ਸੂਰਵੀਰ ਮਹਾਰਾਣਾ ਪ੍ਰਤਾਪ ਨੇ ਭਾਰਤ ਦੇਸ਼ ਲਈ ਮੁਗਲਾਂ ਨਾਲ ਲੋਹਾ ਲੈਂਦਿਆਂ ਕ਼ਈ ਇਲਾਕਿਆਂ ਵਿੱਚ ਆਪਣਾ ਰਾਜ ਸਥਾਪਿਤ ਕੀਤਾ : ਜਸਪਾਲ ਸਿੰਘ ਪੰਜਗਰਾਈਂ
ਕੋਟਕਪੂਰਾ, 9 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੂਰਵੀਰ ਮਹਾਰਣਾ ਪ੍ਰਤਾਪ ਚੈਰੀਟੇਬਲ ਟਰਸਟ ਰਜਿਸਟਰਡ ਵੱਲੋਂ ਮਹਾਰਾਣਾ ਪ੍ਰਤਾਪ ਦਾ 485ਵਾਂ ਜਨਮ ਦਿਹਾੜਾ ਪਿੰਡ ਪੰਜਗਰਾਈ ਕਲਾਂ ਵਿਖੇ ਬਾਵਰੀਆ ਧਰਮਸ਼ਾਲਾ ਵਿੱਚ ਟਰਸਟ ਦੇ ਚੇਅਰਮੈਨ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਦੀ ਅਗਵਾਈ ਹੇਠ ਮਨਾਇਆ ਗਿਆ! ਇਸ ਸਮੇਂ ਸਰਵਣ ਸਿੰਘ ਪੰਜਗਰਾਈ ਪੰਜਾਬ ਪ੍ਰਧਾਨ ਅਖਿਲ ਭਾਰਤੀਆ ਸਮਸਤ ਬਾਵਰੀਆ ਸਮਾਜ ਸੰਗਠਨ ਅਤੇ ਡਾਕਟਰ ਬਲਵਿੰਦਰ ਸਿੰਘ ਬਰਗਾੜੀ ਨੇ ਮਹਾਰਾਣਾ ਪ੍ਰਤਾਪ ਦੇ ਚਿੱਤਰ ‘ਤੇ ਫੁੱਲ ਭੇਟ ਕੀਤੇ! ਇਸ ਸਮੇਂ ਜਸਪਾਲ ਸਿੰਘ ਪੰਜਗਰਾਈ ਨੇ ਮਹਾਰਾਣਾ ਪ੍ਰਤਾਪ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਮਹਾਰਾਣਾ ਪ੍ਰਤਾਪ ਨੂੰ ਦੁਨੀਆ ਵਿੱਚ ਸਭ ਤੋਂ ਸ਼ਕਤੀਸ਼ਾਲੀ ਰਾਜੇ ਵਜੋਂ ਜਾਣਿਆ ਜਾਂਦਾ ਹੈ! ਉਹਨਾਂ ਨੇ ਹਮੇਸ਼ਾ ਭਾਰਤ ਦੇਸ਼ ਲਈ ਮੁਗਲਾਂ ਨਾਲ ਲੋਹਾ ਲਿਆ ਅਤੇ ਬਹੁਤ ਸਾਰੇ ਇਲਾਕਿਆਂ ਵਿੱਚ ਆਪਣਾ ਰਾਜ ਸਥਾਪਿਤ ਕੀਤਾ! ਇਸ ਸਮੇਂ ਜਸਪਾਲ ਸਿੰਘ ਪੰਜਗਰਾਈਂ ਨੇ ਕਿਹਾ ਕਿ ਅਸੀਂ ਹਮੇਸ਼ਾ ਮਹਾਰਾਣਾ ਪ੍ਰਤਾਪ ਦੀਆਂ ਸਖਿਆਵਾਂ ‘ਤੇ ਚਲਦੇ ਹੋਏ ਦੇਸ਼ ਪ੍ਰੇਮ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਜੋ ਯੋਗਦਾਨ ਦੇਣ ਲਈ ਤਿਆਰ ਹਾਂ! ਉਹਨਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਟਰਸਟ ਵੱਲੋਂ ਹਰ ਸਮੇਂ ਲੋੜਵੰਦਾਂ ਦੀ ਭਲਾਈ ਲਈ ਸਹਾਇਤਾ ਕਰਨਾ ਸਭ ਤੋਂ ਵੱਡਾ ਕੰਮ ਮਨੁੱਖਤਾ ਦੀ ਭਲਾਈ ਹੈ! ਉਹਨਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਹਰ ਸਾਲ ਫਾਲ ਅਤੇ ਸ਼ਾਨਦਾਰ ਪੌਦਿਆਂ ਨੂੰ ਲਗਾਇਆ ਜਾਂਦਾ ਹੈ! ਇਸ ਸਮੇਂ ਜਗਦੀਸ਼ ਕਮਾਲ ਢੋਸੀਵਾਲ ਮੁਕਤਸਰ ਤੋਂ ਇਲਾਵਾ ਟਰਸਟੀ ਮੈਂਬਰ ਪਰਮਜੀਤ ਕੌਰ ਚੌਹਾਨ ਤੇ ਮਨਪ੍ਰੀਤ ਕੌਰ ਟਰਸਟੀ ਮੈਂਬਰ ਵੀ ਹੈ!