ਭੈਣਾਂ ਵਿਦੇਸ਼ ’ਚ ਰਹਿੰਦੇ ਆਪਣੇ ਭਰਾਵਾਂ ਨੂੰ ਘੱਟ ਦਰ ’ਤੇ ਭੇਜ ਸਕਣਗੀਆਂ ਰੱਖੜੀ
ਕੋਟਕਪੂਰਾ, 11 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾਕ ਵਿਭਾਗ ਵੱਲੋਂ ਰੱਖੜੀ ਦੇ ਤਿਉਹਾਰ ਲਈ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਵਾਟਰ ਪਰੂਫ ਲਿਫਾਫਿਆਂ ਦੀ ਸੁਵਿਧਾ ਮੁਹਾਇਆ ਕਾਰਵਾਈ ਜਾ ਰਹੀ ਹੈ। ਇਹ ਜਾਣਕਾਰੀ ਫਰੀਦਕੋਟ ਪੋਸਟ ਆਫਿਸ ਦੇ ਸੁਪਰਡੈਂਟ ਸਤਿੰਦਰ ਸਿੰਘ ਲਹਿਰੀ ਨੇ ਦਿੱਤੀ। ਉਹਨਾਂ ਦੱਸਿਆ ਕਿ ਡਾਕ ਵਿਭਾਗ ਵਲੋ ਰੱਖੜੀ ਦੇ ਇਨ੍ਹਾਂ ਲਿਫਾਫਿਆਂ ਨੂੰ ਵੱਡੀ ਮਾਤਰਾ ਵਿਚ ਮੁਹਾਇਆ ਕਰਵਾ ਦਿੱਤਾ ਗਿਆ ਹੈ। ਬਰਸਾਤ ਦੇ ਮੌਸਮ ਵਿਚ ਇਨ੍ਹਾਂ ਲਿਫਾਫਿਆਂ ਦੇ ਫਟਣ ਜਾ ਗਿੱਲੇ ਹੋਣ ਦਾ ਕੋਈ ਡਰ ਨਹੀਂ ਹੋਵੇਗਾ ਇਸ ਤਰ੍ਹਾਂ ਰੱਖੜੀ ਦਾ ਤਿਉਹਾਰ ਮੀਂਹ ਤੋਂ ਪ੍ਰਭਾਵਤ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਲਿਫਾਫਿਆਂ ਦਾ ਆਕਾਰ ਆਮ ਲਿਫਾਫਿਆਂ ਨਾਲੋ ਵੱਡਾ ਤੇ ਰੰਗੀਨ ਹੈ ਤੇ ਇਨ੍ਹਾਂ ਦੀ ਕੀਮਤ 15 ਰੁਪਏ ਰੱਖੀ ਗਈ ਹੈ ਅਤੇ ਇਸ ਤੋਂ ਇਲਾਵਾ 20 ਰੁਪਏ ਦੇ ਰਾਖੀ ਬਾਕਸ ਵੀ ਉਪਲਬਧ ਹਨ ਜੋ ਕੇ ਡਿਪਾਰਮੈਟ ਦੁਆਰਾ ਹੀ ਪੈਕ ਕਰ ਦਿੱਤੇ ਜਾਂਦੇ ਹਨ ਅਤੇ ਪ੍ਰਾਈਵੇਟ ਕੋਰੀਅਰ ਨਾਲੋ ਬਹੁਤ ਹੀ ਸਸਤੇ ਰੇਟ ਉਪਰ ਦੇਸ਼ ਵਿਦੇਸ਼ ਭੇਜ ਜਾ ਰਹੇ ਹਨ। ਉਹਨਾਂ ਦੱਸਿਆ ਕਿ ਹੁਣ ਭੈਣਾਂ ਡਾਕ ਵਿਭਾਗ ਰਾਹੀਂ ਵਿਦੇਸ਼ ਵਿਚ ਰਹਿੰਦੇ ਆਪਣੇ ਭਰਾਵਾਂ ਨੂੰ ਬਹੁਤ ਹੀ ਵਾਜ਼ਿਬ ਦਰ ’ਤੇ ਰੱਖੜੀ ਭੇਜ ਸਕਣਗੀਆਂ। ਉਨ੍ਹਾਂ ਦੱਸਿਆ ਕਿ ਇਸ ਵਾਰ ਸਾਰੀਆ ਭੈਣਾਂ ਦੀ ਸ਼ਹਲੂਤ ਲਈ ਪੋਸਟ ਆਫਿਸ ਵਿੱਚ ਵੱਖਰੇ ਕਾਉਂਟਰ ਵੀ ਖੋਲ੍ਹੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਕੋਈ ਵੀ ਦਿੱਕਤ ਨਾ ਆਵੇ ਅਤੇ ਜਲਦੀ ਤੋਂ ਜਲਦੀ ਉਹ ਆਪਣੀ ਰੱਖੜੀ ਦੇਸ਼-ਵਿਦੇਸ਼ ਵਿੱਚ ਭੇਜ ਸਕਣ।