ਗੁਰਦਾਸਪੁਰ 6 ਮਾਰਚ (ਵਰਲਡ ਪੰਜਾਬੀ ਟਾਈਮਜ਼ )
ਅੱਜ “ ਨਵੀਆਂ ਕਲਮਾਂ ਨਵੀਂ ਉਡਾਣ “ਟੀਮ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਦੇ ਪ੍ਰਿੰਸੀਪਲ ਸ਼੍ਰੀ ਹਰਿੰਦਰ ਸੈਣੀ ਜੀ ,ਸ੍ਰੀ ਨਰੇਸ਼ ਕੁਮਾਰ ਲੈਕਚਰਾਰ ਅੰਗਰੇਜ਼ੀ ,ਅਰਵਿੰਦਰ ਕੌਰ ਦਿਕਸ਼ਾ ਕੋਆਰਡੀਨੇਟਰ ਗੁਰਦਾਸਪੁਰ ,ਧੀਰਜ ਪੁਰੀ ਐਮ ਆਈ ਐੱਸ ਦਿਕਸ਼ਾ ਕੋਆਰਡੀਨੇਟਰ ਗੁਰਦਾਸਪੁਰ ,ਗੁਰਪ੍ਰੀਤ ਸਿੰਘ ਦਿਕਸ਼ਾ ਕੋਆਰਡੀਨੇਟਰ ਗੁਰਦਾਸਪੁਰ ,ਰਣਜੀਤ ਕੌਰ ਬਾਜਵਾ ਪੰਜਾਬੀ (ਸੰਪਾਦਕ ਭਾਗ ਦੂਜਾ (32) ਗੁਰਦਾਸਪੁਰ) ਮਿ ਸਟ੍ਰੈੱਸ ਬੀ ਆਰ ਪੀ ਬਟਾਲਾ -2,ਰਾਜਬੀਰ ਕੌਰ ਪੰਜਾਬੀ ਮਿਸਟ੍ਰੈਸ ਬੀ ਆਰ ਪੀ ਸ੍ਰੀ ਹਰਿਗੋਬਿੰਦਪੁਰ ਕਰਮਜੀਤ ਕੌਰ ਪੰਜਾਬੀ ਮਿਸਟ੍ਰੈਸ ਬੀ ਆਰ ਪੀ ਗੁਰਦਾਸਪੁਰ -1,ਨਵਨੀਤ ਕੌਰ ਮੈਥ ਮਿਸਟ੍ਰੈੱਸ ‘ਬੀ ਆਰ ਪੀ ਬਟਾਲਾ -1 ਵਲੋਂ ਰੀਲੀਜ ਕਰਦੇ ਹੋਏ।
ਇਸ ਮੌਕੇ ਰਣਜੀਤ ਕੌਰ ਬਾਜਵਾ ਵਲੋਂ ਆਪਣੀ ਕਿਤਾਬ ਪ੍ਰਿੰਸੀਪਲ ਸਾਹਿਬ ਨੂੰ ਭੇਂਟ ਕੀਤੀ ਅਤੇ ਡਾਇਟ ਦੇ ਵਿਦਿਆਰਥੀਆਂ ਨੂੰ ਪ੍ਰੋਜੈਕਟ ਬਾਰੇ ਦੱਸਦਿਆਂ ਆਪਣੀਆਂ ਰਚਨਾਵਾਂ ਭੇਜਣ ਲਈ ਪ੍ਰੇਰਿਤ ਕੀਤਾ।

