ਸੰਗਤ ਮੰਡੀ , 19 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਜਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਵਕੀਲ ਅਤੇ ਲੇਖਕ ਕੰਵਲਜੀਤ ਸਿੰਘ ਕੁਟੀ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦ ਉਨਾਂ ਦੀ ਮਾਤਾ ਸਰਦਾਰਨੀ ਪਰਮਜੀਤ ਕੌਰ ਸਿੱਧੂ ਪਤਨੀ ਸਵਰਗਵਾਸੀ ਸਰਦਾਰ ਬਸੰਤ ਸਿੰਘ ਸਿੱਧੂ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ । ਇਸ ਸਬੰਧੀ ਉਨਾਂ ਨਾਲ ਵੱਖ ਵੱਖ ਜਥੇਬੰਦੀਆਂ ਸਮੇਤ ਪੱਤਰਕਾਰ ਭਾਈਚਾਰੇ ਨੇ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਦੇ ਸਰਪਰਸਤ ਜਸਕਰਨ ਸਿੰਘ ਸਿਵੀਆਂ, ਪ੍ਰਧਾਨ ਗੁਰਜੀਤ ਚੌਹਾਨ ਜਰਨਲ ਸੈਕਟਰੀ ਸੁਰਿੰਦਰ ਪਾਲ ਖਾਲਸਾ ਰਾਜਦੀਪ ਜੋਸ਼ੀ ਖਜ਼ਾਨਚੀ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਚਹਿਲ ਸਲਾਹਕਾਰ ਰਾਜ ਕੁਮਾਰ, ਜੁਆਇੰਟ ਸਕੱਤਰ ਪ੍ਰਿੰਸ ਸ਼ੇਖੂ ,ਮੈਂਬਰ ਸੁਖਵਿੰਦਰ ਸਿੰਘ ਸਰਾਂ ਬਖਸੀਸ ਸਿੰਘ ਜਸ਼ਨਜੀਤ ਸਿੰਘ ਸਹਾਇਕ ਕੈਸ਼ੀਅਰ ਗੁਰਪ੍ਰੀਤ ਗੋਪੀ ਜੀਰੇਵਾਲਾ, ਮਨੋਜ ਚਰਖੀਵਾਲ, ਮੁਕੇਸ਼ ਕੁਮਾਰ, ਗੁਰਸੇਵਕ ਸਿੱਧੂ ਚੁੱਘੇ ਖੁਰਦ ਗੁਰਮੀਤ ਮਾਨ ਵਾਲ਼ਾ,ਡਾਕਟਰ ਹਰਜੀਤ ਸਿੰਘ ਘੁੱਦਾ, ਅਕਾਲੀ ਆਗੂ ਹਰ ਭਗਵਾਨ ਸਿੰਘ ਕਾਕਾ ਗਰੇਵਾਲ, ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।