ਕਿਹਾ! ਇਕ ਸਾਲ ਤੋਂ ਚੱਲ ਰਹੀ ਹੈ ਜਾਂਚ ਪਰ ਜਿਲਾ ਪ੍ਰਸਾਸ਼ਨ ਅਧਿਕਾਰੀ ਪੂਰ ਰਹੇ ਹਨ ਭਿ੍ਰਸ਼ਟਾਚਾਰੀ ਅਫਸਰ ਦਾ ਪੱਖ
ਕੋਟਕਪੂਰਾ, 1 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਸਾਲ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ-2023’ ਦੌਰਾਨ ਸਰਕਾਰੀ ਫੰਡਾਂ ਵਿਚ ਵੱਡੇ ਪੱਧਰ ’ਤੇ ਗਬਨ ਹੋਣ ਦਾ ਦਾਅਵਾ ਕਰਦਿਆਂ ਜਿਲਾ ਕਿੱਕ ਬਾਕਸਿੰਗ ਐਸੋਸੀਏਸ਼ਨ ਫਰੀਦਕੋਟ ਦੇ ਜਨਰਲ ਸਕੱਤਰ ਅਤੇ ਕੋਚ ਕੁਲਦੀਪ ਸਿੰਘ ਅਟਵਾਲ ਪ੍ਰਧਾਨ ਨਸ਼ਾ ਮੁਕਤ ਸਮਾਜ ਅੰਦੋਲਨ ਕੌਸਲ ਕਾ ਨੇ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਅਟਵਾਲ ਨੇ ਕਿਹਾ ਕਿ ਜ਼ਿਲਾ ਖੇਡ ਅਫਸਰ ਬਲਜਿੰਦਰ ਸਿੰਘ ਵੱਲੋਂ ਬੀਤੇ ਵਰੇ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ-2023’ ਦੌਰਾਨ ਸਰਕਾਰੀ ਫੰਡਾਂ ਦੀ ਰੱਜ ਕੇ ਦੁਰ ਵਰਤੋਂ ਕੀਤੀ ਗਈ ਹੈ, ਕਈਆਂ ਚਹੇਤੇ ਕੋਚਾਂ ਬਲਾਕ ਇੰਚਾਰਜ ਨੂੰ ਗੱਫੇ ਤੇ ਕਈਆਂ ਨੂੰ ਧੱਕੇ, ਜਿਸ ਦੇ ਸਬੂਤ ਵਿਭਾਗ ਦੇ ਹੀ ਇਕ ਕਰਮਚਾਰੀ ਰਾਹੀਂ ਲਈ ਗਈ ਜਾਣਕਾਰੀ ਵਿੱਚ ਮਿਲੇ ਹਨ। ਉਹਨਾਂ ਦੱਸਿਆ ਕਿ ਜਿਲੇ ਅੰਦਰ 3 ਬਲਾਕਾਂ ਹਨ ਫਰੀਦਕੋਟ-1 ਬਲਾਕ ਇੰਚਾਰਜ ਮਨਜੀਤ ਕੌਰ ਕਬੱਡੀ ਕੋਚ, ਫਰੀਦਕੋਟ-2 ਬਲਾਕ ਇੰਚਾਰਜ ਕੋਟਕਪੂਰਾ ਜਸਪਾਲ ਸਿੰਘ ਬਾਸਕਟਬਾਲ ਕੋਚ, ਫਰੀਦਕੋਟ-3 ਬਲਾਕ ਇੰਚਾਰਜ ਜੈਤੋ ਮਨਪ੍ਰੀਤ ਕੌਰ ਵਾਲੀਬਾਲ ਕੋਚ, ਫਰੀਦਕੋਟ-4 ਦਰਸਨ ਪਾਲ ਸ਼ਰਮਾ ਨੋਡਲ ਅਫਸਰ ਹੈਂਡਬਾਲ ਕੋਚ, ਫਰੀਦਕੋਟ-5 ਨਰਿੰਦਰ ਸਿੰਘ ਢਿੱਲੋਂ ਸਟੈਨੋ, ਫਰੀਦਕੋਟ-6 ਭੁਪਿੰਦਰ ਸਿੰਘ ਸਹਾਇਕ ਕਲਰਕ ਲਾਇਆ ਗਿਆ ਸੀ, ਖੇਡਾਂ ਦੇ ਉਦਘਾਟਨੀ ਸਮਾਗਮਾਂ ਤੇ ਇਕੋ ਦਿਨ ’ਚ ਲੱਖਾਂ ਰੁਪਏ ਖਰਚ ਕੀਤੇ ਗਏ ਵਿਖਾਏ ਗਏ ਸਨ ਅਤੇ ਖਿਡਾਰੀਆਂ ਦੀ ਗਿਣਤੀ ਵੀ ਕਥਿੱਤ ਫਰਜ਼ੀ ਦਿਖਾਈ ਗਈ ਸੀ। ਉਹਨਾਂ ਦੱਸਿਆ ਕਿ ਇਕੱਲੇ ਫਰੀਦਕੋਟ ਬਲਾਕ ਵਿੱਚ ਪਹਿਲੇ ਹੀ ਦਿਨ 1700 ਖਿਡਾਰੀਆਂ ਦੇ ਖਾਣੇ ਦਾ ਬਿਲ ਦਿਖਾ ਦਿੱਤਾ, ਲਗਭਗ ਤਿੰਨਾਂ ਹੀ ਬਲਾਕਾਂ ਵਿੱਚ ਇਸੇ ਗਿਣਤੀ ਦੇ ਲਗਭਗ ਹੀ ਖਿਡਾਰੀਆਂ ਦੀ ਗਿਣਤੀ ਦਿਖਾਈ ਗਈ, ਇਹੀ ਨਹੀਂ ਹਜਾਰਾਂ ਰੁਪਏ ਦੀ ਕਲੀ (ਚੂਨਾ) ਦੇ ਬਿੱਲ ਪਾਏ ਗਏ ਹਨ। ਇਸ ਦੇ ਨਾਲ ਹੀ ਕਈ ਹੋਰ ਵਸਤਾਂ ਦੇ ਬਿਲ ਹਨ, ਜੋ ਤੋਂ ਬਿਨਾਂ ਵਾਲੇ ਹਨ, ਇਸ ਦੇ ਨਾਲ ਹੀ ਉਹ ਫਰਮਾ ਖਾਣਾ ਸਪਲਾਈ ਕਰ ਰਹੀਆਂ, ਜਿਨਾਂ ਦਾ ਖੁਦ ਦਾ ਕੰਮ ਜੂਸ ਦਾ ਹੈ। ਇਸ ਦੇ ਨਾਲ ਹੀ ਪੂਰੇ ਪੰਜਾਬ ਨਾਲੋਂ ਮਹਿੰਗੇ ਬਿੱਲ ਜੇਤੂ ਬੱਚਿਆਂ ਲਈ ਖਰੀਦ ਕੀਤੇ ਗਏ ਮੈਡਲਾਂ ਸਰਟੀਫਿਕੇਟ ਬਿੱਲ, ਪੈਟਰੋਲ ਡੀਜਲ ਦੇ ਬਿੱਲ ਪਿੰਡ ਦੀਪ ਸਿੰਘ ਵਾਲੇ ਦੇ ਦਿਖਾਏ ਗਏ ਹਨ। ਬਲਜਿੰਦਰ ਸਿੰਘ ਵੱਲੋਂ ਮੇਰੇ ਨਾਲ ਜਾਤੀ ਤੇ ਨਿੱਜੀ ਰੰਜਿਸ਼ ਕਾਰਨ ਕਈ ਖਿਡਾਰੀਆਂ ਨੂੰ ਜਾਣ ਬੁਝ ਕੇ ਮੈਡਲ ਨਹੀਂ ਦਿੱਤੇ, ਆਪਣੇ ਚਹੇਤੇ ਕਥਿੱਤ ਫਰਜ਼ੀ ਖਿਡਾਰੀਆਂ ਦਾ ਰਿਕਾਰਡ ’ਚ ਸ਼ਾਮਿਲ ਕਰਕੇ ਸੋਚੀ ਸਮਝੀ ਸਾਜਿਸ਼ ਤਹਿਤ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਭੇਜਿਆ ਗਿਆ, ਕਥਿਤ ਫਰਜ਼ੀ ਲਾਏ ਗਏ ਕੋਚਾਂ ਨੂੰ ਖੇਡ ਪ੍ਰੋਗਰਾਮਾਂ ਲਾਇਆ ਗਿਆ, ਜੋ ਸਕੂਲਾਂ ਦੀ ਤੈਨਾਤੀ ਦਿਖਾਈ ਗਈ, ਉਹ ਵੀ ਸਭ ਫਰਜੀ ਸਨ। ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵਲੋਂ ਖੇਡ ਵਿਭਾਗ ਦੇ ਉਚ ਅਧਿਕਾਰੀਆਂ ਅਤੇ ਜ਼ਿਲਾ ਪ੍ਰਸ਼ਾਸਨ ਫਰੀਦਕੋਟ ਨੂੰ ਕਈ ਵਾਰ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਪਰ ਕਰੀਬ ਇਕ ਸਾਲ ਦਾ ਸਮਾਂ ਬੀਤ ਜਾਣ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਹੁਣ ਵੀ ਬਲਜਿੰਦਰ ਸਿੰਘ ਨੂੰ ਮੁਕਤਸਰ ਤੋਂ ਲਿਆ ਕੇ ਮੁੜ ਫਰੀਦਕੋਟ ਵਿੱਚ ਤੈਨਾਤ ਕੀਤਾ ਗਿਆ ਹੈ, ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਮੁੜ ਸ਼ੁਰੂ ਹੋਣ ਜਾ ਰਹੀਆਂ, ਉਕਤ ਅਧਿਕਾਰੀ ਹੁਣ ਫਿਰ ਸਰਕਾਰੀ ਫੰਡਾਂ ਵਿੱਚ ਹੇਰਫੇਰ ਕਰੇਗਾ, ਇਸ ਲਈ ਇਸ ਨੂੰ ਤੁਰਤ ਖੇਡਾਂ ਵਤਨ ਪੰਜਾਬ ਦੀਆਂ-2024 ਤੋਂ ਲਾਂਭੇ ਕਰ ਬੀਤੇ ਸਾਲ ਹੋਈਆਂ ਧਾਂਧਲੀਆ, ਕਰੱਪਸ਼ਨ ਕਰਨ ਲਈ ਤੁਰਤ ਕਾਨੂੰਨੀ ਕਾਰਵਾਈ ਕਰਕੇ ਅਧਿਕਾਰੀ ਨੂੰ ਸਸਪੈਂਡ ਕੀਤੀ ਜਾਵੇ, 2022 ਵਿੱਚ ਮਾਨਯੋਗ ਗੁਰਦਿੱਤ ਸਿੰਘ ਵਿਧਾਇਕ ਫਰੀਦਕੋਟ ਇਸ ਦੀ ਬਦਲੀ ਕਰਵਾ ਕੇ ਫਰੀਦਕੋਟ ਵਿੱਚ ਲੇ ਕੇ ਆਏ ਸਨ, ਇਸ ਉਪਰ ਰਾਜਨੀਤਿਕ ਛਤਰ ਛਾਇਆ ਹੋਣ ਕਰਕੇ ਜਾਂਚ ਦੇ ਨਾਮ ਉਪਰ ਖਾਨਾ ਪੂਰਤੀ ਚੱਲ ਰਹੀ ਹੈ, ਜਾਂਚ ਨੂੰ ਪ੍ਰਭਾਵਿਤ ਕਰਨ ਲਈ ਫਿਰ ਤੋਂ ਖਿਡਾਰੀਆਂ ਦੇ ਰਿਕਾਰਡ ਨਾਲ ਅਦਲਾ ਬਦਲੀ ਛੇੜਛਾੜ ਕਰ ਰਿਹਾ ਹੈ ਤਾਂ ਜੋ ਸੱਚ ਸਾਹਮਣੇ ਨਾ ਆ ਸਕੇ। ਨਹਿਰੂ ਸਟੇਡੀਅਮ ਫਰੀਦਕੋਟ ਵਿੱਚ ਡਿਵੈਲਪਮੈਂਟ ਫੰਡਾਂ, ਖਿਡਾਰੀਆਂ ਦੇ ਵਿੰਗਾ ਵਿੱਚ ਭਿ੍ਰਸ਼ਟਾਚਾਰੀ ਲੰਮੇ ਸਮੇਂ ਤੋਂ ਚੱਲ ਰਹੀ ਹੈ। ਇਸ ਮੌਕੇ ਨਛੱਤਰ ਸਿੰਘ ਮਾਹਲਾ ਗਰਾਊਂਡ ਸੁਪਰਵਾਈਜਰ ਨਹਿਰੂ ਸਟੇਡੀਅਮ ਫਰੀਦਕੋਟ ਬੈਡਮਿੰਟਨ ਗਰਾਊਂਡ ’ਚ ਚੱਲ ਦੀ ਕਰੱਪਸ਼ਨ ਦੇ ਵਿਰੋਧ ਕੀਤਾ, ਬਾਰੇ ਖੇਡ ਵਿਭਾਗ ਪੰਜਾਬ ਲਿਖਤੀ ਜਾਣਕਾਰੀ ਪੇਜੀ ਗਈ ਹੈ। ਉਹਨਾਂ ਇਸ ਸਾਰੇ ਮਾਮਲੇ ਨੂੰ ਗੰਭੀਰਤਾ ਨੂੰ ਵੇਖਦਿਆਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਕਿ ਜਲਦੀ ਤੋਂ ਜਲਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਖਿਡਾਰੀਆਂ ਦੇ ਮਾਪਿਆਂ ਵਲੋਂ ਇਨਸਾਫ ਪਸੰਦ ਲੋਕ ਸਮੂਹ ਐਸ.ਸੀ. ਮਜਦੂਰ, ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ, ਜਿਸ ਦੀ ਸਾਰੀ ਜਿੰਮੇਵਾਰੀ ਜਿਲਾ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਉਹਨਾਂ ਨਾਲ ਗੁਰਸੇਵਕ ਮਾਨ ਪ੍ਰਸਿੱਧ ਲੋਕ ਗਾਇਕ ਵੀ ਹਾਜਰ ਸਨ।