ਕੋਟਕਪੂਰਾ, 25 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬਹੁਤ ਹੀ ਮਿਹਨਤੀ ਕੋਚ ਹਰਵਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਦੀ ਅਗਵਾਈ ਹੇਠ ਸਕੂਲ ਦੀਆਂ ਲੜਕੀਆਂ ਨੇ ਸਤਰੰਜ਼, ਜੂਡੋ, ਬੈਡਮਿੰਟਨ, ਕੁਰਾਸ਼, ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਕਰਾਟੇ ਅਤੇ ਤਾਈਕਵਾਂਡੋਂ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪੁਜੀਸ਼ਨਾਂ ਹਾਸਿਲ ਕੀਤੀਆਂ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਜੂਡੋ ਦੇ ਮੁਕਾਬਲਿਆਂ ਵਿੱਚ ਅੰਡਰ-14 ਵਿੱਚ ਖੋਜਦੀਪ ਕੌਰ ਅਤੇ ਅਰੂਸ਼ੀ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਅਤੇ ਗੋਲਡ ਮੈਡਲ ਜਿੱਤੇ। ਪ੍ਰਨੀਤ ਕੌਰ, ਮਨਸੁੱਖ ਕੌਰ, ਏਕਮਜੋਤ ਕੌਰ ਅਤੇ ਭਾਵਿਕਾ ਨੇ ਜ਼ਿਲ੍ਹੇ ਵਿੱਚੋਂ ਦੂਜਾ, ਸਿਲਵਰ ਮੈਡਲ ਜਿੱਤੇ। ਅੰਡਰ-17 ਵਿੱਚ ਸੁਹਾਨੀ ਅਤੇ ਰਵਨੀਸ਼ ਕੌਰ ਨੇ ਗੋਲਡ ਮੈਡਲ ਨਾਲ ਜ਼ਿਲ੍ਹੇ ਵਿੱਚ ਪਹਿਲਾ, ਸਿਮਰਨ, ਵਰਲੀਨ ਕੌਰ ਅਤੇ ਕਮਲਪ੍ਰੀਤ ਕੌਰ ਨੇ ਸਿਲਵਰ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਦੂਜਾ, ਅੰਡਰ-19 ਵਿੱਚ ਮਨਪ੍ਰੀਤ ਕੌਰ, ਗੁਰਲੀਨ ਕੌਰ ਨੇ ਗੋਲਡ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਪਹਿਲਾ ਅੰਸ਼ਿਕਾ ਸ਼ਰਮਾ ਨੇ ਸਿਲਵਰ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਦੂਜਾ, ਬੈਡਮਿੰਟਨ ਦੇ ਮੁਕਾਬਲਿਆਂ ਵਿੱਚ ਅੰਡਰ-14 ਵਿੱਚ ਸ਼੍ਰਿਸਟੀ ਜੋਸ਼ੀ ਨੇ ਬਰਾਊਜ਼ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਤੀਜਾ, ਸਤਰੰਜ਼ ਮੁਕਾਬਲਿਆਂ ਵਿੱਚ ਸਿਮਰਨ, ਖੁਸ਼ਪ੍ਰੀਤ ਕੌਰ, ਮਨੀਸ਼ਾ ਅਤੇ ਪ੍ਰਭਜੋਤ ਕੌਰ ਨੇ ਬਰਾਊਜ਼ ਮੈਡਲ, ਕੁਰਾਸ਼ ਮੁਕਾਬਲਿਆਂ ਵਿੱਚ ਅੰਡਰ-14 ਵਿੱਚੋਂ ਤਨਿਸ਼ਕਾ, ਅਰਪਨਪ੍ਰੀਤ ਕੌਰ, ਰਾਜਦੀਪ ਕੌਰ ਅਤੇ ਸਿਮਰਨ ਨੇ ਗੋਲਡ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਪਹਿਲਾ, ਅੰਡਰ-17 ਵਿੱਚ ਤਮੰਨਾ, ਸੁਹਾਨੀ, ਰਵਨੀਸ਼ ਕੌਰ ਅਤੇ ਕਮਲਪ੍ਰੀਤ ਕੌਰ ਨੇ ਗੋਲਡ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਪਹਿਲਾ, ਕਮਲਦੀਪ ਕੌਰ ਨੇ ਸਿਲਵਰ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਦੂਜਾ, ਸਕੇਟਿੰਗ ਦੇ ਮੁਕਾਬਲਿਆਂ ਵਿੱਚ ਪ੍ਰਭਮੀਤ ਕੌਰ ਰਨੌਤਾ ਨੇ ਗੋਲਡ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਪਹਿਲਾ, ਗੱਤਕਾ ਮੁਕਾਬਲਿਆਂ ਵਿੱਚ ਅੰਡਰ-14 ਏਕਮਜੋਤ ਕੌਰ, ਅਰਪਨਪ੍ਰੀਤ ਕੌਰ ਅਤੇ ਖੋਜਦੀਪ ਕੌਰ ਨੇ ਗੋਲਡ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਪਹਿਲਾ, ਅੰਡਰ-19 ਵਿੱਚ ਖੋਜਦੀਪ ਕੌਰ ਅਤੇ ਪਵਨਦੀਪ ਕੌਰ ਨੇ ਗੋਲਡ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਪਹਿਲਾ, ਕਿੱਕ ਬਾਕਸਿੰਗ ਦੇ ਮੁਕਾਬਲਿਆਂ ਵਿੱਚ ਅੰਡਰ-14 ਵਿੱਚ ਗੁਰਸੀਰਤ ਕੌਰ ਨੇ ਗੋਲਡ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਪਹਿਲਾ, ਵੈਸ਼ਨਵੀ ਨੇ ਸਿਲਵਰ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਦੂਜਾ, ਰਮਨਦੀਪ ਕੌਰ ਨੇ ਬਰਾਊਜ਼ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਤੀਜਾ, ਅੰਡਰ-17 ਵਿੱਚ ਜਸਵੀਰ ਕੌਰ, ਬਲਜੀਤ ਕੌਰ ਅਤੇ ਨਵਨੀਤ ਕੌਰ ਨੇ ਗੋਲਡ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਪਹਿਲਾ, ਤਾਨੀਆ ਨੇ ਸਿਲਵਰ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਦੂਜਾ, ਕਰਾਟੇ ਦੇ ਮੁਕਾਬਲਿਆਂ ਵਿੱਚ ਅੰਡਰ-14 ਗੁਰਲੀਨ ਕੌਰ ਨੇ ਬਰਾਊਜ਼ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਤੀਜਾ, ਅੰਡਰ-17 ਵਿੱਚੋਂ ਦਿਵਿਆਂਸ਼ੀ ਨੇ ਸਿਲਵਰ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਦੂਜਾ ਅਤੇ ਅਮਨਦੀਪ ਕੌਰ ਨੇ ਬਰਾਊਜ਼ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਤੀਜਾ, ਤਾਈਕਵਾਂਡੋਂ ਦੇ ਮੁਕਾਬਲਿਆਂ ਵਿੱਚ ਅੰਡਰ-14 ਵਿੱਚੋਂ ਰਚਨਾ ਕੁਮਾਰੀ ਅਤੇ ਇਸ਼ਾ ਨੇ ਗੋਲਡ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਪਹਿਲਾ, ਅੰਡਰ-17 ਵਿੱਚੋਂ ਯੋਗਤਾ ਅਤੇ ਬਲਜੀਤ ਕੌਰ ਨੇ ਗੋਲਡ ਮੈਡਲ ਨਾਲ ਜ਼ਿਲ੍ਹੇ ਵਿੱਚੋਂ ਪਹਿਲਾ, ਨਿਸ਼ੂ ਕੌਰ ਅਤੇ ਅਰਸ਼ਦੀਪ ਕੌਰ ਨੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ਸਿਲਵਰ ਮੈਡਲ ਜਿੱਤੇ। ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਖਿਡਾਰਣਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਖਿਡਾਰਣਾਂ ਦੀ ਇਹ ਪ੍ਰਾਪਤੀ ਉਹਨਾਂ ਦੀ ਮਿਹਨਤ ਅਤੇ ਕੋਚ ਸਾਹਿਬਾਨਾਂ ਦੀ ਪ੍ਰੇਰਨਾ ਦਾ ਨਤੀਜਾ ਹੈ। ਉਹਨਾਂ ਖਿਡਾਰਣਾਂ ਨੂੰ ਸਖਤ ਮਿਹਨਤ ਕਰਕੇ ਸਟੇਟ ਪੱਧਰ ’ਤੇ ਵੀ ਸ਼ਾਨਦਾਰ ਪੁਜੀਸ਼ਨਾਂ ਹਾਸਿਲ ਕਰਨ ਦੀ ਪ੍ਰੇਰਨਾ ਦਿੱਤੀ।