ਸਰੀ, 13 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਵੈਨਕੂਵਰ ਨੇੜਲੇ ਸ਼ਹਿਰ ਸਕਾਮਿਸ਼ ਵਿਖੇ ਸਕਾਮਿਸ਼ ਸਿੱਖ ਸੋਸਾਇਟੀ ਵੱਲੋਂ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ 14 ਜੂਨ ਨੂੰ ਹੋਣ ਵਾਲਾ ਸਾਲਾਨਾ ਨਗਰ ਕੀਰਤਨ ਮੁਲਤਵੀ ਕਰ ਦਿੱਤਾ ਗਿਆ ਹੈ।
ਸੋਸਾਇਟੀ ਦੇ ਬੁਲਾਰੇ ਦਵਿੰਦਰ ਸਿੰਘ ਧਾਲੀਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਿਛਲੇ ਹਫਤੇ ਤੋਂ ਸਕਾਮਿਸ਼ ਦੇ ਨੇੜਲੇ ਜੰਗਲ ਵਿਚ ਅੱਗ ਲੱਗੀ ਹੋਣ ਕਾਰਨ ਅਤੇ ਪਬਲਿਕ ਸੁਰੱਖਿਆ ਨੂੰ ਮੁੱਖ ਰਖਦਿਆਂ ਸਾਲਾਨਾ ਨਗਰ ਕੀਰਤਨ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਇਸ ਅੱਗ ਉੱਪਰ ਕਾਬੂ ਪਾ ਲਿਆ ਗਿਆ ਅਤੇ ਸਿਟੀ ਵੱਲੋਂ ਪ੍ਰਵਾਨਗੀ ਮਿਲ ਗਈ ਤਾਂ ਨਗਰ ਕੀਰਤਨ ਲਈ ਨਵੀਂ ਤਾਰੀਖ਼ ਦਾ ਫੈਸਲਾ ਕੀਤਾ ਜਾਵੇਗਾ।