ਫਰੀਦਕੋਟ, 8 ਮਈ (ਵਰਲਡ ਪੰਜਾਬੀ ਟਾਈਮਜ਼)
ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੰਸਥਾ ਵਜੋਂ ਜਾਣੇ ਜਾਂਦੇ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕੋਟਕਪੂਰਾ ਦੀਆਂ ਬਾਰਵੀਂ ਜਮਾਤ (2023-24) ਦੀਆਂ ਦੋ ਵਿਦਿਆਰਥਣਾਂ ਨੇ ਪੰਜਾਬ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ। ਇਸ ਮੌਕੇ ‘ਤੇ ਸੰਸਥਾ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਦੱਸਿਆ ਕਿ ਜਸਪ੍ਰੀਤ ਕੌਰ ਸਪੁੱਤਰੀ ਕੁਲਦੀਪ ਸਿੰਘ ਨੇ 496/500 (99.20%) ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪੰਜਵਾਂ ਸਥਾਨ ਅਤੇ ਫਰੀਦਕੋਟ ਜ਼ਿਲੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਮਿਸ਼ਿਤਾ ਜੋਸ਼ੀ ਸਪੁੱਤਰੀ ਸ੍ਰੀ ਰਾਕੇਸ਼ ਸ਼ਰਮਾ ਨੇ 487/500 (97.40%) ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਚੌਦਵਾਂ ਸਥਾਨ ਅਤੇ ਜ਼ਿਲੇ ਵਿੱਚੋਂ ਛੇਵਾਂ ਸਥਾਨ ਹਾਸਿਲ ਕਰਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਤੋਂ ਇਲਾਵਾ ਸਾਇੰਸ ਗਰੁੱਪ ਦੇ ਤਿੰਨ ਵਿਦਿਆਰਥੀਆਂ ਗੁਣਵੀਰ ਸਿੰਘ ਸਪੁੱਤਰ ਰਣਜੀਤ ਸਿੰਘ ਨੇ 485ੇ500, ਗੁਰਕੰਵਲ ਸਿੰਘ ਸਪੁੱਤਰ ਗੁਰਮੀਤ ਸਿੰਘ ਨੇ 484/500 ਅਤੇ ਜਸਪ੍ਰ੍ਰੀਤ ਕੌਰ ਸਪੁੱਤਰੀ ਜਗਸੀਰ ਸਿੰਘ ਨੇ 476/500 (95%) ਤੋਂ ਵੱਧ ਅਤੇ 10 ਬੱਚਿਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਸੇ ਤਰਾਂ ਕਾਮਰਸ ਗਰੁੱਪ ਵਿੱਚ ਅਮਨਪ੍ਰੀਤ ਕੌਰ ਸਪੁੱਤਰੀ ਰਾਮ ਸਿੰਘ ਨੇ 476/500(95.2%) ਅੰਕ ਪ੍ਰਾਪਤ ਕਰਕੇ ਸਕੂਲ ਮੈਰਿਟ ਸੂਚੀ ਵਿੱਚ ਪਹਿਲਾ ਸਥਾਨ, ਟੀਸ਼ਾ ਕਵਾਤੜਾ ਸਪੁੱਤਰੀ ਰਵਿੰਦਰ ਕੁਮਾਰ ਅਤੇ ਜਗਜੀਤ ਸਿੰਘ ਸਪੁੱਤਰ ਮਨਜੀਤ ਸਿੰਘ ਨੇ 468/500 (93.6%) ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਭਿੰਦਰਜੀਤ ਕੌਰ ਸਪੁੱਤਰੀ ਗੁਰਮੀਤ ਸਿੰਘ ਨੇ 467/500 (93.4%) ਅੰਕ ਪ੍ਰਾਪਤ ਕਰਕੇ ਸਕੂਲ ਮੈਰਿਟ ਸੂਚੀ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਸਾਇੰਸ ਅਤੇ ਕਾਮਰਸ ਗਰੁੱਪ ਦੇ ਸਾਰੇ ਵਿਦਿਆਰਥੀ 86% ਤੋਂ ਵੱੱੱਧ ਅੰਕ ਪ੍ਰਾਪਤ ਕਰਕੇ ਪਹਿਲੇ ਦਰਜੇ ਵਿੱਚ ਪਾਸ ਹੋਏ। ਇਸ ਮੌਕੇ ਪਿ੍ਰੰਸੀਪਲ ਰਾਕੇਸ਼ ਸ਼ਰਮਾ ਨੇ ਕਿਹਾ ਕਿ ਵਿਦਿਆਰਥਣਾਂ ਦੀ ਇਸ ਪ੍ਰਾਪਤੀ ਨਾਲ ਸੰਸਥਾ, ਅਧਿਆਪਕਾਂ, ਮਾਪਿਆਂ ਅਤੇ ਇਲਾਕੇ ਦਾ ਨਾਮ ਰੋਸ਼ਨ ਹੋਇਆ ਹੈ ਅਤੇ ਉਨਾਂ ਨੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਪ੍ਰਾਪਤੀ ’ਤੇ ਡੀ.ਈ.ਓ. (ਸੈਕੰਡਰੀ) ਬਿ੍ਰਜ ਮੋਹਨ ਬੇਦੀ, ਡਿਪਟੀ ਡੀ.ਈ.ਓ. (ਸੈਕੰਡਰੀ) ਪ੍ਰਦੀਪ ਦਿਓੜਾ, ਡੀ.ਈ.ਓ (ਐਸਿੱ) ਸ੍ਰੀਮਤੀ ਅੰਜੂ ਬਾਲਾ, ਡਿਪਟੀ ਡੀ.ਈ.ਓ (ਐਸਿੱ) ਪਵਨ ਕੁਮਾਰ, ਜ਼ਿਲਾ ਖੇਤਰੀ ਡਿਪੂ ਪੰਜਾਬ ਸਕੂਲ ਸਿੱਖਿਆ ਬੋਰਡ ਫਰੀਦਕੋਟ ਦੇ ਮੈਨੇਜਰ ਨਛੱਤਰ ਸਿੰਘ ਅਤੇ ਡਿਪਟੀ ਮੈਨੇਜਰ ਬਲਰਾਜ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸੰਸਥਾ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪ੍ਰਾਪਤੀ ਜ਼ਿਲੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਮੈਡਮ ਨਵਪ੍ਰੀਤ ਸ਼ਰਮਾ, ਸਰਬਜੀਤ ਕੌਰ, ਰਾਜਵਿੰਦਰ ਕੌਰ, ਨਿਸ਼ਾ ਸਿੰਗਲਾ, ਪ੍ਰਦੀਪ ਕੁਮਾਰ, ਅਮਨਦੀਪ ਕੌਰ, ਲਵਪ੍ਰੀਤ ਕੌਰ, ਕੁਲਦੀਪ ਕੌਰ, ਸੰਦੀਪ ਸ਼ਰਮਾ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ: ਮੈਰਿਟ ‘ਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪਿ੍ਰੰਸੀਪਲ ਸ੍ਰੀ ਰਾਕੇਸ਼ ਸ਼ਰਮਾ, ਮੈਡਮ ਨਵਪ੍ਰੀਤ ਸ਼ਰਮਾ ਅਤੇ ਸਟਾਫ ਮੈਂਬਰ।