ਕੋਟਕਪੂਰਾ, 26 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਦੀ ਰਹਿਨੁਮਾਈ ਹੇਠ ‘ਸਲਾਨਾ ਸਪੋਰਟਸ ਮੀਟ’ ਕਰਵਾਈ ਗਈ। ਮੈਡਮ ਨਵਪ੍ਰੀਤ ਸ਼ਰਮਾ ਨੇ ਦੱਸਿਆ ਕਿ ਇਹ ਸਪੋਰਟਸ ਮੀਟ ਚਾਰ ਹਾਊਸ ਪੀ.ਟੀ. ਊਸ਼ਾ, ਕਲਪਨਾ ਚਾਵਲਾ, ਸਰੋਜਨੀ ਨਾਇਡੂ ਅਤੇ ਬਚੇਂਦਰੀਪਾਲ ਦੇ ਵਿਚਕਾਰ ਕਰਵਾਈ ਗਈ। ਇਸ ਮੀਟ ਵਿੱਚ ਸਕਾਊਟ ਐਂਡ ਗਾਈਡ ਦੀਆਂ ਵਿਦਿਆਰਥਣਾਂ ਵੱਲੋਂ ਪਰੇਡ, ਖਿਡਾਰੀਆਂ ਵੱਲੋਂ ਮਸ਼ਾਲ ਰੌਸ਼ਨੀ ਦੀ ਰਸਮ ਅਤੇ ਸਹੁੰ ਚੁੱਕ ਦੀ ਰਸਮ ਵੀ ਅਦਾ ਕੀਤੀ ਗਈ। ਸਹੁੰ ਚੁੱਕ ਰਸਮ ਦੀ ਅਗਵਾਈ ਸਕੂਲ ਦੇ ਕੋਚ ਹਰਵਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਨੇ ਕੀਤੀ, ਮਸ਼ਾਲ ਰੌਸ਼ਨੀ ਦੀ ਰਸਮ ਦੀ ਅਗਵਾਈ ਅਧਿਆਪਕ ਪ੍ਰਦੀਪ ਕੁਮਾਰ ਅਤੇ ਸਕਾਊਟ ਐਂਡ ਗਾਈਡ ਪਰੇਡ ਦੀ ਅਗਵਾਈ ਅਧਿਆਪਕਾ ਰਾਜਵਿੰਦਰ ਕੌਰ ਨੇ ਕੀਤੀ। ਇਸ ਮੀਟ ਦੌਰਾਨ ਚਾਰ ਹਾਊਸ ਦੇ ਵਿਦਿਆਰਥੀਆਂ ਵਿਚਕਾਰ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ 250 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਸ਼ਾਨਦਾਰ ਪੁਜੀਸ਼ਨਾਂ ਹਾਸਿਲ ਕੀਤੀਆਂ। ਤੀਜੀ ਜਮਾਤ ਤੋਂ ਪੰਜਵੀ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਡੱਡੂ ਛਾਲ, 100 ਮੀਟਰ ਦੌੜ, ਹਰਡਲ ਦੌੜ, ਤਿੰਨ ਪੈਰਾਂ ਵਾਲੀ ਦੌੜ, ਚਮਚਦੌੜ ਅਤੇ ਸ਼ੰਕੂ ਸੰਤੁਲਨ ਦੌੜ, ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਬੋਰੀ ਵਾਲੀ ਦੌੜ, 200 ਮੀਟਰ ਦੌੜ, ਹਰਡਲ ਦੌੜ, ਤਿੰਨ ਪੈਰਾਂ ਵਾਲੀਦੌੜ, ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਹੌਲੀ ਸਾਇਕਲ ਦੌੜ, ਰੀਲੇਅ ਦੌੜ, ਗੋਲਾ ਸੁੱਟਣਾ, ਹਰਡਲ ਦੌੜ, ਰੱਸਾ ਕੱਸੀ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਬਚਂੇਦਰੀਪਾਲ ਹਾਊਸ ਦੇ ਵਿਦਿਆਰਥੀਆਂ ਨੇ ਵੱਧ ਤੋਂ ਵੱਧ ਪੁਜੀਸ਼ਨਾਂ ਹਾਸਿਲ ਕੀਤੀਆਂ। ਇਸ ਹਾਊਸ ਦੇ ਇੰਚਾਰਜ ਅਧਿਆਪਕ ਸਰਬਜੀਤ ਕੌਰ ਅਤੇ ਸਹਾਇਕ ਅਧਿਆਪਕ ਮੈਡਮ ਨੀਲਮ ਰਾਣੀ, ਮੈਡਮ ਸੋਨੂੰ ਗੁਪਤਾ, ਮੈਡਮ ਜੋਤੀ ਕਟਾਰੀਆ, ਮੈਡਮ ਨਵਨੀਤ ਕੌਰ ਅਤੇ ਮੈਡਮ ਮਨਦੀਪ ਕੌਰ ਦੀ ਨਿਗਰਾਨੀ ਹੇਠ ਵਿਦਿਆਰਥੀਆਂ ਨੇ ਅਵੱਲ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਮੈਡਮ ਨਵਪ੍ਰੀਤ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਵੀ ਹਾਜ਼ਰ ਸਨ।
