ਫ਼ਰੀਦਕੋਟ 2 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ (ਰਜਿ) ਫ਼ਰੀਦਕੋਟ ਦੇ ਜਿਲਾਂ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਦੀ ਯੋਗ ਅਗਵਾਈ ਹੇਠ ਗੁਰਦਾਸਪੁਰ ਤੋ ਬਦਲਕੇ ਫ਼ਰੀਦਕੋਟ ਦਫਤਰ ਪਹੁੰਚੇ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਜੀ ਨੇ ਆਪਣਾ ਅਹੁਦਾ ਸੰਭਾਲਿਆ ਇਸ ਸਮੇਂ ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ ਦੇ ਅਹੁਦੇਦਾਰਾਂ ਵੱਲੋ ਓਨਾਂ ਦਾ ਸਵਾਗਤ ਕੀਤਾ ਗਿਆਂ । ਜਿਲਾਂ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਤੇ ਓਨਾਂ ਸਾਥੀਆਂ ਵੱਲੋ ਫੁੱਲਾਂ ਦਾ ਗੁਲਦਸਤਾ ਦੇ ਕੇ “ਜੀ ਆਇਆਂ ਨੂੰ” ਕਿਹਾ ਗਿਆਂ।
ਜ਼ਿਲਾ ਪ੍ਰਧਾਨ ਵੱਲੋ ਵਧੀਕ ਡਿਪਟੀ ਕਮਿਸ਼ਨਰ ਸਾਹਿਬ ਨਾਲ ਨਰੇਗਾ ਦੇ ਕੰਮਾਂ ਤੇ ਗੱਲਬਾਤ ਵੀ ਕੀਤੀ ਗਈ। ਇਸ ਸਮੇ ਓਨਾਂ ਨਾਲ ਦੀ ਫੋਰਥ ਕਲਾਸ ਯੂਨੀਅਨ ਫ਼ਰੀਦਕੋਟ ਦੇ ਜਰਨਲ ਸਕੱਤਰ ਬਲਕਾਰ ਸਿੰਘ ਸਹੋਤਾ ਤੇ ਉਘੇ ਪੱਤਰਕਾਰ ਤੇ ਸਾਹਿਤਕਾਰ ਸ਼ਿਵਨਾਥ ਦਰਦੀ ਫ਼ਰੀਦਕੋਟ ਹਾਜ਼ਰ ਸਨ ।