ਸਕੂਲ ਦੇ ਤੀਰ ਅੰਦਾਜ ਜਸ਼ਨਪ੍ਰੀਤ ਸਿੰਘ ਨੇ ਸੂਬਾ ਪੱਧਰੀ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਨਾ ਸਿਰਫ ਆਪਣੇ ਸਕੂਲ ਦਾ ਹੀ ਬਲਕਿ ਆਪਣੇ ਮਾਂ ਬਾਪ ਅਤੇ ਇਲਾਕੇ ਦਾ ਵੀ ਨਾਮ ਰੌਸ਼ਨ ਕੀਤਾ ਹੈ। ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਪਟਿਆਲਾ ਵਿਖੇ ਸਮਾਪਤ ਹੋਈਆਂ 68 ਵੀਆਂ ਰਾਜ ਪੱਧਰੀ ਸਕੂਲ ਆਰਚਰੀ ਖੇਡਾਂ ਵਿਚ ਇਸ ਕਾਬਲ ਖਿਡਾਰੀ ਨੇ ਕਾਂਸੀ ਤਗਮਾ ਜਿੱਤ ਆਪਣੇ ਹੁਨਰ ਦਾ ਲੋਹਾ ਮਨਵਾਇਆ। ਇਸ ਜਿੱਤ ਉਪਰੰਤ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪੁੱਜੇ ਜਸ਼ਨਪ੍ਰੀਤ ਸਿੰਘ ਦਾ ਸਕੂਲ ਪ੍ਰਧਾਨ ਪਰਮਜੀਤ ਸਿੰਘ ਸੇਖੋਂ, ਪ੍ਰਿੰਸੀਪਲ ਜਸਦੀਪ ਕੌਰ ਮਾਨ ਅਤੇ ਸਕੂਲ ਦੇ ਸਾਰੇ ਸਟਾਫ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਆਪਣੇ ਵਿਦਿਆਰਥੀ ਨੂੰ ਇਸ ਉਪਲਬਧੀ ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਬੋਲਦਿਆਂ ਸਕੂਲ ਪ੍ਰਿੰਸੀਪਲ ਮੈਡਮ ਜਸਦੀਪ ਕੌਰ ਮਾਨ ਅਤੇ ਸਪੋਰਟਸ ਕੋਆਰਡੀਨੇਟਰ ਹਰਨੇਕ ਸਿੰਘ ਵਿਰਕ ਨੇ ਜਸ਼ਨਪ੍ਰੀਤ ਸਿੰਘ ਨੂੰ ਅਸ਼ੀਰਵਾਦ ਦਿੰਦਿਆਂ ਅੱਗੇ ਤੋਂ ਹੋਰ ਲਗਨ ਅਤੇ ਮਿਹਨਤ ਨਾਲ ਆਪਣੀ ਖੇਡ ਨੂੰ ਹੋਰ ਵੀ ਉੱਚਾ ਲੈਜਾਣ ਦੀ ਕਾਮਨਾ ਕੀਤੀ। ਇਸ ਮੌਕੇ ਪੁੱਜੇ ਜਸ਼ਨਪ੍ਰੀਤ ਸਿੰਘ ਦੇ ਪਿਤਾ ਸਰਦਾਰ ਗੁਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਪੁੱਤਰ ਨੇ ਤੀਰ ਅੰਦਾਜ਼ੀ ਵਿੱਚ ਇਹ ਤਗਮਾ ਜਿੱਤ ਉਹਨਾਂ ਦਾ ਅਤੇ ਪੂਰੇ ਇਲਾਕੇ ਦਾ ਸਿਰ ਉੱਚਾ ਕੀਤਾ ਹੈ। ਜ਼ਿਕਰਯੋਗ ਹੈ ਕਿ ਉਕਤ ਖਿਡਾਰੀ ਦੇ ਪਿਤਾ ਗੁਰਨਾਮ ਸਿੰਘ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਕਟਰੈਕਟ ਬੇਸ ਤੇ ਐਬੂਲੈਂਸ ਡਰਾਈਵਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਬੁਲੇਟ ਮੋਟਰਸਾਈਕਲ ਉਤੇ ਦਿਖਾਏ ਜਾਂਦੇ ਆਪਣੇ ਕਰਤੱਬਾਂ ਕਾਰਨ ਇਲਾਕੇ ਅੰਦਰ ਕਾਫੀ ਮਸ਼ਹੂਰ ਹਨ।