ਆਖਿਆ! ਭਾਜਪਾ ਨੇ ਹਰਿਆਣੇ ਦੀਆਂ ਚੋਣਾਂ ਜਿੱਤ ਕੇ ਰਚਿਆ ਇਤਿਹਾਸ
ਕੋਟਕਪੂਰਾ, 11 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਪਈਆਂ ਵੋਟਾਂ ਦੇ ਨਤੀਜਿਆਂ ਵਿਚ ਭਾਜਪਾ ਲਗਾਤਾਰ ਤੀਜੀ ਵਾਰ ਸਪੱਸਟ ਬਹੁਮਤ ਲੈ ਕੇ ਜੇਤੂ ਬਣ ਕੇ ਉੱਭਰੀ ਹੈ ਅਤੇ ਇਹ ਹਰਿਆਣੇ ਵਿਚ 52 ਸਾਲਾਂ ਬਾਅਦ ਇਹ ਪਹਿਲੀ ਵਾਰ ਹੈ ਤੇ ਕੋਈ ਪਾਰਟੀ ਹਰਿਆਣੇ ਵਿਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਏਗੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਗੌਰਵ ਕੱਕੜ ਨੇ ਭਾਜਪਾ ਵਰਕਰਾਂ ਨਾਲ ਜਿੱਤ ਦੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਮਿਹਨਤ ਅਤੇ ਲਗਨ ਦਾ ਸਬੂਤ ਹੈ। ਸ਼੍ਰੀ ਗੌਰਵ ਕੱਕੜ ਨੇ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਰਾਜ ਵਿਚ ਸਕਾਰਾਤਮਕ ਬਦਲਾਅ ਅਤੇ ਵਿਕਾਸ ਲਿਆਉਣ ਵਿੱਚ ਭਾਜਪਾ ਦੇ ਯਤਨਾਂ ਨੂੰ ਪਛਾਣਿਆ ਅਤੇ ਪ੍ਰਸੰਸਾ ਕੀਤੀ ਅਤੇ ਇਹ ਜਿੱਤ ਭਾਜਪਾ ਦੀ ਦੂਰਅੰਦੇਸ਼ੀ ਅਤੇ ਲੀਡਰਸ਼ਿਪ ਵਿਚ ਲੋਕਾਂ ਦੇ ਵਿਸਵਾਸ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਹਰਿਆਣੇ ਦੇ ਲੋਕਾਂ ਨੇ ਕਾਂਗਰਸ ਦੀ ਨਕਾਰਾਤਮਕ ਅਤੇ ਵੰਡ ਪਾਉ ਸਿਆਸਤ ਨੂੰ ਨਕਾਰਦੇ ਹੋਏ ਭਾਜਪਾ ਦੇ ਵਿਕਾਸ ਮਾਡਲ ਨੂੰ ਚੁਣਿਆ ਹੈ।