ਸੰਗਤ ਮੰਡੀ 27 ਅਕਤੂਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਡਿਫਰੈਂਟ ਕਾਨਵੈਂਟ ਸਕੂਲ ਪਿੰਡ ਘੁੱਦਾ ਦਾ ਸਾਲਾਨਾ ਪ੍ਰੋਗਰਾਮ ਬਹੁਤ ਹੀ ਸ਼ਾਨਦਾਰ ਰਿਹਾ। ਜਿਸ ਵਿੱਚ ਸ਼੍ਰੀ ਸੁਰੀਸ਼ਵਰ ਦਿਵਿਆਨੰਦ ਮਹਾਰਾਜ ਸਾਹਬ ਨਿਰਾਲੇ ਬਾਬਾ ਅਤੇ ਮਹੰਤ ਸਰੂਪ ਨੰਦ (ਡੇਰਾ ਟੱਪ ਵਾਲੇ) ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।
ਇਸ ਮੌਕੇ ਹਲਕਾ ਬਠਿੰਡਾ (ਦਿਹਾਤੀ) ਦੇ ਵਿਧਾਇਕ ਅਮਿਤ ਰਤਨ ਜੀ ਨੇ ਸ਼ਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ। ਸਕੂਲ ਦੇ ਡਾਇਰੈਕਟਰ ਐਮ.ਕੇ. ਮੰਨਾ ਨੇ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ।
ਇਸ ਮੌਕੇ ਕੇਂਦਰੀ ਯੂਨੀਵਰਸਿਟੀ ਤੋਂ ਵਿਸ਼ੇਸ਼ ਮਹਿਮਾਨ ਡਾ: ਪਠਾਨੀਆ (ਸੀ.ਐਚ.ਓ.ਡੀ. ਕੈਮਿਸਟਰੀ) ਅਤੇ ਸੰਦੀਪ ਜੀ (ਐਚ.ਓ.ਡੀ. ਫਿਜ਼ੀਕਲ ਐਜੂਕੇਸ਼ਨ) ਪਹੁੰਚੇ | ਏਮਜ਼ ਹਸਪਤਾਲ ਤੋਂ ਡਾ: ਲਤਾ ਗੋਇਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਵਿਸ਼ੇਸ਼ ਮਹਿਮਾਨ ਵਜੋਂ ਸ. ਕਰਤਾਰ ਸਿੰਘ ਜੌੜਾ, ਐਡਵੋਕੇਟ ਗੁਰਵਿੰਦਰ ਸਿੰਘ ਮਾਨ, ਐਡਵੋਕੇਟ ਸੁਨੀਲ ਤ੍ਰਿਪਾਠੀ, ਐਡਵੋਕੇਟ ਮੌਰੀਆ ਜੀ, ਅਮਿਤ ਕਪੂਰ ਜੀ, ਵਪਾਰ ਮੰਡਲ ਤੋਂ ਰਜਿੰਦਰ ਰਾਜੂ ਭੱਟੇ ਵਾਲੇ, ਰਾਕੇਸ਼ ਗੁਪਤਾ, ਐਡਵੋਕੇਟ ਰਾਹੁਲ ਝੂੰਬਾ ਜੀ, ਮੈਡਮ ਮਨਿੰਦਰ ਕੌਰ ਅਤੇ ਮਨਜੀਤ ਸਿੰਘ (ਪ੍ਰੋ ਐਲੀਮੇਟ ਜਿਮ) ਨੇ ਸ਼ਿਰਕਤ ਕੀਤੀ।
ਸਮਾਜ ਸੇਵੀ ਪ੍ਰਿੰਸੀਪਲ ਵੀਨੂੰ ਗੋਇਲ ਜੀ ਨੇ ਵਿਦਿਆਰਥੀਆਂ ਨੂੰ ਉੱਚ ਆਚਰਣ ਬਣਾਉਣ ਅਤੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ।
