
ਕੋਟਕਪੂਰਾ, 12 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਿਲ਼ਾ ਸਿੱਖਿਆ ਅਫਸਰ ਫਰੀਦਕੋਟ ਅਤੇ ਕੋ-ਆਰਡੀਨੈਟਰ ਮੈਡਮ ਕੇਵਲ ਕੌਰ ਦੀ ਨਿਗਰਾਨੀ ਹੇਠ ਪੰਜਗਰਾਈ ਕਲਾਂ ਜੋਨ ਦੀਆਂ ਖੇਡਾਂ ਸਫਲਤਾਪੂਰਵਕ ਸੰਪੰਨ ਹੋ ਗਈਆਂ। ਜਿਸ ਵਿੱਚ ਗੁਰੂ ਨਾਨਕ ਦੇਵ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈ ਕਲਾਂ ਨੇ ਵੱਖ-ਵੱਖ ਖੇਡਾਂ ਵਿੱਚ ਜਿੱਤ ਹਾਸਲ ਕਰਕੇ ਆਪਣੀ ਜਗਾ ਬਣਾਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ਰੰਸੀਪਲ ਸੰਦੀਪ ਕੁਮਾਰ ਨੇ ਦੱਸਿਆ ਕਿ ਜੁਡੋ ਅੰਡਰ-14,17,19 (ਲੜਕੀਆਂ) ਪਹਿਲਾ ਸਥਾਨ, ਜੁਡੋ ਅੰਡਰ-17 (ਲੜਕੇ) ਪਹਿਲਾ ਸਥਾਨ, ਜੁਡੋ ਅੰਡਰ-14 (ਲੜਕੇ) ਦੂਜਾ ਸਥਾਨ ਵਾਲੀਬਾਲ ਅੰਡਰ-17,19 (ਲੜਕੇ) ਪਹਿਲਾ ਸਥਾਨ, ਬੈਡਮਿੰਟਨ ਅੰਡਰ-17, ਪਹਿਲਾ ਸਥਾਨ, ਚੈੱਸ ਅੰਡਰ-14,17 ਲੜਕੀਆਂ ਨੇ ਪਹਿਲਾ ਸਥਾਨ ਅਤੇ ਚੈੱਸ ਅੰਡਰ-14 (ਲੜਕੇ) ਪਹਿਲਾ ਸਥਾਨ ਅਤੇ ਅੰਡਰ 19 ਵਾਲੇ ਦੂਜਾ ਸਥਾਨ, ਪਾਵਰ ਲਿਫ਼ਟਿੰਗ (ਲੜਕੇ) ਅੰਡਰ 17 ਵਾਲੇ ਪਹਿਲਾ ਸਥਾਨ ਹਾਸਲ ਕਰਕੇ ਖਿਡਾਰੀਆਂ ਨੇ ਆਪਣੇ ਸਕੂਲ ਦਾ ਅਤੇ ਮਾਤਾ ਪਿਤਾ ਦਾ ਨਾਂਅ ਰੌਸ਼ਨ ਕੀਤਾ ਅਤੇ ਸਕੂਲ ਪ੍ਰਿੰਸੀਪਲ ਸੰਦੀਪ ਕੁਮਾਰ ਨੇ ਵਧਾਈ ਦਿੰਦਿਆਂ ਕਿਹਾ ਇਸੇ ਤਰਾਂ ਜਿਲ੍ਹੇ ਵਿੱਚ ਵੀ ਖਿਡਾਰੀ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸਨ ਕਰਨਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੈਡਮ ਹਰਦੀਪ ਕੌਰ, ਨਵਪ੍ਰੀਤ, ਅਮਨਦੀਪ, ਪ੍ਰਦੀਪ ਕੁਮਾਰ, ਸੁਖਜਿੰਦਰ ਸਿੰਘ ਅਤੇ ਸਮੂਹ ਸਟਾਫ ਵੀ ਹਾਜਰ ਸਨ।