ਬਰਗਾੜੀ, 19 ਅਗਸਤ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰਗਾੜੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਡਾ. ਬਲਰਾਜ ਗਰੋਵਰ ਦੀ ਅਗਵਾਈ ‘ਚ ਪੰਜਾਬੀ ਢਾਬਾ ਬਰਗਾੜੀ ਦੇ ਮੀਟਿੰਗ ਹਾਲ ‘ਚ ਹੋਈ। ਇਸ ਮੀਟਿੰਗ ‘ਚ ਜ਼ਿਲ੍ਹੇ ਦੇ ਮੁੱਖ ਸਪੇਕਸ ਪਰਸ਼ਨ ਡਾ. ਮਨਜੀਤ ਸਿੰਘ ਰਣ ਸਿੰਘ ਵਾਲਾ ਅਤੇ ਜ਼ਿਲ੍ਹਾ ਸਰਸਤ ਡਾ. ਬਲਵਿੰਦਰ ਸਿੰਘ ਬਰਗਾੜੀ ਨੇ ਵਿਸ਼ੇਸ ਤੌਰ ਤੇ ਸਮੂਲੀਅਤ ਕੀਤੀ। ਇਸ ਮੌਕੇ ਬੋਲਦਿਆਂ ਡਾ. ਮਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਪੇਸ਼ੇ ਦੀ ਮਰਿਯਾਦਾ ਨੂੰ ਹਮੇਸ਼ਾ ਕਾਇਮ ਰੱਖਣ ਚਾਹੀਦਾ ਹੈ। ਉਨ੍ਹਾਂ ਹਾਜ਼ਰ ਮੈਂਬਰਾਂ ਨੂੰ ਐਸੋਸੀਏਸ਼ਨ ਦੀਆ ਗਤੀ-ਵਿਧੀਆਂ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ । ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਡਾਕਟਰੀ ਪੇਸ਼ੇ ਤੋਂ ਇਲਾਵਾ ਸਮਾਜਸੇਵਾ ਦੇ ਕੰਮ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਅੱਜ ਸੁਆਰਥੀ ਯੁਗ ‘ਚ ਗਰੀਬਾਂ ਤੇ ਲੋੜਵੰਦ ਦੀ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਇਸ ਮੌਕੇ ਐਸੋਸੀਏਸ਼ਨ ਦੇ ਕੁਝ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਅਨੁਸਾਰ ਡਾ. ਸੁਖਵਿੰਦਰ ਸਿੰਘ ਮੀਤ ਪ੍ਰਧਾਨ, ਡਾ. ਗੁਰਚਰਨ ਸਿੰਘ ਨੂੰ ਖਜਾਨਚੀ ਅਤੇ ਡਾ. ਵੀਰਪਾਲ ਸਿੰਘ ਗੋਂਦਾਰਾ ਚੁਣੇ ਗਏ। ਇਸ ਮੌਕੇ ਮੈਂਬਰਾਂ ਨੂੰ ਪ੍ਰਣ ਪੱਤਰ ਵੰਡੇ ਗਏ ਅਤੇ ਨਵੇਂ ਚੁਣੇ ਅਹੁਦੇਦਾਰ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਡਾ. ਵੀਰ ਸਿੰਘ, ਰਣਜੀਤ ਸਿੰਘ ਘਾਰੂ, ਗੱਗੀ ਸ਼ਰਮਾ, ਬੇਅੰਤ ਸਿੰਘ ਬੁਰਜ, ਡਾ. ਵਿਸ਼ਵਦੀਪ ਸਿੰਘ ਲੱਕੀ, ਡਾ ਜਗਸੀਰ ਸਿੰਘ, ਡਾ. ਅੰਗਰੇਜ਼ ਸਿੰਘ, ਡਾ. ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ।