ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਪੁਲਿਸ ਦੀ ਸਹਿਯੋਗ ਦਿੱਤਾ ਜਾਵੇ : ਐੱਸ.ਐੱਸ.ਪੀ. ਜੈਨ
ਫਰੀਦਕੋਟ , 3 ਅਗਸਤ (ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਨੇ ਅੱਜ ਸੀਨੀਅਰ ਕਪਤਾਨ ਪੁਲਿਸ, ਫਰੀਦਕੋਟ ਦਾ ਚਾਰਜ ਸੰਭਾਲ ਲਿਆ। ਚਾਰਜ ਸੰਭਾਲਣ ਉਪਰੰਤ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹ ਸਾਲ 2017 ਬੈਚ ਦੇ ਆਈ.ਪੀ.ਐਸ ਅਫਸਰ ਹਨ ਅਤੇ ਉਨਾਂ ਨੇ ਸਹਾਇਕ ਕਪਤਾਨ ਪੁਲਿਸ, ਮਹਿਲ ਕਲਾਂ (ਬਰਨਾਲਾ) ਵਜੋ ਆਪਣੀ ਸੇਵਾ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਉਹ ਕਪਤਾਨ ਪੁਲਿਸ (ਡੀ), ਖੰਨਾ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-2, ਕਮਿਸ਼ਨਰੇਟ ਜਲੰਧਰ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ 1 ਅਤੇ 3 (ਹੈਡਕੁਆਟਰ) ਕਮਿਸ਼ਨਰੇਟ ਲੁਧਿਆਣਾ, ਡਿਪਟੀ ਕਮਿਸ਼ਨਰ ਪੁਲਿਸ (ਸਿਟੀ) ਕਮਿਸ਼ਨਰੇਟ ਅੰਮਿ੍ਰਤਸਰ ਅਤੇ ਐਸ.ਐਸ.ਪੀ. ਫਾਜਿਲਕਾ ਵਜੋ ਸੇਵਾ ਨਿਭਾਅ ਚੁੱਕੇ ਹਨ। ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਸਫਲ ਬਣਾਉਣ ਲਈ ਜ਼ਿਲਾ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ। ਉਨਾਂ ਦੱਸਿਆ ਕਿ ਜ਼ਿਲਾ ਫਾਜਿਲਕਾ ਵਿਖੇ ਉਨਾਂ ਦੀ ਅਗਵਾਈ ’ਚ ਨਸ਼ਿਆਂ ਖਿਲਾਫ ”ਮਿਸ਼ਨ ਨਿਸ਼ਚੈ” ਮੁਹਿੰਮ ਚਲਾਈ ਗਈ ਸੀ, ਜਿਸ ਤਹਿਤ 350 ਡਰੱਗ ਪੈਡਲਰਾਂ ਨੂੰ ਗਿ੍ਰਫਤਾਰ ਕੀਤਾ ਅਤੇ ਦਹਾਕੇ ਦੀ ਸਭ ਤੋ ਵੱਡੀ ਅਫੀਮ ਬਰਾਮਦਗੀ ਕੀਤੀ ਗਈ, ਜਿਸ ’ਚ 66 ਕਿਲੋਗ੍ਰਾਮ ਅਫੀਮ ਬਰਾਮਦ ਹੋਈ। ਐਨ.ਡੀ.ਪੀ.ਐਸ. ਐਕਟ ਅਧੀਨ 20 ਡਰੱਗ ਸਮੱਗਲਰਾਂ ਦੀ ਕਰੀਬ 10 ਕਰੋੜ ਦੀ ਸੰਪਤੀ ਜਬਤ ਕਰਵਾਈ ਗਈ। ਬਰਨਾਲਾ ਵਿਖੇ ਮਥੁਰਾ ਅਤੇ ਆਗਰਾ ਗੈਗ ਦਾ ਪਰਦਾਫਾਸ਼ ਕਰਕੇ ਕਰੀਬ 3 ਕਰੋੜ ਨਸ਼ੀਲੀਆਂ ਗੋਲੀਆਂ, ਕੈਪਸੂਲ ਬਰਾਮਦ ਕੀਤੀਆਂ। ਇਸੇ ਤਰਾਂ ਕਮਿਸ਼ਨਰੇਟ ਲੁਧਿਆਣਾ ਵਿਖੇ ਕਰੀਬ 60 ਲੱਖ ਨਸੀਲੀਆਂ ਗੋਲੀਆਂ ਕੈਪਸੂਲ ਬਰਾਮਦ ਕੀਤੀਆਂ। ਕਪਤਾਨ ਪੁਲਿਸ (ਡੀ), ਖੰਨਾ ਦੀ ਤਾਇਨਾਤੀ ਦੋਰਾਨ ਕਰੀਬ 200 ਹਥਿਆਰ ਬਰਾਮਦ ਕੀਤੇ। ਉਨਾਂ ਨੂੰ ਚੰਗੀਆਂ ਸੇਵਾਵਾਂ ਬਦਲੇ ਡੀ.ਜੀ.ਪੀ. ਸਾਹਿਬ ਵਲੋਂ ਕਈ ਵਾਰ”ਡੀ.ਜੀ.ਪੀ ਕੰਮੇਡੇਸ਼ਨ ਡਿਸਕ”ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨਾਂ ਸਮੁੱਚੀ ਪ੍ਰੈਸ ਅਤੇ ਜ਼ਿਲਾ ਫਰੀਦਕੋਟ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ, ਲੁੱਟ-ਖੋਹ ਅਤੇ ਹੋਰ ਗੈਰ-ਸਮਾਜਿਕ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ ਪੁਲਿਸ ਦਾ ਸਹਿਯੋਗ ਦੇਣ ਤਾਂ ਜੋ ਮਾੜੇ ਅਨਸਰਾਂ ਖਿਲਾਫ ਕਾਰਵਾਈ ਅਮਲ ’ਚ ਲਿਆਂਦੀ ਜਾ ਸਕੇ।