ਫਰੀਦਕੋਟ, 26 ਅਗਸਤ (ਵਰਲਡ ਪੰਜਾਬੀ ਟਾਈਮਜ਼)
ਤਾਜ ਪਬਲਿਕ ਸਕੂਲ, ਜੰਡ ਸਾਹਿਬ ਦੇ ਵਿਦਿਆਰਥੀ ਜੋਨ ਪੱਧਰੀ ਖੇਡ ਮੁਕਾਬਲਿਆਂ ’ਚ ਲਗਾਤਾਰ ਜਿੱਤ ਪ੍ਰਾਪਤ ਕਰ ਰਹੇ ਹਨ। ਸਕੂਲ ਪਿ੍ਰੰਸੀਪਲ ਰਜਿੰਦਰ ਕਸ਼ਯਪ ਮੁਤਾਬਿਕ ਅੰਡਰ-19 ਲੜਕੀਆਂ ਨੇ ਬਾਸਕਿਟਬਾਲ ਵਿੱਚ ਪਹਿਲਾ ਸਥਾਨ, ਅੰਡਰ-17 ਫੁੱਟਬਾਲ ਪਹਿਲਾ, ਕਿ੍ਰਕਟ ਵਿੱਚ ਲੜਕੀਆਂ ਅੰਡਰ-17 ਪਹਿਲਾ, ਅੰਡਰ 14 ਲੜਕੇ ਪਹਿਲਾ, ਅੰਡਰ-17 ਲੜਕੇ ਪਹਿਲਾ, ਅੰਡਰ-19 ਲੜਕੀਆਂ ਨੇ ਪਹਿਲਾ ਅਤੇ ਅੰਡਰ ਅੰਡਰ-14 ਸਤਰੰਜ਼ ਉਦੇਵੀਰ ਸਿੰਘ, ਤਨਵੀਰ ਸਿੰਘ, ਫਤਹਿ ਸਿੰਘ, ਅਦੇਸ਼ ਸਿੰਘ, ਹੁਣਦੀਪ ਸਿੰਘ ਨੇ ਪਹਿਲਾ, ਅੰਡਰ 14 ਸਤਰੰਜ਼ ਮੁਕਾਬਲਿਆਂ ’ਚ ਲੜਕੀਆਂ ਦੀ ਟੀਮ ’ਚ ਗੁਰਨੂਰ ਕੌਰ, ਨਵਰੂਪ ਕੌਰ, ਹਰਮੀਨ ਕੌਰ, ਏਕਮ ਕੌਰ, ਖੁਸ਼ਕਰਨ ਕੌਰ, ਕੋਮਲ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸਮੇਂ ਸਕੂਲ ਦੇ ਪਿ੍ਰੰਸੀਪਲ ਡਾ. ਰਜਿੰਦਰ ਕਸ਼ਯਪ, ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਜਗਮੀਤ ਸਿੰਘ ਸੰਧੂ, ਚੇਅਰਪਰਸਨ ਮੈਡਮ ਰਮਨਦੀਪ ਕੌਰ ਸੰਧੂ, ਮੈਡਮ ਸ਼ਮਨਦੀਪ ਕੌਰ ਸੰਧੂ ਨੇ ਬੱਚਿਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਫੁੱਟਬਾਲ ਕੋਚ ਕਰਨਵੀਰ ਸਿੰਘ, ਕਿ੍ਰਕਟ ਕੋਚ ਪ੍ਰਦੀਪ ਟੰਡਨ, ਬਾਸਕਟਬਾਲ ਕੋਚ ਪ੍ਰਗਟ ਸਿੰਘ, ਸਤਰੰਜ਼ ਕੋਚ ਜੈ ਅਬੀਨਾਸ਼ ਸਿੰਘ ਆਦਿ ਵੀ ਹਾਜ਼ਰ ਸਨ।