
ਕੋਟਕਪੂਰਾ, 6 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਾ.ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਯੁਵਕ ਭਲਾਈ ਸੇਵਾਵਾਂ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 28 ਨਵੰਬਰ ਤੋਂ 4 ਦਸੰਬਰ ਤੱਕ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਲਾਇਆ ਗਿਆ। ਪ੍ਰਿੰ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ ਅਫਸਰ ਸ਼ਵਿੰਦਰ ਕੌਰ, ਸੰਦੀਪ ਕੌਰ, ਸਹਾਇਕ ਕੁਲਵਿੰਦਰ ਸਿੰਘ ਅਤੇ ਨਵਦੀਪ ਕੱਕੜ ਦੀ ਅਗਵਾਈ ਵਿੱਚ ਸਕੂਲ ਦੀਆਂ 110 ਵਿਦਿਆਰਥਣਾਂ ਨੇ ਐਨ.ਐਸ.ਐਸ. ਯੂਨਿਟ ਦੇ ਵਲੰਟੀਅਰ ਵਜੋਂ ਸੇਵਾ, ਸਹਿਯੋਗ ਅਤੇ ਸਵੈ-ਨਿਰਮਾਣ ਲਈ ਕੈਂਪ ਵਿੱਚ ਸ਼ਮੂਲੀਅਤ ਕੀਤੀ। ਕੈਂਪ ਦਾ ਉਦਘਾਟਨ ਰਾਜਦੀਪ ਸਿੰਘ ਜਟਾਣਾ ਡਾਇਰੈਕਟਰ ਡੇ ਐਂਡ ਸਟਾਰ ਇਮੀਗ੍ਰੇਸ਼ਨ ਵੱਲੋਂ ਕੀਤਾ ਗਿਆ। ਇਸ ਕੈਂਪ ਵਿੱਚ ਵਿਦਿਆਰਥਣਾਂ ਵੱਲੋਂ ਸਕੂਲ ਕੈਂਪਸ, ਖੇਡਾਂ ਦੇ ਮੈਦਾਨ, ਕਮਰਿਆਂ ਦੀਆਂ ਛੱਤਾਂ ਦੀ ਸਫਾਈ ਅਤੇ ਪਾਰਕ ਦੀ ਸੁੰਦਰੀਕਰਨ ਵਰਗੇ ਕਾਰਜ ਕੀਤੇ ਗਏ। ਇਸ ਕੈਂਪ ਦੌਰਾਨ ਵਿਦਿਆਰਥਣਾਂ ਨੂੰ ਇਤਿਹਾਸਿਕ ਤੇ ਧਾਰਮਿਕ ਸਥਾਨ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਯਾਤਰਾ ਕਰਵਾਈ ਗਈ। ਇਸ ਕੈਂਪ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਬਲਜੀਤ ਸਿੰਘ ਖੀਵਾ, ਲੈਕ. ਮਨੋਹਰ ਲਾਲ, ਡਾ. ਅਵਨਿੰਦਰਪਾਲ ਸਿੰਘ, ਰਜੀਵ ਮਲਕ ਪੀ.ਬੀ.ਜੀ ਵੈਲਫੇਅਰ ਕਲੱਬ, ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ, ਐਡਵੋਕੇਟ ਹਰਕਿਰਨ ਕੌਰ, ਕਰਮਜੀਤ ਸਿੰਘ ਡੀ.ਆਰ.ਸੀ., ਚੰਦਨ ਕੌਰ ਸੋਢੀ, ਬਿਮਲ ਕਿਸ਼ੋਰ ਵੱਲੋਂ ਵੱਖ-ਵੱਖ ਵਿਸ਼ਿਆਂ ਵਾਤਾਵਰਨ ਦੀ ਸੰਭਾਲ, ਪ੍ਰਦੂਸ਼ਣ, ਟਰੈਫਿਕ ਦੀ ਸਮੱਸਿਆ ਤੇ ਨਿਯਮਾਂ ਦੀ ਪਾਲਣਾ, ਨੈਤਿਕ ਸਿੱਖਿਆ, ਸਮਾਜਿਕ ਕੁਰੀਤੀਆਂ, ਆਫ਼ਤ ਪ੍ਰਬੰਧਨ, ਕੌਮੀ ਸੇਵਾ ਭਾਵਨਾ, ਖ਼ੂਨਦਾਨ, ਨਿਆ ਤੇ ਕਾਨੂੰਨ ਅਤੇ ਜੀਵਨ ਵਿੱਚ ਆਪਣੀ ਮੰਜ਼ਿਲ ਦੀ ਪ੍ਰਾਪਤੀ ਵਰਗੇ ਵਿਸ਼ਿਆਂ ਤੇ ਵਡਮੁੱਲੇ ਲੈਕਚਰ ਦਿੱਤੇ ਗਏ। ਕੈਂਪ ਦੌਰਾਨ ਵਿਦਿਆਰਥਣਾਂ ਵੱਲੋਂ ਗੀਤ, ਲੋਕ ਗੀਤ, ਕਵਿਤਾ, ਭਾਸ਼ਣ, ਡਾਂਸ, ਗਿੱਧਾ ਖੇਡਾਂ, ਯੋਗਾ ਅਤੇ ਸੱਭਿਆਚਾਰ ਗਤੀਵਿਧੀਆਂ ਦੀ ਪੇਸ਼ਕਾਰੀ ਦਿੱਤੀ ਗਈ। ਕੈਂਪ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਪ੍ਰਿੰ. ਪ੍ਰਭਜੋਤ ਸਿੰਘ ਨੇ ਅਤੇ ਮੁੱਖ ਮਹਿਮਾਨ ਵਜੋਂ ਡਾ. ਸਨੇਹ ਪ੍ਰਭਾ ਸਿੰਗਲਾ, ਸਿੰਗਲਾ ਨਰਸਿੰਗ ਹੋਮ ਅਤੇ ਵਿਸ਼ੇਸ਼ ਮਹਿਮਾਨ ਵਜੋਂ ਬਲਜੀਤ ਸਿੰਘ ਖੀਵਾ ਚਨਾਬ ਗਰੁੱਪ ਆਫ ਇੰਸਟੀਟਿਊਸ਼ਨ ਨੇ ਸ਼ਮੂਲੀਅਤ ਕੀਤੀ। ਵਲੰਟੀਅਰਜ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕੈਂਪ ਨੂੰ ਸਫਲ ਬਣਾਉਣ ਲਈ ਵਾਈਸ ਪ੍ਰਿੰਸੀਪਲ ਚੰਦਨ ਕੌਰ ਸੋਢੀ, ਵਿਵੇਕ ਕਪੂਰ, ਪਰਮਜੀਤ ਕੌਰ ਕੋਆਰਡੀਨੇਟਰ, ਅਮਨਦੀਪ ਕੌਰ ਲੈਕ. ਫ਼ਿਜਿਕਸ ਅਤੇ ਸਮੁੱਚੇ ਸਟਾਫ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
