ਕੋਟਕਪੂਰਾ, 6 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਏ ਗਏ ਨੈਸ਼ਨਲ ਐਵਾਰਡ ਵੰਡ ਸਮਾਗਮ ‘ਚ ਡਰੀਮਲੈਂਡ ਪਬਲਿਕ ਸੀਨੀਅਰ ਸੈਕਡਰੀ ਸਕੂਲ ਕੋਟਕਪੂਰਾ ਦੀਆਂ ਵਿਦਿਆਰਥਣਾਂ ਅਤੇ ਖਿਡਾਰੀਆਂ ਨੂੰ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਹਰਿਆਣਾ ਦੇ ਮਾਨਯੋਗ ਗਵਰਨਰ, ਪ੍ਰੋਫੈਸਰ ਅਸ਼ੀਮ ਕੁਮਾਰ ਘੋਸ਼ ਸਨ। ਮੰਚ ਤੇ ਡਾ: ਜਗਜੀਤ ਸਿੰਘ ਧੁਰੀ ਪ੍ਰਧਾਨ ਫੈਪ ਆਫ ਪੰਜਾਬ ਬਿਰਾਜਮਾਨ ਸਨ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਦਸਵੀਂ ਜਮਾਤ ਦੀਆਂ ਚਾਰ ਅਤੇ ਬਾਰ੍ਹਵੀਂ ਜਮਾਤ ਦੀਆਂ ਚਾਰ ਵਿਦਿਆਰਥਣਾਂ ਨੂੰ 97 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਅਤੇ ਦੋ ਵਿਦਿਆਰਥੀਆਂ ਨੂੰ ਨੈਸ਼ਨਲ ਖੇਡਾਂ ਵਿੱਚ ਸਥਾਨ ਪ੍ਰਾਪਤ ਕਰਨ ਤੇ ਸਨਮਾਨਿਤ ਕੀਤਾ ਗਿਆ। ਦਸਵੀਂ ਜਮਾਤ ਦੀਆਂ ਚਾਰ ਵਿਦਿਆਰਥਣਾਂ ਜਸ਼ਦੀਪ ਕੌਰ ਸਪੁੱਤਰੀ ਸੁਖਮੰਦਰ ਸਿੰਘ ਨੇ 637/650 (98 ਫੀਸਦੀ), ਇਸ਼ਮੀਤ ਕੌਰ ਸਪੁੱਤਰੀ ਬਲਕਰਨ ਸਿੰਘ ਨੇ 636/650 (97.85 ਫੀਸਦੀ), ਖੁਸ਼ਪ੍ਰੀਤ ਕੌਰ ਸਪੁੱਤਰੀ ਹਰਜਿੰਦਰ ਸਿੰਘ ਅਤੇ ਹਰਸਿਮਰਨ ਕੌਰ ਸਪੁੱਤਰੀ ਸੁਖਦਰਸ਼ਨ ਸਿੰਘ ਨੇ 635/650 (97.2 ਫੀਸਦੀ) ਅਤੇ ਬਾਰ੍ਹਵੀਂ ਜਮਾਤ ਦੀਆਂ ਚਾਰ ਵਿਦਿਆਰਥਣਾਂ ਕੁਲਦੀਪ ਸ਼ਰਮਾ ਸਪੁੱਤਰੀ ਮਨਜਿੰਦਰ ਕੁਮਾਰ ਅਤੇ ਸਿਮਰਨਜੋਤ ਕੌਰ ਸਪੁੱਤਰੀ ਲਖਵਿੰਦਰਜੀਤ ਸਿੰਘ ਬਰਾੜ ਨੇ 496/500 (99.20 ਫੀਸਦੀ), ਖੁਸ਼ਦੀਪ ਕੌਰ ਸਪੁੱਤਰੀ ਜਗਮੋਹਨ ਸਿੰਘ ਨੇ 488/500 (97.60 ਫੀਸਦੀ), ਖੁਸ਼ਰੀਤ ਕੌਰ ਸਪੁੱਤਰੀ ਜਸਦੀਪ ਸਿੰਘ ਨੇ 485/500 (97 ਫੀਸਦੀ) ਅੰਕ ਪ੍ਰਾਪਤ ਕੀਤੇ ਸਨ। ਇਨ੍ਹਾਂ ਨੂੰ ਬੈਸਟ ਅਕਾਦਮਿਕ ਪ੍ਰਾਪਤੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਪਵਨਦੀਪ ਕੌਰ ਸਪੁੱਤਰੀ ਚਰਨਜੀਤ ਸਿੰਘ ਨੇ ਰਾਏਪੁਰ ਵਿਖੇ ਹੋਈਆਂ ਨੈਸ਼ਨਲ ਖੇਡਾਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਕਰਨਜੋਤ ਸਿੰਘ ਸਪੁੱਤਰ ਕਮਲਦੀਪ ਸਿੰਘ ਨੇ ਨੈਸ਼ਨਲ ਖੇਡਾਂ ਵਿੱਚ ਭਾਗ ਲਿਆ ਸੀ। ਇਨ੍ਹਾਂ ਖਿਡਾਰੀਆਂ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਸਕੂਲ ਨੂੰ ਨੈਸ਼ਨਲ ਐਵਾਰਡ ਮਿਲਣਾ ਸਕੂਲ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਮੈਡਮ ਨਵਪ੍ਰੀਤ ਸ਼ਰਮਾ ਨੇ ਕਿਹਾ ਕਿ ਇਹ ਸੰਸਥਾ ਹਰ ਸਮੇਂ ਵਿਦਿਆਰਥੀਆਂ ਦੀ ਚੰਗੀ ਸਿੱਖਿਆ ਤੇ ਉਨ੍ਹਾਂ ਦੇ ਮਾਰਗ ਦਰਸ਼ਨ ਲਈ ਮਿਹਨਤ ਕਰਦੀ ਰਹੇਗੀ।
