ਕੋਟਕਪੂਰਾ, 17 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੋਹੰ ਸਪੋਰਟਸ ਐਂਡ ਕਲਚਰਲ ਸੁਸਾਇਟੀ (ਰਜਿ) ਕੋਟਕਪੂਰਾ, ਮਾਤਾ ਰਮਾਬਾਈ ਅੰਬੇਡਕਰ ਅਵੇਅਰਨੈਸ ਕਲੱਬ ਕੋਟਕੂਪਰਾ ਅਤੇ ਬਾਬਾ ਸਾਹਿਬ ਐਜੂਕੇਸ਼ਨਲ ਸੁਸਾਇਟੀ ਕੋਟਕਪੂਰਾ ਦੇ ਸਾਂਝੇ ਯਤਨਾ ਸਦਕਾ ਸਵੇਰੇ 5.30 ਵਜੇ ’ਜੈ ਭੀਮ ਪੈਦਲ ਮਾਰਚ’ ਕੋਟਕਪੂਰਾ ਸ਼ਹਿਰ ਵਿੱਚ ਕੱਢਿਆ ਗਿਆ ਇਸ ਪੈਦਲ ਮਾਰਚ ਦੀ ਸ਼ੁਰੂਆਤ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰੇਮ ਨਗਰ ਕੋਟਕਪੂਰਾ ਤੋਂ ਹੋਈ ਇਹ ਮਾਰਚ ਬੱਤੀਆਂ ਵਾਲਾ ਚੌਂਕ ਤੋਂ ਹੁੰਦਾ ਹੋਇਆ ਸ੍ਰੀ ਗੁਰੂ ਰਵਿਦਾਸ ਨਗਰ, ਮਹਿਤਾ ਚੌਂਕ, ਢੋਡਾ ਚੌਂਕ, ਗੀਤਾ ਭਵਨ, ਫੈਕਟਰੀ ਰੋਡ, ਸੁਰਗਾਪੁਰੀ, ਜਲਾਲੇਆਣਾ ਰੋਡ, ਗਾਂਧੀ ਬਸਤੀ, ਬਾਬਾ ਵਾਲਮੀਕ ਚੌਂਕ ਵਿੱਚੋਂ ਲੰਘਦਾ ਹੋਇਆ ਵਾਪਸ ਮੁਕਤਸਰ ਪੁਲ ਰਾਹੀਂ ਫਰੀਦਕੋਟ ਰੋਡ ਤੋਂ ਹੁੰਦਾ ਹੋਇਆ ਡਾ. ਬੀ ਆਰ ਅੰਬੇਡਕਰ ਪਾਰਕ ਸਿੱਖਾਂ ਵਾਲਾ ਰੋਡ ਵਿਖੇ ਪਹੁੰਚਿਆ ਜਿੱਥੇ ਇਸ ਵਿਸ਼ਾਲ ਮਾਰਚ ਵਿੱਚ ਸ਼ਾਮਿਲ ਲੋਕਾਂ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਤੇ ਫੁੱਲ ਅਰਪਿਤ ਕੀਤੇ ਗਏ ਇਸ ਪਿੱਛੋਂ ਇਹ ਮਾਰਚ ਕਰੀਬ ਸਵੇਰੇ 9:30 ਵਜੇ ਗੁਰੂ ਰਵਿਦਾਸ ਮੰਦਰ ਪ੍ਰੇਮ ਨਗਰ ਕੋਟਕਪੂਰਾ ਵਿਖੇ ਪਹੁੰਚਿਆ ਇਸ ਪੈਦਲ ਮਾਰਚ ਲਈ ਖਾਸ ਤੌਰ ਤੇ ‘ਮਾਤਾ ਰਮਾਬਾਈ ਅੰਬੇਡਕਰ ਅਵੇਅਰਨੈਸ ਕਲੱਬ ਕੋਟਕਪੂਰਾ’ ਦੀਆਂ ਸਾਰੀਆਂ ਮੈਂਬਰ ਔਰਤਾਂ ਨੇ ਬਹੁਤ ਕਰੜੀ ਮਿਹਨਤ ਕਰਕੇ ਘਰ ਘਰ ਜਾ ਕੇ ਲੋਕਾਂ ਨੂੰ ਇਸ ਪੈਦਲ ਮਾਰਚ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਜਿਨਾਂ ਸਦਕਾਂ ਹੀ ਇਸ ਪੈਦਲ ਮਾਰਚ ਵਿੱਚ ਲੋਕਾਂ ਦੇ ਹਜੂਮ ਵਿੱਚ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈਆਂ। ਇਸ ਪੈਦਲ ਮਾਰਚ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਸੰਸਥਾਵਾਂ ਵੱਲੋਂ ਲੰਗਰ ਪਾਣੀ, ਛਬੀਲਾਂ, ਰਿਫਰੈਸ਼ਮੈਂਟ ਦੀ ਸੇਵਾ ਲਾਈ ਗਈ, ਪੈਦਲ ਮਾਰਚ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਜਵਾਨ, ਬਜ਼ੁਰਗ, ਔਰਤਾਂ ਵਿੱਚ ਬਹੁਤ ਜੋਸ਼ ਵੇਖਿਆ ਗਿਆ, ਮਾਤਾ ਰਮਾਬਾਈ ਅੰਬੇਡਕਰ ਅਵੇਅਰਨੈਸ ਕਲੱਬ ਕੋਟਕਪੁਰਾ ਵੱਲੋਂ ਔਰਤਾਂ ਲਈ ਇਨਾਮੀ ਕੂਪੰਨ ਵੀ ਕੱਢੇ ਗਏ, ਸੁਸਾਇਟੀ ਦੇ ਮੈਂਬਰਾਂ ਨੇ ਇਸ ਪੈਦਲ ਮਾਰਚ ਰਾਹੀਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ, ਉਹਨਾਂ ਦੀ ਸੋਚ ਨੂੰ ਲੋਕਾਂ ਵਿੱਚ ਲਿਆਉਣ ਲਈ ਇਹ ਪੈਦਲ ਮਾਰਚ ਦਾ ਆਯੋਜਨ ਕੀਤਾ ਜੋ ਕਿ ਸਹੀ ਅਰਥਾਂ ਵਿੱਚ ਬਾਬਾ ਸਾਹਿਬ ਜੀ ਦੀ ਸੋਚ ਨੂੰ ਹਰੇਕ ਵਰਗ ਦੇ ਲੋਕਾਂ ਤੱਕ ਲੈ ਕੇ ਜਾਣ ਦਾ ਸਹੀ ਤਰੀਕਾ ਵੀ ਹੈ ਇਸ ਪੈਦਲ ਮਾਰਚ ਵਿੱਚ ਕੋਟਕਪੁਰਾ ਸ਼ਹਿਰ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਦੁਆਰਾ ਹਾਜ਼ਰੀ ਲਵਾਈ ਗਈ, ਸੁਸਾਇਟੀ ਦੇ ਮੈਂਬਰਾਂ ਵੱਲੋਂ ਇਸ ਪੈਦਲ ਮਾਰਚ ਵਿੱਚ ਸ਼ਾਮਿਲ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
