ਕੋਟਕਪੂਰਾ, 14 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹਾ ਟ੍ਰੈਫਿਕ ਇੰਚਾਰਜ ਐਸ.ਆਈ. ਵਕੀਲ ਸਿੰਘ ਬਰਾੜ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਜ਼ਿਲੇ ਦੇ ਵੱਖ ਵੱਖ ਮੁੱਖ ਚੌਂਕਾਂ ਅਤੇ ਮੁੱਖ ਸੜਕਾਂ ’ਤੇ ਅਚਾਨਕ ਨਾਕਾਬੰਦੀ ਕਰਕੇ ਟੈ੍ਰਫਿਕ ਨਿਯਮਾ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟਣੇ ਸ਼ੁਰੂ ਕੀਤੇ ਤਾਂ ਵਾਹਨ ਚਾਲਕਾਂ ਦੀ ਜਾਗ ਖੁੱਲੀ, ਕਿਉਂਕਿ ਇਕ ਦਿਨ ਵਿੱਚ ਹੀ 100 ਚਲਾਨ ਕਰ ਦਿੱਤੇ। ਉਕਤ ਟੀਮ ਵਿੱਚ ਸ਼ਾਮਲ ਏਐਸਆਈ ਸੁਖਮੰਦਰ ਸਿੰਘ ਕਲਸੀ, ਏਐਸਆਈ ਕੁਲਵੰਤ ਸਿੰਘ, ਹੌਲਦਾਰ ਅਨੁ ਬਾਲਾ ਅਤੇ ਹੋਮਗਾਰਡ ਜਵਾਨ ਸਾਧੂ ਸਿੰਘ ਵੀ ਸ਼ਾਮਲ ਹਨ। ਇਸ ਪੱਤਰਕਾਰ ਗੱਲਬਾਤ ਕਰਦਿਆਂ ਵਕੀਲ ਸਿੰਘ ਬਰਾੜ ਨੇ ਦੱਸਿਆ ਕਿ ਸੀਟ ਬੈਲਟ, ਓਵਰ ਸਪੀਡ, ਜਾਲੀਆਂ, ਕਾਲੀ ਫਿਲਮ, ਦੁਪਹੀਆ ਵਾਹਨ ’ਤੇ ਤਿੰਨ ਸਵਾਰ ਅਤੇ ਬੁਲਟ ਦੇ ਸਲੰਸਰੀ ਪਟਾਕੇ ਮਾਰਨ ਵਾਲਿਆਂ ਨੂੰ ਮੁੱਖ ਨਿਸ਼ਾਨੇ ’ਤੇ ਰੱਖਿਆ ਗਿਆ। ਉਹਨਾਂ ਦੱਸਿਆ ਕਿ ਡਾ. ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਵਲੋਂ ਸਖਤ ਹਦਾਇਤਾਂ ਹਨ ਕਿ ਟੈ੍ਰਫਿਕ ਨਿਯਮਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਾ ਜਾਵੇ। ਉਹਨਾਂ ਦੱਸਿਆ ਕਿ ਮਾਮੂਲੀ ਦਸਤਾਵੇਜਾਂ ਦੀ ਕਮੀ ਪੇਸ਼ੀ ਵਾਲੇ ਵਾਹਨ ਚਾਲਕਾਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ, ਜਿਆਦਾਤਰ ਦੇ ਚਲਾਨ ਕੀਤੇ ਗਏ ਪਰ ਕਈ ਵਾਹਨ ਥਾਣੇ ਵਿੱਚ ਬੰਦ ਵੀ ਕਰਨ ਦੀ ਨੌਬਤ ਆ ਗਈ। ਜਿਕਰਯੋਗ ਹੈ ਕਿ ਟੈ੍ਰਫਿਕ ਨਿਯਮਾ ਦੀ ਉਲੰਘਣਾ ਕਰਨ ਦੇ ਵੱਖ ਵੱਖ ਕਾਰਨਾ ਵਿੱਚ ਘੱਟੋ ਘੱਟ ਇਕ ਹਜਾਰ ਰੁਪਿਆ ਜੁਰਮਾਨਾ ਕੀਤਾ ਜਾਂਦਾ ਹੈ।