ਹੈਂਡਬਾਲ 21 ਲੜਕੇ ਵਿੱਚ ਪੰਜਾਬ ਦੀ ਟੀਮ ਨੇ ਬਿਹਾਰ ਦੀ ਟੀਮ ਨੂੰ ਹਰਾ ਕੇ ਜਿੱਤਿਆ ਗੋਲਡ ਮੈਡਲ
ਹੁਸਨਦੀਪ ਸਿੰਘ ਸੰਧੂ ਨੇ ਕੀਤਾ ਪਿੰਡ ਕੰਮੇਆਣਾ ਦਾ ਨਾਮ ਰੋਸ਼ਨ : ਸੰਦੀਪ ਸਿੰਘ ਕੰਮੇਆਣਾ

ਕੋਟਕਪੂਰਾ, 3 ਅਪੈ੍ਰਲ ( ਵਰਲਡ ਪੰਜਾਬੀ ਟਾਈਮਜ਼ )
ਬੀਤੇ ਦਿਨੀਂ ਬਿਹਾਰ ਵਿਖੇ ਹੋਈ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਲੜਕਿਆਂ ਦੀ ਹੈਂਡਬਾਲ ਟੀਮ ਅੰਡਰ-21 ਨੇ ਵੀ ਭਾਗ ਲਿਆ, ਜਿਸ ਦੇ ਫਾਈਨਲ ਮੈਚ ਵਿੱਚ ਪੰਜਾਬ ਦੀ ਟੀਮ ਵਲੋਂ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਿਹਾਰ ਦੀ ਟੀਮ ਨੂੰ 24-21 ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕਰਕੇ ਪੰਜਾਬ ਦੀ ਝੋਲੀ ਵਿੱਚ ਗੋਲਡ ਮੈਡਲ ਪਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੰਦੀਪ ਸਿੰਘ ਕੰਮੇਆਣਾ ਨੇ ਦੱਸਿਆ ਕਿ ਉਕਤ ਟੀਮ ਵਿੱਚ ਸਾਰੇ ਹੀ ਪਲੇਅਰਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ, ਜਦਕਿ ਹੁਸਨਦੀਪ ਸਿੰਘ ਸੰਧੂ ਵਾਸੀ ਪਿੰਡ ਕੰਮੇਆਣਾ ਜਿਲਾ ਫਰੀਦਕੋਟ ਦੇ ਹੈਂਡਬਾਲ ਕੋਚਿੰਗ ਸੈਂਟਰ ਦਾ ਇੱਕ ਬਹੁਤ ਵਧੀਆ ਪਲੇਅਰ ਵੀ ਹੈ, ਨੇ ਗੋਲਡ ਮੈਡਲ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਉਂਦਿਆਂ ਹੈਂਡਬਾਲ ਕੋਚਿੰਗ ਸੈਂਟਰ ਪਿੰਡ ਕੰਮੇਆਣਾ ਅਤੇ ਕੋਚ ਦਰਸ਼ਨਪਾਲ ਸ਼ਰਮਾ ਸਮੇਤ ਮਾਪਿਆਂ ਦਾ ਵੀ ਨਾਮ ਰੋਸ਼ਨ ਕੀਤਾ। ਉਹਨਾਂ ਦੱਸਿਆ ਕਿ ਇਸ ਜਿੱਤ ਨੂੰ ਦੇਖਦਿਆਂ ਪਿੰਡ ਵਾਸੀਆਂ ਨੇ ਖੁਸ਼ੀ ਪ੍ਰਗਟਾਉਂਦਿਆਂ ਹੁਸਨਦੀਪ ਸਿੰਘ ਸੰਧੂ ਸਮੇਤ ਬਾਕੀ ਟੀਮ ਦੇ ਮੈਂਬਰਾਂ ਨੂੰ ਵੀ ਵਧਾਈ ਦਿੱਤੀ। ਸੰਦੀਪ ਸਿੰਘ ਕੰਮੇਆਣਾ ਨੇ ਕਿਹਾ ਕਿ ਜਿੱਥੇ ਪੰਜਾਬ ਦੀ ਇਸ ਵੱਡੀ ਜਿੱਤ ਵਿੱਚ ਜਿੱਥੇ ਪਿੰਡ ਕੰਮੇਆਣਾ ਦਾ ਹਿੱਸਾ ਹੈ, ਇਸ ਪਿੱਛੇ ਸਾਡੇ ਮਿਹਨਤੀ ਕੋਚ ਦਰਸ਼ਨਪਾਲ ਸ਼ਰਮਾ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ, ਕਿਉਂਕਿ ਉਹ ਹਮੇਸ਼ਾਂ ਬੱਚਿਆ ਨੂੰ ਸੱਚੇ ਦਿਲ ਅਤੇ ਲਗਨ ਨਾਲ ਮਿਹਨਤ ਕਰਵਾਉਂਦੇ ਹਨ ਅਤੇ ਬੱਚਿਆਂ ਦੀ ਹਰ ਤਰਾਂ ਦੀ ਮੱਦਦ ਲਈ ਵੀ ਤਿਆਰ-ਬਰ-ਤਿਆਰ ਰਹਿੰਦੇ ਹਨ। ਉਹਨਾ ਦੱਸਿਆ ਕਿ ਉਕਤ ਜਿੱਤ ਦਾ ਸਿਹਰਾ ਕੋਚ ਦਰਸ਼ਨ ਪਾਲ ਜੀ ਦੇ ਹਿੱਸੇ ਵੀ ਜਾਂਦਾ ਹੈ। ਉਹਨਾ ਪੰਜਾਬ ਦੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਚੰਗੇਰੇ ਭਵਿੱਖ ਲਈ ਵੀ ਸ਼ੁੱਭਕਾਮਨਾਵਾਂ ਵੀ ਦਿੱਤੀਆਂ।