ਫ਼ਰੀਦਕੋਟ 14 ਫਰਵਰੀ ( ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼ )
ਅੱਜ ਬਾਬਾ ਫ਼ਰੀਦ ਯੁਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਸਕਿਉਰਟੀ ਗਾਰਡ ਇੰਪਲਾਈਜ ਯੂਨੀਅਨ ਫ਼ਰੀਦਕੋਟ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਜੀ , ਜੋ ਆਪਣੀ ਡਿਊਟੀ ਤੋ ਬਾਅਦ ਆਪਣੇ ਗੁਜਾਰੇ ਲਈ ਆਟੋ ਚਾਲਕ ਵਜੋ ਕੰਮ ਕਰਦੇ ਨੇ। ਜਦੋ ਡਿਊਟੀ ਤੋ ਬਾਅਦ ਓਹ ਆਪਣੇ ਆਟੋ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਮਰੀਜ ਦਾ ਪਤਾ ਲੈਣ ਆਈ ਓਨਾਂ ਦੀ ਰਿਸ਼ਤੇਦਾਰ ਮਨਪ੍ਰੀਤ ਕੌਰ ਜੋ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਨਾਲ ਸਬੰਧਤ ਹੈ, ਮਰੀਜ ਦਾ ਹਾਲ ਜਾਣਨ ਤੋ ਬਾਅਦ ਵਾਪਸ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਦੇ ਆਟੋ ਵਿਚ ਬੈਠ ਕੇ ਜਾ ਰਹੇ ਸੀ ਤਾਂ ਆਪਣਾ ਕੀਮਤੀ ਮੋਬਾਈਲ ਆਟੋ ਦੀ ਪਿਛਲੀ ਸੀਟ ਤੇ ਭੁੱਲ ਗਏ, ਜਦੋ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਛੱਡ ਵਾਪਸ ਮੈਡੀਕਲ ਹਸਪਤਾਲ ਪਹੁੰਚੇ ਤਾਂ ਮੋਬਾਈਲ ਦੀ ਘੰਟੀ ਵੱਜੀ।ਓਨਾਂ ਮੋਬਾਈਲ ਚੁੱਕਿਆ ਤੇ ਦੱਸਿਆ ਮੋਬਾਈਲ ਓਨਾਂ ਪਾਸ ਆ ਕੇ ਲੈ ਜਾਣ ਤਾਂ ਓਨਾਂ ਨੂੰ ਸਾਥੀਆਂ ਦੀ ਹਾਜਰੀ ਵਿਚ ਮੋਬਾਈਲ ਵਾਪਸ ਕੀਤਾ। ਓਨਾਂ ਨੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਜੀ ਦਾ ਦਿਲੋ ਧੰਨਵਾਦ ਕੀਤਾ। ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਜੀ ਨੇ ਕਿਹਾ ਕਿ ਜਿਥੇ ਇਮਾਨਦਾਰੀ ਹੁੰਦੀ ਹੈ ਓਥੇ ਵਾਹਿਗੁਰੂ ਆਪ ਹਾਜ਼ਰ ਹੁੰਦਾ ਹੈ। ਇਹ ਜਾਣਕਾਰੀ ਪ੍ਰੈਸ ਨਾਲ ਯੂਨੀਅਨ ਦੇ ਜਨਰਲ ਸਕੱਤਰ ਤੇ ਫਿਲਮ ਜਰਨਲਿਸਟ ਸ਼ਿਵਨਾਥ ਦਰਦੀ ਜੀ ਨੇ ਸਾਂਝੀ ਕੀਤੀ ।
ਇਸ ਸਮੇ ਸਕਿਉਰਟੀ ਗਾਰਡ ਬਾਬਾ ਸਾਮ ਸਿੰਘ, ਮਨਵੀਰ ਸਿੰਘ, ਚਮਕੌਰ ਸਿੰਘ , ਕਰਨ ਕੁਮਾਰ ਤੇ ਸਫਾਈ ਸੇਵਕ ਰਵੀ ਕੁਮਾਰ ਹਾਜ਼ਰ ਸਨ।

