ਕੋਟਕਪੂਰਾ, 27 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬਹੁਤ ਹੀ ਮਿਹਨਤੀ ਕੋਚ ਹਰਵਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਦੀ ਅਗਵਾਈ ਹੇਠ ਸਕੂਲ ਦੀਆਂ ਲੜਕੀਆਂ ਨੇ ਜੂਡੋ ਅਤੇ ਕੁਰਾਸ਼ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਜੀਸ਼ਨਾਂ ਹਾਸਿਲ ਕੀਤੀਆਂ। ਅੰਡਰ-14 ਵਰਗ ਵਿੱਚ ਸਕੂਲ ਦੀਆਂ ਜੂਡੋ ਖਿਡਾਰਣਾਂ ਪ੍ਰਨੀਤ ਕੌਰ, ਮਨਸੁੱਖ ਕੌਰ, ਭਾਵਿਕਾ, ਏਕਮਜੋਤ ਕੌਰ, ਅਰੂਸ਼ੀ ਅਤੇ ਖੋਜ਼ਦੀਪ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ-17 ਵਰਗ ਵਿੱਚ ਸੁਹਾਨੀ, ਰਵਨੀਸ਼ ਕੌਰ, ਵਰਲੀਨ ਕੌਰ, ਕਮਲਪ੍ਰੀਤ ਕੌਰ ਅਤੇ ਸਿਮਰਨ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ-19 ਵਰਗ ਵਿੱਚ ਅੰਸ਼ਿਕਾ ਸ਼ਰਮਾ, ਮਨਪ੍ਰੀਤ ਕੌਰ, ਪਵਨਦੀਪ ਕੌਰ ਅਤੇ ਗੁਰਲੀਨ ਕੌਰ ਨੇ ਪਹਿਲਾ ਸਥਾਨਹਾਸਿਲ ਕੀਤਾ। ਕੁਰਾਸ਼ ਵਿੱਚ ਅੰਡਰ-14 ਵਰਗ ਵਿੱਚ ਰਾਜਦੀਪ ਕੌਰ, ਪ੍ਰਨੀਤ ਕੌਰ, ਸਿਮਰਨ, ਅਰਪਨਪ੍ਰੀਤ ਕੌਰ, ਅਰੂਸ਼ੀ ਅਤੇ ਤਨਿਸ਼ਕਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ-17 ਵਰਗ ਵਿੱਚ ਰਵਨੀਸ਼ ਕੌਰ, ਵਰਲੀਨ ਕੌਰ, ਕਮਲਪ੍ਰੀਤ ਕੌਰ, ਕਮਲਦੀਪ ਕੌਰ, ਤਮੰਨਾ, ਸੁਹਾਨੀ, ਕ੍ਰਿਤਿਕਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ-19 ਵਰਗ ਵਿੱਚ ਅੰਸ਼ਿਕਾ ਸ਼ਰਮਾ, ਮਨਪ੍ਰੀਤ ਕੌਰ, ਪਵਨਦੀਪ ਕੌਰ ਅਤੇ ਗੁਰਲੀਨ ਕੌਰ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਖਿਡਾਰਣਾਂ, ਕੋਚ ਸਹਿਬਾਨ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਖਿਡਾਰਣਾਂ ਨੂੰ ਆਪਣਾ ਮੁਕਾਮ ਹਾਸਿਲ ਕਰਨ ਲਈ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਮੈਡਮ ਕੇਵਲ ਕੌਰ, ਜ਼ੋਨ ਸਕੱਤਰ ਸੁਖਮੀਤ ਸਿੰਘ, ਮੈਡਮ ਕੁਲਦੀਪ ਕੌਰ, ਕੋਚ ਹਰਬਿੰਦਰ ਸਿੰਘ, ਸਕੂਲ ਦੇ ਕੋਚ ਹਰਵਿੰਦਰ ਸਿੰਘ, ਰਾਜਪ੍ਰੀਤ ਸਿੰਘ ਅਤੇ ਪ੍ਰਾਈਵੇਟ ਅਤੇ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਕੋਚ ਸਹਿਬਾਨ ਵੀ ਹਾਜ਼ਰ ਸਨ।