ਫਰੀਦਕੋਟ 2 ਅਗਸਤ (ਵਰਲਡ ਪੰਜਾਬੀ ਟਾਈਮਜ਼)
ਸ਼ਹੀਦ ਕਾਮਰੇਡ ਅਮੋਲਕ ਭਵਨ ਫਰੀਦਕੋਟ ਵਿਖੇ ਨਰੇਗਾ ਰੋਜ਼ਗਾਰ ਪ੍ਰਾਪਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇ ਆਣਾ ਜੀ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਸੱਦੀ ਗਈ ਮੀਟਿੰਗ ਵਿੱਚ ਜ਼ਿਲਾਂ ਭਰ ਦੇ ਮੇਟਾ ਨੇ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲਵਾਈ ਅਤੇ ਪ੍ਰਧਾਨ ਵੀਰ ਸਿੰਘ ਜੀ ਵੱਲੋਂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜੋ ਕਿ 25 ਜੁਲਾਈ ਨੂੰ ਰੋਸ ਰੈਲੀ ਵਿੱਚ ਵੱਖ-ਵੱਖ ਪਿੰਡਾਂ ਤੋਂ ਭਾਰੀ ਇਕੱਠ ਲੈ ਕੇ ਸਾਮਲ ਹੋਏ l ਮੀਟਿੰਗ ਵਿੱਚ ਬੈਠਿਆ ਹੀ ਕਾਮਰੇਡ ਵੀਰ ਸਿੰਘ ਨੇ ਏਡੀਸੀ ਸਾਹਿਬ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਕਿਹਾ ਜੇਕਰ ਸਾਡੇ ਨਰੇਗਾ ਮਜ਼ਦੂਰਾਂ ਦੀ ਪੇਮੈਂਟ ਖਾਤਿਆਂ ਵਿੱਚ ਨਹੀਂ ਪਈ ਤਾਂ ਅਗਲਾ ਧਰਨਾ ਸਾਡਾ ਤੁਹਾਡੇ ਦਫਤਰ ਵਿਖੇ ਲੱਗੇਗਾ ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਏਡੀਸੀ ਸਾਹਿਬ ਵੱਲੋਂ ਨਰੇਗਾ ਮਜ਼ਦੂਰਾਂ ਮੇਟਾਂ ਦੇ ਤਿੰਨ ਤੋਂ ਚਾਰ ਮਸਟੋਲਾ ਦੀਆਂ ਪੇਮੈਂਟਾਂ ਖਾਤਿਆਂ ਵਿੱਚ ਪੈ ਗਈਆਂ ਹਨ ਸੋ ਅਸੀਂ ਡੀਸੀ ਸਾਹਿਬ ਅਤੇ ਏਡੀਸੀ ਸਾਹਿਬ ਦਾ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਰਹਿੰਦੀਆਂ ਪੇਮੈਂਟਾਂ ਖਾਤਿਆਂ ਵਿੱਚ ਪੌਣ ਦੀ ਬੇਨਤੀ ਵੀ ਕਰਦੇ ਹਾਂ ਅਤੇ ਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਦੀ ਵੀ ਬੇਨਤੀ ਕੀਤੀ ਗਈ ਉਹਨਾਂ ਨੇ ਲਾਸਟ ਤੇ ਇਹ ਵੀ ਕਿਹਾ ਕਿ ਜੇਕਰ ਨਰੇਗਾ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਗਿਆ ਤਾਂ ਅਸੀਂ ਆਉਣ ਵੇਲੇ ਸਮੇਂ ਦੇ ਵਿੱਚ ਤਿੱਖਾ ਸੰਘਰਸ਼ ਕਰਾਂਗੇ ਭਰਾਤਰੀ ਜਥੇਬੰਦੀਆਂ ਸੰਯੋਗ ਨਾਲ ਅਤੇ ਜੇ ਸਾਨੂੰ ਭੁੱਖ ਹੜਤਾਲਾਂ ਤੇ ਬੈਠਣਾ ਪਿਆ ਉਹ ਵੀ ਬੈਠਾਂਗੇ ਸਾਡੇ ਨਰੇਗਾ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਅਸੀਂ ਨਰੇਗਾ ਮਜ਼ਦੂਰਾਂ ਦੇ ਹਰ ਸਮੇਂ ਸਾਡੀ ਜਥੇਬੰਦੀ ਅੰਗ ਸੰਗ ਹੈ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਭਾਰੀ ਇਕੱਠ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਅਤੇ ਬਲਕਾਰ ਸਿੰਘ ਸਹੋਤਾ , ਪੱਤਰਕਾਰ ਸ਼ਿਵਨਾਥ ਦਰਦੀ ਜੀ ਅਤੇ ਸਮੂਹ ਮੇਟ ਅਤੇ ਲੇਬਰ ਦਾ ਧੰਨਵਾਦ ਕਰਦੇ ਹਾਂ l
ਹਾਜ਼ਰ ਸਾਥੀ ਮੇਟ ਲਵਪ੍ਰੀਤ ਕੌਰ ਪਿਪਲੀ, ਗੁਰਵਿੰਦਰ ਕੌਰ ਪਿਪਲੀ, ਅੰਜੂ ਕੌਰ ਰਾਜੋਵਾਲ, ਮਨਪ੍ਰੀਤ ਕੌਰ ਢੈਪੀ, ਦਰਸ਼ਨ ਸਿੰਘ ਪੱਕਾ ,ਪਰਮਜੀਤ ਕੌਰ ਨਾਨਕਸਰ ਬਸਤੀ ,ਹਰਦੇਵ ਸਿੰਘ ਦਾਨਾ ਰਮਾਣਾ, ਸੁਨੀਤਾ ਰਾਣੀ ਮਿੱਡੂ ਮਾਨ ,ਕਮਲਜੀਤ ਕੌਰ ਮਲੂਕਾਪਤੀ ਗੋਲੇਵਾਲ, ਗੁਰਮੀਤ ਕੌਰ ਝਾੜੀਵਾਲ ,ਜਗਸੀਰ ਸਿੰਘ ਝੋਟੀ ਵਾਲਾ, ਕਰਮਜੀਤ ਕੌਰ ਗੋਲੇਵਾਲ ,ਵੀਰ ਸਿੰਘ ਕੋਠੇ ਗੁਜਰ ਸਿੰਘ ਵਾਲੇ, ਹਰਪ੍ਰੀਤ ਕੌਰ ਚਹਿਲ, ਅਮਨਦੀਪ ਕੌਰ ਗੋਬਿੰਦ ਬਸਤੀ ਆਦੀ ਹਾਜ਼ਰ ਹੋਏ l