ਫਰੀਦਕੋਟ 01 ਨਵੰਬਰ (ਵਰਲਡ ਪੰਜਾਬੀ ਟਾਈਮਜ਼)
68ਵੀਆਂ ਰਾਜ ਪੱਧਰੀ ਵਾਲੀਬਾਲ ਸਮੈਸ਼ਿੰਗ ਸਕੂਲੀ ਖੇਡਾਂ ਜੋ ਕਿ ਮਿਤੀ 22 ਅਕਤੂਬਰ ਤੋਂ 25 ਅਕਤੂਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਵਾਂਦਰ ਜਟਾਣਾ (ਫਰੀਦਕੋਟ) ਵਿਖੇ ਕਰਵਾਈਆਂ ਗਈਆਂ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਡਾਹਰ ਕਲਾਂ ਉਮਰ ਵਰਗ-19 ਲੜਕੀਆਂ ਨੇ ਰਾਜ ਪੱਧਰੀ ਵਾਲੀਬਾਲ ਸਮੈਸ਼ਿੰਗ ਟੂਰਨਾਮੈਂਟ ਵਿੱਚ ਭਾਗ ਲਿਆ, ਜਿਸ ਵਿੱਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਟੀਮ ਦੀ ਅਗਵਾਈ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਹਨਾਂ ਵਿੱਚ ਕਾਜਲਪ੍ਰੀਤ ਕੌਰ, ਰਿਸ਼ਮੀਤ ਕੌਰ ਅਤੇ ਅਨਮੋਲਪ੍ਰੀਤ ਕੌਰ ਆਦਿ। ਸਕੂਲ ਪਹੁੰਚਣ ’ਤੇ ਸਾਰੀਆਂ ਜੀ ਜੇਤੂ ਖਿਡਾਰਨਾਂ ਦਾ ਸਕੂਲ ਮੁਖੀ ਨਵਦੀਪ ਕੌਰ ਟੁਰਨਾ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਭਵਿੱਖ ਵਿੱਚ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਹੋਰ ਬੁਲੰਦੀਆਂ ਨੂੰ ਸਰ ਕਰਨ ਦਾ ਆਸ਼ੀਰਵਾਦ ਦਿੱਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਕੂਲ ਪਿ੍ਰੰਸੀਪਲ ਨਵਦੀਪ ਕੌਰ ਟੁਰਨਾ, ਵਾਲੀਬਾਲ ਕੋਚ ਕੁਲਵਿੰਦਰ ਸਿੰਘ ਵੜਿੰਗ ਸਮੇਤ ਸਮੂਹ ਸਟਾਫ, ਜੇਤੂ ਖਿਡਾਰਨਾਂ ਤੇ ਕੁਝ ਹੋਰ ਮੋਹਤਬਰ ਵਿਅਕਤੀ ਵੀ ਹਾਜਰ ਸਨ।