ਫਰੀਦਕੋਟ 01 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਪਿ੍ਰੰਸੀਪਲ ਪ੍ਰਭਜੋਤ ਸਿੰਘ ਦੀ ਅਗਵਾਈ ਵਿੱਚ ਵਿਦਿਆਰਥਣਾਂ ਨੇ “ਅੰਮ੍ਰਿਤਸਰ ਸਾਹਿਬ’’ ਦਾ ਵਿਦਿਅਕ ਟੂਰ ਲਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵਦੀਪ ਕੱਕੜ ਐੱਸ.ਐੱਸ. ਮਾਸਟਰ ਨੇ ਦੱਸਿਆ ਕਿ ਨੌਵੀਂ ਅਤੇ ਦਸਵੀਂ ਜਮਾਤ ਦੀਆਂ ਵਿਦਿਆਰਥਣਾ ਦਾ ਸਮਾਜਿਕ ਸਿੱਖਿਆ ਅਤੇ ਪੰਜਾਬੀ ਦਾ ਵਿਦਿਅਕ ਟੂਰ ਇਤਿਹਾਸਕ ਅਤੇ ਧਾਰਮਿਕ ਸਥਾਨ ਅੰਮ੍ਰਿਤਸਰ ਸਾਹਿਬ ਵਿਖੇ ਗਿਆ। ਉਹਨਾਂ ਕਿਹਾ ਕਿ ਵਿਦਿਅਕ ਟੂਰ ਰਾਹੀਂ ਹਾਸਲ ਕੀਤਾ ਗਿਆ ਗਿਆਨ ਵਿਵਹਾਰਿਕ ਅਤੇ ਚਰਸਥਾਈ ਹੁੰਦਾ ਹੈ। ਇਸ ਟੂਰ ਦੌਰਾਨ ਵਿਦਿਆਰਥਣਾਂ ਨੂੰ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਜਲਿ੍ਹਆਂਵਾਲਾ ਬਾਗ, ਪੁਰਾਤਨ ਅਤੇ ਪੰਜਾਬੀ ਸੱਭਿਆਚਾਰ ਸਬੰਧੀ ਸਾਡਾ ਪਿੰਡ ਅਤੇ ਵਾਘਾ ਬਾਰਡਰ ਸੈਰੇਮਨੀ ਦਿਖਾਈ ਗਈ। ਵਿਦਿਆਰਥਣਾ ਨੇ ਇਸ ਵਿੱਦਿਅਕ ਭ੍ਰਮਣ ਦਾ ਖੂਬ ਆਨੰਦ ਮਾਣਦਿਆਂ ਕਿਹਾ ਕਿ ਇਹ ਵਿਦਿਅਕ ਟੂਰ ਉਨਾਂ ਦੇ ਜੀਵਨ ਦਾ ਯਾਦਗਾਰੀ ਅਤੇ ਅਨਮੋਲ ਖਜਾਨਾ ਬਣ ਗਿਆ ਹੈ। ਇਸ ਵਿਦਿਅਕ ਟੂਰ ਨੂੰ ਸਫਲ ਬਣਾਉਣ ਲਈ ਕੁਲਵਿੰਦਰ ਸਿੰਘ ਪੰਜਾਬੀ ਮਾਸਟਰ, ਸੁਖਪਾਲ ਸਿੰਘ ਐੱਸ.ਐੱਸ. ਮਾਸਟਰ, ਚੰਦਨ ਸਿੰਘ ਡੀ.ਪੀ.ਈ., ਮਨੋਹਰ ਲਾਲ, ਮੰਜਲੀ ਕੱਕੜ ਪੰਜਾਬੀ ਮਿਸਟ੍ਰੇਸ, ਨਵਦੀਪ ਕੌਰ ਐੱਸ.ਐੱਸ. ਮਿਸਟ੍ਰੇਸ, ਨੀਤੂ ਸੇਠੀ ਐੱਸ.ਐੱਸ. ਮਿਸਟ੍ਰੇਸ, ਹਰਵਿੰਦਰ ਕੌਰ ਡੀ.ਪੀ.ਈ. ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।