ਫਰੀਦਕੋਟ, 26 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਸੀ.ਬੀ.ਐੱਸ.ਈ ਕਲਸਟਰ ਵਲੋਂ ਕਰਵਾਏ ਗਏ ਰਾਜ ਪੱਧਰੀ ਟੂਰਨਾਮੈਂਟ ਜੋ ਕਿ ਮਿਤੀ 18 ਸਤੰਬਰ ਤੋਂ 21 ਸਤੰਬਰ 2024 ਨੂੰ ਜੋ ਕਿ ਜਯੋਤੀ ਗਲੋਬਲ ਸਕੂਲ, ਫੇਸ-2 ਮੋਹਾਲੀ ਵਿਖੇ ਕਰਵਾਏ ਗਏ। ਜਿਸ ’ਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਡਾਹਰ ਕਲਾਂ ਦੀਆਂ ਵਾਲੀਬਾਲ ਖਿਡਾਰਨਾਂ ਉਮਰ ਵਰਗ 14 ਲੜਕਿਆਂ ਨੇ ਭਾਗ ਲਿਆ ਜਿਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਜ ਪੱਧਰੀ ਟੂਰਨਾਮੈੱਟ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਸਾਰੇ ਹੀ ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਣ ’ਤੇ ਸਕੂਲ ਮੁਖੀ ਮੈਡਮ ਨਵਦੀਪ ਕੌਰ ਟੁਰਨਾ ਨੇ ਸਵਾਗਤ ਕੀਤਾ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਭਵਿੱਖ ’ਚ ਹੋਰ ਪ੍ਰਾਪਤੀਆਂ ਨੂੰ ਸਰ ਕਰਨ ਦਾ ਆਸ਼ੀਰਵਾਦ ਦਿੱਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਕੂਲ ਮੁਖੀ ਮੈਡਮ ਨਵਦੀਪ ਕੌਰ ਟੁਰਨਾ, ਵਾਲੀਬਾਲ ਕੋਚ ਕੁਲਵਿਦੰਰ ਸਿੰਘ ਵੜਿੰਗ, ਸਮੂਹ ਸਟਾਫ ਜੇਤੂ ਖਿਡਾਰੀ ਤੇ ਕੁਝ ਹੋਰ ਮੋਹਤਬਾਰ ਵਿਅਕਤੀ ਹਾਜਰ ਸਨ।