ਲੁਧਿਆਣਾ 2 ਸਿਤੰਬਰ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਲੁਧਿਆਣਾ ਵੱਲੋਂ ਸਥਾਨਕ ਪੰਜਾਬੀ ਭਵਨ ਦੇ ਰਾਣਾ ਦਲਜੀਤ ਸਿੰਘ ਸੈਮੀਨਾਰ ਹਾਲ ਵਿਖੇ ਕਰਵਾਏ ਗਏ ਸਮਾਗਮ ਅਤੇ ਕਵੀ ਦਰਬਾਰ ਦੌਰਾਨ ਅੰਤਰਰਾਸ਼ਟਰੀ ਵਿਗਿਆਨੀ ਤੇ ਸ਼੍ਰੋਮਣੀ ਸਾਹਿਤਕਾਰ ਡਾ. ਫ਼ਕੀਰ ਚੰਦ ਸ਼ੁਕਲਾ ਨੂੰ ਪਹਿਲੇ ‘ਇੰਜੀਨੀਅਰ ਜੇ ਬੀ ਸਿੰਘ ਕੋਚਰ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਜਿਸ ਵਿਚ ਉਨ੍ਹਾਂ ਨੂੰ ਇਕ ਦੋਸ਼ਾਲਾ, ਸਨਮਾਨ ਚਿੰਨ੍ਹ ਅਤੇ 5100/- ਰੁਪਏ ਦੀ ਸਨਮਾਨ ਰਾਸ਼ੀ ਵੀ ਭੇਟ ਕੀਤੀ ਗਈ। ਇਹ ਅਵਾਰਡ ਨੈਸ਼ਨਲ ਤੇ ਸਟੇਟ ਆਵਾਰਡੀ ਅਧਿਆਪਕਾ ਅਤੇ ਪ੍ਰਸਿੱਧ ਗ਼ਜ਼ਲਗੋ ਡਾ. ਗੁਰਚਰਨ ਕੌਰ ਕੋਚਰ ਦੇ ਪਤੀ, ਸਾਹਿਤ ਤੇ ਕਲਾ ਪ੍ਰੇਮੀ ਅਤੇ ਉੱਘੇ ਸਮਾਜ ਸੇਵੀ ਇੰਜੀਨੀਅਰ ਜੇ. ਬੀ. ਸਿੰਘ ਕੋਚਰ ਜੋ ਪਿਛਲੇ ਸਾਲ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਸਨ, ਦੀ ਯਾਦ ਨੂੰ ਸਦੀਵੀਂ ਬਣਾਈ ਰੱਖਣ ਲਈ ਕੋਚਰ ਪ੍ਰਵਾਰ ਵਲੋਂ ਇਹ ਪੁਰਸਕਾਰ ਸਥਾਪਤ ਕੀਤਾ ਗਿਆ ਹੈ। ਕਨੇਡਾ ਤੋਂ ਪਹੁੰਚੀ ਗਾਇਕਾ ਮੀਤਾ ਖੰਨਾ ਨੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਗਾਇਕ ਹੀਰਾ ਸਵਾਮੀ ਤੇ ਅਕਸ਼ੈ ਭਾਟੀਆ ਵਲੋਂ ਬੜੇ ਖੂਬਸੂਰਤ ਅੰਦਾਜ਼ ਵਿਚ ਆਪਣੀ ਸੁਰੀਲੀ ਆਵਾਜ਼ ਰਾਹੀਂ ਡਾ. ਗੁਰਚਰਨ ਕੌਰ ਕੋਚਰ ਦੀਆਂ ਲਿਖੀਆਂ ਗ਼ਜ਼ਲਾਂ ਗਾ ਕੇ ਸਾਹਿਤਕ ਮਾਹੌਲ ਸਿਰਜਿਆ। ਸ਼ਾਨਦਾਰ ਕਵੀ ਦਰਬਾਰ ਨੇ ਆਪਣੀ ਵਿਲੱਖਣ ਛਾਪ ਬਣਾਈ। ਨਾਮਵਰ ਸਾਹਿਤਕਾਰ ਕੇ. ਸਾਧੂ ਸਿੰਘ ਨੇ ਡਾ. ਫ਼ਕੀਰ ਚੰਦ ਸ਼ੁਕਲਾ ਦੀਆਂ ਵਿਗਿਆਨਕ ਸਿਖਿਆ ਅਤੇ ਸਾਹਿਤਕ ਪ੍ਰਾਪਤੀਆਂ ਬਾਰੇ ਸ਼ੋਭਾ ਪੱਤਰ ਪੜ੍ਹਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਗੀਤਕਾਰ ਅਮਰੀਕ ਸਿੰਘ ਤਲਵੰਡੀ, ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਅਤੇ ਡਾ.ਹਰੀ ਸਿੰਘ ਜਾਚਕ ਅਤੇ ਪਾਲੀ ਦੇਤਵਾਲੀਆ ਨੇ ਕੋਚਰ ਪ੍ਰਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸ੍ਵ ਜੇ ਬੀ ਸਿੰਘ ਕੋਚਰ ਵਲੋਂ ਸਮਾਜ ਸੇਵਾ ਵਿਚ ਪਾਏ ਨਿਸ਼ਕਾਮ ਯੋਗਦਾਨ ਨੂੰ ਯਾਦ ਕੀਤਾ । ਉਹ ਪੇਸ਼ੇ ਵਜੋਂ ਇਲੈਕਟ੍ਰਾਨਿਕ ਇੰਜੀਨੀਅਰ ਸਨ ਪਰ ਬਾਵਜੂਦ ਇਸ ਦੇ ਉਨ੍ਹਾਂ ਦੀ ਸਾਹਿਤ ਅਤੇ ਕਲਾ ਵਿਚ ਵਿਸ਼ੇਸ਼ ਰੁਚੀ ਸੀ ।ਉਹ ਸੁਸਾਇਟੀ ਫਾਰ ਦਾ ਪ੍ਰੀਵੈਂਸ਼ਨ ਆਫ ਕਰੂਐਲਿਟੀ ਟੂ ਐਨੀਮਲਜ਼, ਭਾਈ ਕਨ੍ਹਈਆ ਜੀ ਸੇਵਾ ਸੁਸਾਇਟੀ ਅਤੇ ਮੁਹੱਲਾ ਸੁਧਾਰ ਸਭਾ ਨਾਲ ਜੁੜੇ ਹੋਏ ਸਨ ।
ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ, ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ਼ ਗੁਲਜ਼ਾਰ ਪੰਧੇਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਸਰਦਾਰ ਪੰਛੀ, ਮਨਜੀਤ ਇੰਦਰਾ,ਡਾ. ਗੁਰਇਕਬਾਲ ਸਿੰਘ, ਮਨਦੀਪ ਕੌਰ ਭੰਮਰਾ, ਪਾਲੀ ਦੇਤਵਾਲੀਆ, ਡਾ.ਅਰਵਿੰਦਰ ਕੌਰ ਕਾਕੜਾ, ਡਾ. ਹਰੀ ਸਿੰਘ ਜਾਚਕ, ਪ੍ਰੋ. ਸੰਧੂ ਵਰਿਆਣਵੀ, ਪੰਮੀ ਸਿੱਧੂ ਸੰਧੂ ਰਾਮ ਲਾਲ ਭਗਤ, ਮੀਤਾ ਖੰਨਾ (ਕਨੇਡਾ), ਡਾ. ਹਰਜੀਤ ਸਿੰਘ ਸੱਧਰ, ਹਰਜਿੰਦਰ ਕੌਰ ਸੱਧਰ, ਮਹੰਤ ਹਰਪਾਲ ਦਾਸ ਜੀ, ਭਗਤ ਰਾਮ ਰੰਗਾੜਾ, ਜਸਪਾਲ ਦੇਸੂਈ (ਕਨੇਡਾ), ਗੁਰਵੇਲ ਗੁਰੂ ਕੁਹਾਲਵੀ, ਸੋਮਨਾਥ,ਮਿੱਤਰ ਸੈਨ ਮੀਤ,ਇੰਜ. ਡੀ. ਐਮ. ਸਿੰਘ,ਡਾ. ਮੁਹੰਮਦ ਰਫ਼ੀ, ਪ੍ਰਭਕਿਰਨ ਸਿੰਘ ਆਦਿ ਵੀ ਹਾਜਰ ਸਨ । ਤ੍ਰੈਲੋਚਨ ਲੋਚੀ, ਸੁਸ਼ੀਲ ਦੁਸਾਂਝ, ਡਾ. ਦਵਿੰਦਰ ਦਿਲਰੂਪ, ਮਨਜਿੰਦਰ ਧਨੋਆ, ਜਸਮੀਤ ਕੌਰ, ਗੁਰਵਿੰਦਰ ਸਿੰਘ ਸ਼ੇਰਗਿੱਲ, ਮਨਿੰਦਰ ਕੌਰ ਮਨ, ਪਰਮਿੰਦਰ ਸਿੰਘ ਅਲਬੇਲਾ, ਪ੍ਰਭਜੋਤ ਸੋਹੀ, ਅੰਜੂ ਬਾਲਾ,ਰਾਜਬੀਰ ਗਰੇਵਾਲ, ਸ਼ਾਇਰ ਭੱਟੀ, ਜਗਜੀਤ ਕਾਫਿਰ,ਦੀਪ ਜਗਦੀਪ ਸਿੰਘ, ਜਸਪ੍ਰੀਤ ਕੌਰ ਗਿੱਲ, ਅਮਰਜੀਤ ਕੌਰ ਅਮਰ, ਵਰਿੰਦਰ ਜਟਵਾਨੀ, ਪਰਜਿੰਦਰ ਕੌਰ ਕਲੇਰ, ਅੰਜੂ ਅਮਨਦੀਪ ਗਰੋਵਰ, ਰਾਕੇਸ਼ ਤੇਜਪਾਲ ਜਾਨੀ, ਕੁਲਵਿੰਦਰ ਕੰਵਲ, ਅਮਰਜੀਤ ਸ਼ੇਰਪੁਰੀ, ਰਵਿੰਦਰ ਰਵੀ, ਕਮਲਦੀਪ, ਕਰਮਜੀਤ ਸਿੰਘ ਗਰੇਵਾਲ, ਪਰਮਜੀਤ ਕੌਰ ਮਹਿਕ, ਧਰਮਿੰਦਰ ਸ਼ਾਹਿਦ, ਜ਼ੋਰਾਵਰ ਸਿੰਘ ਪੰਛੀ, ਸਿਮਰਨ ਧੁੱਗਾ, ਨੀਲੂ ਬੰਗਾ, ਰਾਜੇਸ਼ ਕੁਮਾਰ, ਦੀਪ ਲੁਧਿਆਣਵੀ, ਇੰਦਰਜੀਤ ਲੇਟੇ, ਜਸਵਿੰਦਰ ਕੌਰ ਬਲਵੰਤ ਗਿਆਸਪੁਰਾ, ਮਨਦੀਪ ਕੌਰ ਭਦੌੜ,ਦਿਲਰਾਜ ਸਿੰਘ ਦਰਦੀ, ਆਦਿ ਕਵੀਆਂ/ਕਵਿਤਰੀਆਂ ਨੇ ਕੋਚਰ ਸਾਹਿਬ ਨੂੰ ਸਮਰਪਿਤ ਕਵਿਤਾਵਾਂ ਪੜ੍ਹੀਆਂ। ਮੰਚ ਦਾ ਸੰਚਾਲਨ ਸੁਖਵਿੰਦਰ ਅਨਹਦ ਵਲੋਂ ਤਰਤੀਬ ਬਧ ਤੇ ਸਲੀਕੇ ਨਾਲ ਕੀਤਾ ਗਿਆ। ਸਮਾਰੋਹ ਦੇ ਅੰਤ ਵਿਚ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਦੀ ਪ੍ਰਧਾਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸੁਸਾਇਟੀ ਵਲੋਂ ਆਏ ਮਹਿਮਾਨਾਂ ਅਤੇ ਕਵੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।