ਫਰੀਦਕੋਟ 2 ਅਕਤੂਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਵਿਭਾਗ ਐਲੀਮੈਂਟਰੀ ਫ਼ਰੀਦਕੋਟ ਵੱਲੋਂ ਕਰਵਾਏ ਗਏ ਜ਼ਿਲਾ ਪੱਧਰੀ ਅੰਡਰ-11 ਤੈਰਾਕੀ ਮੁਕਾਬਿਲਆਂ ’ਚ ਸਰਕਾਰੀ ਬ੍ਰਜਿੰਦਰਾ ਕਾਲਜ ਦੇ ਸਵੀਮਿੰਗ ਪੂਲ ਵਿਖੇ 50 ਮੀਟਰ ਬੈਕ ਸਟਰੋਕ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਜਿੱਤਣ ਵਾਲਾ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦਾ, ਪੰਜਵੀਂ ਜਮਾਤ ਦਾ ਵਿਦਿਆਰਥੀ ਰਣਵਿਜੈ ਸੱਚਦੇਵਾ ਪੁੱਤਰ ਰਾਜਨ ਸੱਚਦੇਵਾ ਇਸ ਜੇਤੂ ਵਿਦਿਆਰਥੀ ਨੂੰ ਸਕੂਲ ਦੇ ਪ੍ਰਿੰਸੀਪਲ ਅਪੂਰਵ ਦੇਵਗਣ, ਸਕੂਲ ਅਧਿਆਪਕਾਂ ਨੇ ਵਧਾਈ ਦਿੱਤੀ ਹੈ। ਰਵਵਿਜੈ ਸੱਚਦੇਵਾ ਦੀ ਜਿੱਤ ਤੇ ਉਸ ਦੇ ਸੱਚਦੇਵਾ ਪ੍ਰੀਵਾਰ ਦੇ ਮੁਖੀ ਸਮਾਜ ਸੇਵੀ/ਉੱਘੇ ਕਾਰੋਬਾਰੀ ਸ਼ਿਵ ਸੱਚਦੇਵਾ ਨੂੰ ਹਰ ਪਾਸਿਓ ਵਧਾਈਆਂ ਮਿਲ ਰਹੀਆਂ ਹਨ।