ਕੋਟਕਪੂਰਾ, 13 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਸ਼ੇਖ਼ ਫ਼ਰੀਦ ਜੀ ਨੂੰ ਸਮਰਪਿਤ ‘ਆਗਮਨ-ਪੁਰਬ 2025’ ਨੂੰ ਮੁੱਖ ਰੱਖਦਿਆਂ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਇੱਕ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਗਿਆ। ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋਂ ਜੀ ਨੇ ਇਸ ਕੈਂਪ ਦਾ ਉਦਘਾਟਨ ਕੀਤਾ ਤੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਭ ਨੂੰ ਵੱਧ ਚੜ੍ਹ ਕੇ ਇਸ ਖੂਨਦਾਨ ਦੇ ਕੈੰਪ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਜ਼ਰੂਰਤਮੰਦ ਦੀ ਮਦਦ ਕੀਤੀ ਜਾ ਸਕੇ। ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਨੇਕ ਕੰਮ ਲਈ ਪ੍ਰੇਰਿਤ ਕੀਤਾ ਤੇ ਨਾਲ ਹੀ ਕਿਹਾ ਕਿ ਹਰ ਸਾਲ ਦੀ ਇਹ ਕੈਂਪ ਲਗਾਇਆ ਜਾਂਦਾ ਹੈ ਅਤੇ ਫ਼ਰੀਦਕੋਟ ਦੇ ਨਾਲ- ਨਾਲ ਇਹ ਕੈਂਪ ਪੰਜਾਬ ਦੇ ਹੋਰ ਵੀ ਸ਼ਹਿਰਾਂ ਵਿੱਚ ਲਗਾਇਆਂ ਜਾਂਦਾ ਹੈ। ਇਸ ਮੌਕੇ ਬਾਬਾ ਫਰੀਦ ਸੰਸਥਾਵਾਂ ਦੇ ਮੈਬਰ ਸ. ਦੀਪਇੰਦਰ ਸਿੰਘ ਸੇਖੋਂ ਅਤੇ ਡਾ. ਗੁਰਇੰਦਰ ਮੋਹਨ ਸਿੰਘ ਜੀ ਦੇ ਨਾਲ-ਨਾਲ ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਮੀਤ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਸੁਖਵੀਰ ਸਿੰਘ ਰੱਤੀ ਰੌੜੀ, ਸਲਾਹਾਕਾਰ ਗੁਰਸੇਵਕ ਸਿੰਘ ਥਾੜਾ, ਸ. ਸਤਨਾਮ ਸਿੰਘ ਖਜਾਨਚੀ, ਪ੍ਰੈਸ ਸਕੱਤਰ ਵਿਸ਼ਾਲ, ਸਾਬਕਾ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ, ਪ੍ਰਫੈਸਰ ਭੁਪਿੰਦਰ ਸਿੰਘ, ਸਤਨਾਮ, ਔਸ਼ਕ ਭਟਨਾਗਰ, ਡਾ. ਦਲਜੀਤ ਸਿੰਘ ਡੱਲੇਵਾਲ, ਮਨੇਜਰ ਜੱਸੀ ਥਾੜਾ, ਸ. ਅਮਨ ਨਵਾਂ ਕਿਲ੍ਹਾਂ, ਸ. ਜਸਕਰਨ ਫਿੰਡੇ, ਸਾਗਰ, ਬਿੱਲਾ, ਪਾਲਾ ਰੋਮਾਣਾ, ਸੀਨੀਅਰ ਸਲਾਹਾਕਾਰ ਕਾਕਾ ਖ਼ਾਰਾ, ਡਾ. ਭਲਿੰਦਰ ਸਿੰਘ, ਸਟੋਕ ਮਨੇਜਰ ਸਵਰਾਜ ਸਿੰਘ, ਅਰਸ਼ ਕੋਠੇ ਧਾਲੀਵਾਲ, ਮਨਪ੍ਰੀਤ ਸੰਧੂ, ਵਿੱਕੀ ਗਿੱਲ, ਕਾਕਾ ਘੁਗਿਆਣਾ, ਜੈ ਦੀਪ, ਸੁਖਚੈਨ ਕਾਬਲਵਾਲਾ, ਹਰਜੀਤ ਮਾਸਟਰ ਢਿੱਮਾਵਾਲੀ, ਹਰਪ੍ਰੀਤ ਢਿਲਵਾ, ਸਾਹਿਲ, ਕਾਕਾ ਘੁਗਿਆਣਾ, ਕਾਲਾ ਡੋਡ, ਗੁਰਨੂਰ ਸਿੰਘ, ਅਰਮਾਨ ਸਿੰਘ, ਕਰਨ ਸਿੰਘ, ਗੁਰਦੋਰ ਦਾਨਾ ਰੋਮਾਣਾ, ਕੁਲਵੰਤ ਸਿੰਘ, ਹਰਮਨ, ਔਲਖ, ਹੈਰੀ, ਆਕਾਸ਼ਦੀਪ, ਬਿੰਦਰ ਮਿਸ਼ਰੀ ਵਾਲਾ, ਤਜਿੰਦਰ ਸੁੱਖਣਵਾਲਾ, ਅਰਸ਼ ਗੋਲੇਵਾਲਾ ਪਾਰਸ, ਮਿਤੀ, ਸੁੱਖਾ ਮਨਤਾਰ, ਸਰਕਾਰੀ ਬਲੱਡ ਬੈਂਕ ਮੈਡੀਕਲ, ਫਰੀਦਕੋਟ, ਸਰਕਾਰੀ ਬਲੱਡ ਬੈਂਕ ਸਿਵਲ, ਸਰਕਾਰੀ ਬਲੱਡ ਬੈਂਕ ਸ਼੍ਰੀ ਮੁਕਤਸਰ ਸਾਹਿਬ ਆਦਿ ਵੀ ਸ਼ਾਮਿਲ ਸਨ। ਅੰਤ ਵਿੱਚ ਬਾਬਾ ਫਰੀਦ ਬਲੱਡ ਬੈਂਕ ਦੇ ਮੈਂਬਰਾਂ ਵੱਲੋਂ ਸ. ਸਿਮਰਜੀਤ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਇਸ ਨੇਕ ਕੰਮ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੇ ਹਨ ਤੇ ਨਾਲ ਹੀ ਉਹਨਾਂ ਨੇ ਦੱਸਿਆਂ ਕਿ ਅੱਜ ਦੇ ਇਸ ਕੈਂਪ ਮੌਕੇ ਕੁੱਲ 405 ਯੂਨਿਟ ਬਲੱਡ ਦੇ ਇੱਕਠੇ ਕੀਤੇ ਗਏ ਹਨ। ਬਾਬਾ ਫਰੀਦ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋ ਜੀ ਨੇ ਇਸ ਮੌਕੇ ਸਮੂਹ ਖੂਨ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਆਪਣਾ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ। ਸਾਡਾ ਦਿੱਤਾ ਹੋਇਆ ਖੂਨ ਕਿਸੇ ਲੋੜਵੰਦ ਮਰੀਜ ਦੀ ਜਿੰਦਗੀ ਬਚਾ ਸਕਦਾ ਹੈ। ਉਨ੍ਹਾਂ ਦੁਆ ਕੀਤੀ ਕਿ ਬਾਬਾ ਫਰੀਦ ਜੀ ਸਦਾ ਮਿਹਰ ਭਰਿਆ ਹੱਥ ਸਭ ਦੇ ਸਿਰ ਉੱਤੇ ਰੱਖਣ।