ਫਰੀਦਕੋਟ 24 ਅਗਸਤ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਸਵਰਗੀ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ ਨੇ ਬਾਬਾ ਫ਼ਰੀਦ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਦੀ ਪੂਰਨ ਸ਼ਰਧਾ, ਤਨਦੇਹੀ, ਦ੍ਰਿੜ ਨਿਸ਼ਚੇ ਔਰ ਇਮਾਨਦਾਰੀ ਨਾਲ ਸੇਵਾ ਕੀਤੀ।ਉਹਨਾਂ ਦੀ ਸੁਯੋਗ ਅਗਵਾਈ ਵਿਚ ਦੋ ਸੰਸਥਾਵਾਂ (ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫ਼ਰੀਦ 1982-83 ਅਤੇ ਟਿੱਲਾ ਬਾਬਾ ਫ਼ਰੀਦ ਰਲੀਜੀਅਸ ਐਂਡ ਚੈਰੀਟੇਬਲ ਸੋਸਾਏਟੀ 2005 ) ਹੋਂਦ ਵਿਚ ਆਈਆਂ ਅਤੇ ਸਮਾਜ ਅੰਦਰ ਮਾਨਤਾ ਪ੍ਰਾਪਤ ਕੀਤੀ। ਖ਼ਾਲਸਾ ਜੀ ਅਤੇ ਸੁਸਾਇਟੀਆਂ ਨੇ ਮਾਨਵਤਾ ਦੇ ਭਲੇ ਲਈ ਤਨਦੇਹੀ ਨਾਲ ਕੰਮ ਕੀਤਾ। ਉਹਨਾਂ ਦੇ ਪਰਛਾਵੇਂ ਹੇਠ ਬਾਬਾ ਫ਼ਰੀਦ ਪਬਲਿਕ ਸਕੂਲ ਤੇ ਬਾਬਾ ਫਰੀਦ ਲਾਅ ਕਾਲਜ ਵਰਗੀਆਂ ਵਿਦਿਅਕ ਸੰਸਥਾਵਾਂ ਨੇ ਜਨਮ ਲਿਆ ਅਤੇ ਵਿਦਿਅਕ ਖੇਤਰ ਵਿਚ ਗੁਣਾਤਮਿਕ ਪੱਖ ਤੋਂ ਸਿਖਰਲੀਆਂ ਸੰਸਥਾਵਾਂ ਹੋ ਨਿਬੜੀਆਂ। ਇਹਨਾਂ ਸੰਸਥਾਵਾਂ ਵਿਚ 500 ਤੋਂ 600 ਮੁਲਾਜਮ ਕੰਮ ਕਰਦੇ ਹਨ। ਇਸੇ ਦੌਰਾਨ ਮਾਰਚ 2022 ਵਿਚ ਅਚਾਨਕ ਸੰਸਥਾਵਾਂ ਦੇ ਕਾਰਵਾਈ ਰਜਿਸਟਰ ਗੁੰਮ ਹੋ ਗਏ ਸਨ ਜਿਸਦੀ ਕਿ ਰਪਟ (DDR) ਖ਼ਾਲਸਾ ਜੀ ਵੱਲੋਂ ਲਿਖਵਾਈ ਗਈ ਅਤੇ ਨਵੇਂ ਰਜਿਸਟਰ ਲਗਾ ਦਿੱਤੇ ਗਏ। ਇਸਦੇ ਨਾਲ ਹੀ ਖ਼ਾਲਸਾ ਜੀ ਵੱਲੋਂ ਆਪਣੇ ਹੱਥੀਂ ਸਿਮਰਜੀਤ ਸਿੰਘ ਸੇਖੋਂ, ਸੁਰਿੰਦਰ ਸਿੰਘ ਰੋਮਾਣਾ, ਕੁਲਜੀਤ ਸਿੰਘ ਮੋਗੀਆ, ਡਾਕਟਰ ਗੁਰਿੰਦਰ ਮੋਹਨ ਸਿੰਘ ਆਦਿ ਨੂੰ ਸੰਸਥਾਵਾਂ ਦਾ ਲੈਣ ਦੇਣ ਚਲਾਉਣ ਖਾਤਿਰ ਦਸਤਖਤੀ ਸ਼ਕਤੀ ( Signatory powers ) ਦੀ ਆਗਿਆ ਦੇ ਦਿੱਤੀ। ਪਿਛਲੇ ਦੋ ਤਿੰਨ ਸਾਲ ਓਪਰੋਕਤ ਵਿਅਕਤੀਆਂ ਦੇ ਦਸਤਖਤਾਂ ਨਾਲ ਸਾਰੇ ਕੰਮ ( ਬਿੱਲ ਪਾਸ ਹੋਣੇ, ਬੈਂਕਾਂ ਦੇ ਚੈੱਕ ਆਦਿ ) ਬਿਨਾਂ ਕਿਸੇ ਰੁਕਾਵਟ ਦੇ ਚੱਲਦੇ ਰਹੇ। ਅਚਾਨਕ 10 ਦਸੰਬਰ 2023 ਨੂੰ ਸਰਦਾਰ ਇੰਦਰਜੀਤ ਸਿੰਘ ਖ਼ਾਲਸਾ ਅਕਾਲ ਚਲਾਣਾ ਕਰ ਗਏ। ਜਿਸ ਤੋਂ ਪਿਛੋਂ ਟਿੱਲਾ ਬਾਬਾ ਫ਼ਰੀਦ ਰਿਲੀਜੀਅਸ ਐਂਡ ਚੈਰੀਟੇਬਲ ਸੁਸਾਇਟੀ ਨੂੰ ਮੁੜ ਤੋਂ ਨਵਿਆਇਆ ਗਿਆ ਜਿਸ ਦਾ ਰਜਿਸਟਰੇਸ਼ਨ ਨੰਬਰ DIC/FDK/238 (2024-29) ਹੈ ਅਤੇ ਜਿਸ ਵਿਚ ਹੇਠ ਲਿਖੇ ਅਹੁਦੇਦਾਰ ਅਤੇ ਮੈਂਬਰ ਲਏ ਗਏ:-
ਸਰਦਾਰ ਸਿਮਰਜੀਤ ਸਿੰਘ ਸੇਖੋਂ- ਪ੍ਰਧਾਨ ( ਉਮਰ ਭਰ ਲਈ )
ਸਰਦਾਰ ਦੀਪਇੰਦਰ ਸਿੰਘ ਸੇਖੋਂ- ਸੀਨੀਅਰ ਮੀਤ ਪ੍ਰਧਾਨ ( ਉਮਰ ਭਰ ਲਈ )
ਸਰਦਾਰ ਗੁਰਜਾਪ ਸਿੰਘ ਸੇਖੋਂ- ਮੀਤ ਪ੍ਰਧਾਨ
ਸਰਦਾਰ ਸੁਰਿੰਦਰ ਸਿੰਘ ਰੋਮਾਣਾ- ਜਰਨਲ ਸਕੱਤਰ
ਡਾਕਟਰ ਗੁਰਿੰਦਰ ਮੋਹਨ ਸਿੰਘ- ਖਜਾਨਚੀ
ਸਰਦਾਰ ਕੁਲਜੀਤ ਸਿੰਘ ਮੰਗੀਆ- ਕਾਰਜਕਰਨੀ ਮੈਂਬਰ
ਨਵਿਆਈ ਹੋਈ ਗੁਰਦੁਆਰਾ ਗੋਦੜੀ ਸਾਹਿਬ ਸੁਸਾਇਟੀ ( 2024-25 ) ਜਿਸ ਦਾ ਰਜਿਸਟਰੇਸ਼ਨ ਨੰਬਰ 328/1982- 83 ਹੈ ਅਤੇ ਇਹ Office of Registrar of firms and societies ਸੈਕਟਰ 17 ਚੰਡੀਗੜ੍ਹ ਕੋਲ ਰਜਿਸਟਰਡ ਹੈ, ਦੇ ਅਹੁਦੇਦਾਰਾਂ ਦੀ ਸੂਚੀ-
ਸਰਦਾਰ ਸਿਮਰਜੀਤ ਸਿੰਘ ਸੇਖੋ- ਪ੍ਰਧਾਨ
ਸਰਦਾਰ ਚਰਨਜੀਤ ਸਿੰਘ ਸੇਖੋਂ- ਮੀਤ ਪ੍ਰਧਾਨ
ਸਰਦਾਰ ਗੁਰਜਾਪ ਸਿੰਘ ਸੇਖੋਂ- ਜਨਰਲ ਸਕੱਤਰ
ਡਾਕਟਰ ਗੁਰਿੰਦਰ ਮੋਹਨ ਸਿੰਘ- ਖਜਾਨਚੀ
ਸਰਦਾਰ ਦੀਪਇੰਦਰ ਸਿੰਘ ਸੇਖੋਂ- ਕਾਰਜਕਰਨੀ ਮੈਂਬਰ
ਸਰਦਾਰ ਸੁਰਿੰਦਰ ਸਿੰਘ ਰੋਮਾਣਾ- ਕਾਰਜਕਰਨੀ ਮੈਂਬਰ
ਸਰਦਾਰ ਨਰਿੰਦਰਪਾਲ ਸਿੰਘ ਬਰਾੜ- ਕਾਰਜਕਰਨੀ ਮੈਂਬਰ
ਮਨੁੱਖਤਾ ਦੇ ਭਲੇ ਤੇ ਸਮਾਜ ਦੀ ਬਿਹਤਰੀ ਲਈ ਸਾਰੇ ਕਾਰਜ ਓਪਰੋਕਤ ਕਮੇਟੀਆਂ ਦੀ ਅਗਵਾਈ ਵਿਚ ਕੀਤੇ ਜਾਂਦੇ ਹਨ। ਇਸ ਦੌਰਾਨ ਸਾਡੇ ਧਿਆਨ ਵਿਚ ਆਇਆ ਹੈ ਕਿ ਕੁੱਝ ਵਿਅਕਤੀ ਸਮਾਜ, ਮੀਡੀਆ ਅਤੇ ਪੁਲਿਸ ਨੂੰ ਆਪਣੇ ਗੁਮਰਾਹਕੁੰਨ ਪ੍ਰਚਾਰ ਰਾਹੀਂ ਕਹਿ ਰਹੇ ਹਨ ਕਿ ਉਹ ਹੀ ਅਸਲ ਅਹੁਦੇਦਾਰ ਹਨ। ਜਦਕਿ ਇਹ ਇੱਕ ਵਾਢਿਓ ਬੋਲਿਆ ਜਾ ਰਿਹਾ ਝੂਠ ਹੈ। ਜਦਕਿ ਕਾਨੂੰਨੀ ਤੌਰ ਤੇ ਉੱਪਰ ਦਿੱਤੀਆਂ ਕਮੇਟੀਆਂ ਹੀ ਜਾਇਜ ਹਨ ਅਤੇ ਸਰੀਰਕ ਤੌਰ ਤੇ ਕੰਮ ਵੀ ਇਹੀ ਕਰ ਰਹੀਆਂ ਹਨ, ਔਰ ਸਮੁੱਚੇ ਪ੍ਰਬੰਧ ਨੂੰ ਚਲਾ ਰਹੀਆਂ ਹਨ।
ਇਹ ਪ੍ਰੈਸ ਕਾਨਫਰੰਸ ਓਪਰੋਕਤ ਵਿਅਕਤੀਆਂ ਦੇ ਝੂਠ ਦਾ ਪਰਦਾ ਫਾਸ਼ ਕਰਨ ਖਾਤਿਰ ਕੀਤੀ ਜਾ ਰਹੀ ਹੈ ਤਾਂ ਜੋ ਸਮਾਜ, ਮੀਡੀਆ ਅਤੇ ਪੁਲੀਸ ਦੇ ਧਿਆਨ ਵਿਚ ਅਸਲ ਸੱਚਾਈ ਲਿਆਂਦੀ ਜਾ ਸਕੇ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮਹਾਨ ਸੂਫੀ ਫ਼ਕੀਰ ਬਾਬਾ ਸ਼ੇਖ ਫ਼ਰੀਦ ਜੀ ਸ਼ੱਕਰਗੰਜ ਦਾ ਆਗਮਨ ਪੁਰਬ ਛੇਤੀ ਆਉਣ ਵਾਲਾ ਹੈ ਜੋ ਕਿ 19 ਸਤੰਬਰ ਤੋਂ 23 ਸਤੰਬਰ ਤੱਕ ਡਾ ਗੁਰ ਇੰਦਰਮੋਹਨ ਸਿੰਘ ਅਤੇ ਓਪਰੋਕਤ ਕਮੇਟੀਆਂ ਦੀ ਸੁਯੋਗ ਦੇਖ-ਰੇਖ ਹੇਠ ਬਹੁਤ ਸਤਿਕਾਰ ਸਹਿਤ ਮਨਾਇਆ ਜਾਵੇਗਾ । ਡਾ. ਗੁਰਇੰਦਰ ਮੋਹਨ ਸਿੰਘ ਪਿਛਲੇ ਦੋ-ਤਿੰਨ ਵਰ੍ਹਿਆਂ ਤੋਂ ਬਾਬਾ ਫ਼ਰੀਦ ਆਗਮਨ-ਪੁਰਬ ਮੌਕੇ ਹੋਣ ਵਾਲੇ ਸਮਾਗਮਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾ ਰਹੇ ਹਨ । ਇਸ ਵਾਰ ਵੀ ਉਹਨਾਂ ਦੀ ਦੇਖ-ਰੇਖ ਹੇਠ ਅਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਸਮਾਗਮ ਕਰਵਾਏ ਜਾਣਗੇ । ਸੋ ਅਸੀਂ ਨਿਮਰਤਾ ਸਹਿਤ ਸਮਾਜ, ਮੀਡੀਆ ਤੇ ਪੁਲੀਸ ਨੂੰ ਬੇਨਤੀ ਕਰਦੇ ਹਾਂ ਕਿ ਇਸ ਝੂਠੇ ਔਰ ਗੁੰਮਰਾਹਕੁੰਨ ਪ੍ਰਚਾਰ ਦੇ ਝਾਂਸੇ ਵਿਚ ਨਾ ਆਓ ਅਤੇ ਸਾਨੂੰ ਪੂਰਨ ਸਹਿਯੋਗ ਦਿਓ ਤਾਂ ਜੋ ਇਸ ਆਗਮਨ ਪੁਰਬ ਦੇ ਸਮੁੱਚੇ ਸਮਾਗਮ ਨਿਰਵਿਘਨ ਅਤੇ ਸ਼ਾਂਤੀਪੂਰਕ ਨੇਪਰੇ ਚੜ੍ਹ ਸਕਣ ਅਤੇ ਬਾਬਾ ਫ਼ਰੀਦ ਜੀ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਵੀ ਕਿਸੇ ਕਿਸਮ ਦੀ ਠੇਸ ਨਾ ਪਹੁੰਚੇ।