ਕੋਟਕਪੂਰਾ, 29 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵਿਦਿਆਰਥੀ ਵਰਗ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਪ੍ਰਫੁੱਲਤਾ ਲਈ ਨੈਤਿਕ ਸਿੱਖਿਆ ਇਮਤਿਹਾਨ ਦਾ ਆਯੋਜਨ ਕੀਤਾ ਗਿਆ। ਇਹ ਇਮਤਿਹਾਨ ਤਿੰਨ ਵਰਗਾਂ ਦੇ ਵਿੱਚ ਹੋਇਆ, ਜਿਸ ਦੀ ਤਿਆਰੀ ਸੰਪਾਦਕ ਪ੍ਰਿਥੀ ਸਿੰਘ ਦੀ ਕਿਤਾਬ ਤੇਗ ਬਹਾਦਰ ਸਿਮਰਿਐ ਅਤੇ ਬਾਲ ਵਿਰਸਾ (ਵਿਰਸਾ ਪਬਲੀਕੇਸ਼ਨ) ਵਿੱਚੋਂ ਕਰਵਾਈ ਗਈ, ਜਿਸ ਵਿੱਚ ਡਾ. ਰਵਿੰਦਰ ਕੌਨਵੈਂਟ ਸਕੂਲ, ਬਾਜਾਖਾਨਾ ਦੇ ਤਿੰਨਾਂ ਵਰਗਾਂ ਦੇ 25 ਵਿਦਿਆਰਥੀਆਂ ਨੇ ਭਾਗ ਲਿਆ। ਇਸ ਇਮਤਿਹਾਨ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਟੀਮ ਦੇ ਮੈਂਬਰ ਬਲਜੀਤ ਸਿੰਘ ਰਾਜਵੀਰ ਕੌਰ ਤੇ ਸੁਖਪ੍ਰੀਤ ਕੌਰ ਅਤੇ ਡਾ. ਰਵਿੰਦਰ ਕਾਨਵੈਂਟ ਸਕੂਲ ਦੇ ਅਧਿਆਪਕ ਰਮਨਦੀਪ ਕੌਰ ਅਤੇ ਪ੍ਰਿੰਸੀਪਲ ਸ੍ਰਿਸ਼ਟੀ ਸ਼ਰਮਾ ਨੇ ਸੈਂਟਰ ਸੁਪਰਡੈਂਟ, ਜਦਕਿ ਰਾਜਵੀਰ ਕੌਰ ਤੇ ਸੁਖਪ੍ਰੀਤ ਕੌਰ ਨੇ ਮੁੱਖ ਭੂਮਿਕਾ ਨਿਭਾਈ। ਇਹ ਇਮਤਿਹਾਨ ਸਕੂਲ ਦੇ ਚੇਅਰਮੈਨ ਸਰਦਾਰ ਹਰਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਅਤੇ ਪ੍ਰਿੰਸੀਪਲ ਸ੍ਰੀਮਤੀ ਸ੍ਰਿਸ਼ਟੀ ਸ਼ਰਮਾ ਜੀ ਦੀ ਦੇਖ ਰੇਖ ਵਿੱਚ ਹੋਇਆ। ਇਸ ਸਮੇਂ ਸਕੂਲ ਦੇ ਇੰਚਾਰਜ ਸ੍ਰੀਮਤੀ ਸ੍ਰਿਸ਼ਟੀ ਸ਼ਰਮਾ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੇਂ-ਸਮੇਂ ‘ਤੇ ਇਸ ਤਰ੍ਹਾਂ ਦੇ ਇਮਤਿਹਾਨ ਕਰਵਾਉਂਦੇ ਰਹਿਣਾ ਚਾਹੀਦਾ ਹੈ, ਜਿਸ ਕਰਕੇ ਬੱਚੇ ਆਪਣੇ ਗੁਰਸਿੱਖੀ ਅਤੇ ਪੰਜਾਬੀ ਅਮੀਰ ਵਿਰਸੇ ਨਾਲ ਜੁੜਦੇ ਹਨ ਅਤੇ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਹੋਰ ਗਤਵਿਧੀਆਂ ਵਿੱਚ ਭਾਗ ਲੈਣ ਦਾ ਮੌਕਾ ਮਿਲਦਾ ਹੈ। ਇਹ ਇਮਤਿਹਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਇਆ ਗਿਆ। ਇਸ ਟੀਮ ਦੇ ਮੈਂਬਰ ਬਲਜੀਤ ਸਿੰਘ ਅਤੇ ਡਾ. ਰਵਿੰਦਰ ਕਾਨਵੈਂਟ ਸਕੂਲ ਦੇ ਅਧਿਆਪਕ ਨੇ ਸੈਂਟਰ ਸੁਪਰਡੈਂਟ ਦੀ ਭੂਮਿਕਾ ਨਿਭਾਈ ਅਤੇ ਨਾਲ ਹੀ ਅਧਿਆਪਕ ਰਮਨਦੀਪ ਕੌਰ ਨੇ ਮੁੱਖ ਭੂਮਿਕਾ ਨਿਭਾਈ।
ਇਹ ਇਮਤਿਹਾਨ ਸਕੂਲ ਦੇ ਚੇਅਰਮੈਨ ਹਰਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਅਤੇ ਪ੍ਰਿੰਸੀਪਲ ਸ੍ਰੀਮਤੀ ਸ੍ਰਿਸ਼ਟੀ ਸ਼ਰਮਾ ਜੀ ਦੀ ਦੇਖ ਰੇਖ ਵਿੱਚ ਹੋਇਆ। ਇਸ ਸਮੇਂ ਸਕੂਲ ਦੇ ਇੰਚਾਰਜ ਸ੍ਰੀਮਤੀ ਸ੍ਰਿਸ਼ਟੀ ਸ਼ਰਮਾ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਇਮਤਿਹਾਨ ਕਰਵਾਉਂਦੇ ਰਹਿਣਾ ਚਾਹੀਦਾ ਹੈ ਜਿਸ ਕਰਕੇ ਬੱਚੇ ਆਪਣੇ ਗੁਰਸਿੱਖੀ ਅਤੇ ਪੰਜਾਬੀ ਅਮੀਰ ਵਿਰਸੇ ਨਾਲ ਜੁੜਦੇ ਹਨ ਅਤੇ ਬੱਚਿਆਂ ਨੂੰ ਸਿੱਖਿਆ ਦੇ ਨਾਲ ਨਾਲ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਤੋਂ ਜਾਣੂ ਹੋਣ ਦਾ ਮੌਕਾ ਮਿਲਦਾ ਹੈ।