ਕੋਟਕਪੂਰਾ, 30 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਵਿੱਚ ਕਰਵਾਏ ਜਾ ਰਹੇ ਜ਼ੋਨ ਪੱਧਰੀ ਖੇਡ ਮੁਕਾਬਲੇ ਦੇ ਜੋਨ ਪੰਜਗਰਾਈਂ ਕਲਾਂ ਅਧੀਨ ਆਉਂਦੇ ਸਰਕਾਰੀ ਹਾਈ ਸਕੂਲ ਔਲਖ ਵਿਖੇ ਜੋਨ ਪ੍ਰਧਾਨ ਅਤੇ ਮੁੱਖ ਅਧਿਆਪਕ ਜਗਜੀਵਨ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ। ਸਕੂਲ ਦੇ ਮੁੱਖ ਅਧਿਆਪਕ ਨੇ ਦੱਸਿਆ ਹੈ ਕਿ ਇਹਨਾਂ ਖੇਡ ਮੁਕਾਬਲਿਆਂ ਵਿੱਚ ਸਕੂਲ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ।
ਸਕੂਲ ਦੀਆਂ ਟੀਮਾਂ ਵਿੱਚੋਂ ਅੰਡਰ-14 ਅਤੇ ਅੰਡਰ-17 ਫੁੱਟਬਾਲ ਲੜਕੇ ਪਹਿਲਾਂ ਸਥਾਨ, ਅੰਡਰ-17 ਟੇਬਲ ਟੈਨਿਸ ਲੜਕੇ ਪਹਿਲਾਂ ਸਥਾਨ, ਅੰਡਰ-14 ਟੇਬਲ ਟੈਨਿਸ ਲੜਕੀਆਂ ਦੂਜਾ ਸਥਾਨ, ਅੰਡਰ-17 ਕਬੱਡੀ ਸਰਕਲ ਸਟਾਈਲ ਲੜਕੇ ਅਤੇ ਲੜਕੀਆਂ ਦੂਜਾ ਸਥਾਨ, ਅੰਡਰ-14 ਕਬੱਡੀ ਸਰਕਲ ਸਟਾਈਲ ਲੜਕੇ ਪਹਿਲਾ ਸਥਾਨ, ਅੰਡਰ-17 ਬੈਡਮਿੰਟਨ ਸਿੰਗਲਜ ਮੁੰਡੇ ਪਹਿਲਾ ਸਥਾਨ, ਅੰਡਰ-17 ਬੈਡਮਿੰਟਨ ਡਬਲਜ ਮੁੰਡੇ ਤੀਜਾ ਸਥਾਨ, ਅੰਡਰ-14 ਬੈਡਮਿੰਟਨ ਸਿੰਗਲਜ ਲੜਕੀਆਂ ਤੀਜਾ ਸਥਾਨ, ਅੰਡਰ-14 ਬੈਡਮਿੰਟਨ ਡਬਲਜ ਲੜਕੀਆਂ ਪਹਿਲਾਂ ਸਥਾਨ, ਅੰਡਰ-17 ਬੈਡਮਿੰਟਨ ਸਿੰਗਲ ਅਤੇ ਡਬਲਜ ਲੜਕੀਆਂ ਤੀਜਾ ਸਥਾਨ, ਅੰਡਰ-17 ਕ੍ਰਿਕੇਟ ਲੜਕੇ ਦੂਜਾ ਸਥਾਨ, ਅੰਡਰ-17 ਕ੍ਰਿਕੇਟ ਕੁੜੀਆਂ ਪਹਿਲਾਂ ਸਥਾਨ, ਅੰਡਰ-14 ਅਤੇ ਅੰਡਰ-17 ਨੈਸ਼ਨਲ ਕਬੱਡੀ ਲੜਕੀਆਂ ਪਹਿਲਾ ਸਥਾਨ, ਅੰਡਰ-14 ਅਤੇ ਅੰਡਰ-17 ਸਾਈਕਲਿੰਗ ਲੜਕੇ ਪਹਿਲਾ ਸਥਾਨ, ਅੰਡਰ-14 ਅਤੇ ਅੰਡਰ-17 ਰੱਸਾ-ਕਸ਼ੀ ਲੜਕੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਉਨਾਂ ਦੱਸਿਆ ਕਿ ਇਹ ਸਭ ਪ੍ਰਾਪਤੀਆਂ ਦਾ ਸਿਹਰਾ ਜੋਨ ਵਿੱਤ ਸਕੱਤਰ ਡੀ.ਪੀ.ਈ. ਸੱਜਣ ਕੁਮਾਰ ਵਧੀਆ ਵਿਦਿਆਰਥੀਆਂ ਦੀ ਕੀਤੀ ਮਿਹਨਤ ਨੂੰ ਜਾਂਦਾ ਹੈ। ਕ੍ਰਿਕੇਟ ਅਤੇ ਬੈਡਮਿੰਟਨ ਦੀ ਖੇਡ ਵਿੱਚ ਗੁਰਿੰਦਰ ਪਾਲ ਸਿੰਘ ਅਤੇ ਨਵਲ ਕਿਸ਼ੋਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਕੂਲ ਦੇ 215 ਵਿਦਿਆਰਥੀਆਂ ਵਿੱਚੋਂ 150 ਦੇ ਕਰੀਬ ਵਿਦਿਆਰਥੀਆਂ ਨੇ ਖੇਡਾਂ ਵਿੱਚ ਭਾਗ ਲਿਆ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਦੇ ਸਮੂਹ ਸਟਾਫ ਮੈਂਬਰਜ਼ ਹਾਜ਼ਰ ਸਨ।