ਕੋਟਕਪੂਰਾ, 20 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮ)
ਸਕੂਲ ਆਫ ਐਮੀਨੈਂਸ ਫਾਰ ਗਰਲਜ਼, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਲ ਭਲਾਈ ਕੌਂਸਲ, ਪੰਜਾਬ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਰਾਜ-ਪੱਧਰੀ ਵੀਰ ਬਾਲ-ਦਿਵਸ ਸਮਾਗਮ ਕਰਵਾਇਆ ਗਿਆ। ਇਸ ਰਾਜ-ਪੱਧਰੀ ਸਮਾਗਮ ਦੌਰਾਨ ਦਸਮੇਸ਼ ਪਬਲਿਕ ਸਕੂਲ, ਕੋਟਕਪੂਰਾ ਦੀ ਵਿਦਿਆਰਥਣ ਜੈਜ਼ਲੀਨ ਕੌਰ ਨੇ ਕਵਿਤਾ ਉਚਾਰਨ ਦੇ ਸਖ਼ਤ ਮੁਕਾਬਲੇ ਵਿੱਚੋਂ ਤੀਜਾ ਸਥਾਨ ਹਾਸਲ ਕਰਕੇ ਕਾਂਸ਼ੀ ਦਾ ਤਗ਼ਮਾ ਜਿੱਤਿਆ। ਮਾਨਯੋਗ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਪੱਧਰੀ ਜੇਤੂ ਵਿਦਿਆਰਥਣਾਂ ਜੈਜ਼ਲੀਨ ਕੌਰ (ਕਵਿਤਾ ਉਚਾਰਨ) ਤੇ ਜਸਮੀਤ ਕੌਰ (ਪੇਪਰ ਰੀਡਿੰਗ) ਨੂੰ ਇਨਾਮ ਵੰਡੇ। ਇੱਥੇ ਇਹ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਯਸ਼ਇੰਦਰ ਕੌਰ (ਡਿਬੇਟ) ਤੇ ਮੁਸਕਾਨ ਕੌਰ(ਕਵੀਸ਼ਰੀ) ਨੇ ਵੀ ਭਾਗ ਲਿਆ ਸੀ। ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੇ ਕਿਹਾ ਕਿ ਰਾਜ-ਪੱਧਰੀ ਮੁਕਾਬਲੇ ਵਿੱਚ ਪੁਜੀਸ਼ਨ ਪ੍ਰਾਪਤ ਕਰਨੀ ਔਖੀ ਹੁੰਦੀ ਹੈ ਪਰ ਜੈਜ਼ਲੀਨ ਕੌਰ ਇਸ ਦੀ ਹੱਕਦਾਰ ਬਣੀ ਹੈ ਜੋ ਕਿ ਕਾਬਿਲ-ਏ-ਤਰੀਫ਼ ਹੈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਬੱਚਿਆਂ ਨੇ ਜ਼ਿਲ੍ਹਾ ਪੱਧਰੀ ਤੇ ਰਾਜ-ਪੱਧਰੀ ਸਮਾਗਮਾਂ ਵਿੱਚ ਉੱਚੇ ਰੁਤਬੇ ਹਾਸਲ ਕਰ ਕੇ ਸਕੂਲ ਦਾ, ਮਾਪਿਆਂ ਦਾ, ਅਧਿਆਪਕਾਂ ਤੇ ਸਕੂਲ ਮੁਖੀ ਸੁਰਿੰਦਰ ਸਿੰਘ ਸਮੇਤ ਸਮੁੱਚੀ ਪ੍ਰਬੰਧਕੀ ਕਮੇਟੀ ਦਾ ਮਾਣ ਵਧਾਇਆ ਹੈ।
