ਫਰੀਦਕੋਟ, 2 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਅਕਸਰ ਹੀ ਲੋਕਾਂ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਕਈ ਵਾਰ ਲੋਕਾਂ ਵੱਲੋਂ ਟਰੈਕਟਰਾਂ ਦੇ ਉੱਪਰ ਵੱਡੇ ਡੈਕ ਲਾ ਕੇ ਆਵਾਜ਼ ਛੱਡੀ ਹੁੰਦੀ ਹੈ। ਅਜਿਹੇ ਇੱਕ ਮਾਮਲਾ ਸਾਹਮਣੇ ਆਇਆ ਫਰੀਦਕੋਟ ਦਾ ਜਿੱਥੇ ਫਰੀਦਕੋਟ ਪੁਲਿਸ ਵੱਲੋਂ ਇੱਕ ਟਰੈਕਟਰ ਚਾਲਕ ਰੋਕਿਆ ਗਿਆ, ਜਿਸ ਵੱਲੋਂ ਟਰੈਕਟਰ ’ਤੇ ਡੈਕ ਲਾ ਕੇ ਲੋੜ ਤੋਂ ਵੱਧ ਆਵਾਜ਼ ਛੱਡੀ ਹੋਈ ਸੀ ਤੇ ਪੁਲਿਸ ਦੇ ਰੋਕਣ ਤੇ ਉਸ ਵੱਲੋਂ ਪੁਲਿਸ ਵਾਲਿਆਂ ਨਾਲ ਇਹ ਬੈਸਣ ਲੱਗ ਗਿਆ। ਇਸ ਸਬੰਧ ਵਿੱਚ ਗੱਲਬਾਤ ਕਰਦਿਆਂ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਬਰਾੜ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਇਸ ਰਿਐਕਸ਼ਨ ਨੂੰ ਲੈ ਕੇ ਇੱਕ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ ਤਾਂ ਇੱਕ ਟਰੈਕਟਰ ਵਾਰ-ਵਾਰ ਉਥੋਂ ਲੰਘ ਰਿਹਾ ਸੀ ਅਤੇ ਟਰੈਕਟਰ ਚਾਲਕ ਵੱਲੋਂ ਟਰੈਕਟਰ ’ਤੇ ਲੱਗੇ ਡੈੱਕ ਦੀ ਆਵਾਜ਼ ਕਾਫੀ ਕੀਤੀ ਹੋਈ ਸੀ ਅਤੇ ਨਾ ਹੀ ਟਰੈਕਟਰ ਦੇ ਉੱਪਰ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ। ਜਿਸ ਤੋਂ ਬਾਅਦ ਉਸ ਨੂੰ ਰੋਕਿਆ ਗਿਆ ਤਾਂ ਉਹ ਪੁਲਿਸ ਨਾਲ ਬਹਿਸਬਾਜ਼ੀ ਕਰਨ ਲੱਗ ਪਿਆ। ਜਿਸ ਤੋਂ ਬਾਅਦ ਉਹਨਾਂ ਵੱਲੋਂ ਟਰੈਕਟਰ ਨੂੰ ਬੰਦ ਕਰ ਥਾਣੇ ਭੇਜ ਦਿੱਤਾ ਗਿਆ ਹੈ।
